CORONA : ਚੰਡੀਗੜ੍ਹ 'ਚ 10 ਮਹੀਨੇ ਦੀ ਬੱਚੀ ਕੋਰੋਨਾ ਪੋਜ਼ੀਟਿਵ, ਸ਼ਹਿਰ ਦਾ ਅੰਕੜਾ ਪਹੁੰਚਿਆ 18
Advertisement

CORONA : ਚੰਡੀਗੜ੍ਹ 'ਚ 10 ਮਹੀਨੇ ਦੀ ਬੱਚੀ ਕੋਰੋਨਾ ਪੋਜ਼ੀਟਿਵ, ਸ਼ਹਿਰ ਦਾ ਅੰਕੜਾ ਪਹੁੰਚਿਆ 18

ਕੈਨੇਡਾ ਤੋਂ ਪਰਤੇ NRI ਕੋਰੋਨਾ ਪੋਜ਼ੀਟਿਵ ਜੋੜੇ ਦੀ ਧੀ ਹੈ 10 ਮਹੀਨੇ ਦੀ ਬੱਚੀ

ਕੈਨੇਡਾ ਤੋਂ ਪਰਤੇ NRI ਕੋਰੋਨਾ ਪੋਜ਼ੀਟਿਵ ਜੋੜੇ ਦੀ ਧੀ ਹੈ 10 ਮਹੀਨੇ ਦੀ ਬੱਚੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :(COVID 19) ਚੰਡੀਗੜ੍ਹ ਵਿੱਚ ਕੋਰੋਨਾ ਪੋਜ਼ੀਟਿਵ ਦੇ ਵੀਰਵਾਰ ਨੂੰ 2 ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਨੇ ਉਨ੍ਹਾਂ ਵਿੱਚ ਇੱਕ ਮਾਮਲਾ ਚੰਡੀਗੜ੍ਹ ਦੇ ਡਾਕਟਰਾਂ ਲਈ ਵੱਡੀ ਚੁਨੌਤੀ ਹੈ, ਪੰਜਾਬ, ਹਰਿਆਣਾ,ਹਿਮਾਚਲ ਅਤੇ ਚੰਡੀਗੜ੍ਹ ਵਿੱਚੋਂ ਸ਼ਾਇਦ ਇਹ ਪਹਿਲਾਂ ਮਾਮਲਾ ਹੋਵੇਗਾ ਜਦੋਂ 10 ਮਹੀਨੇ ਦੇ ਬੱਚੇ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੋਵੇ, ਇਹ 10 ਮਹੀਨੇ ਦੀ ਬੱਚੀ ਕੈਨੇਡਾ ਤੋਂ ਪਰਤੇ NRI ਕੋਰੋਨਾ ਪੋਜ਼ੀਟਿਵ ਜੋੜੇ ਦੀ ਧੀ ਹੈ, ਜਦਕਿ ਚੰਡੀਗੜ੍ਹ ਵਿੱਚ ਕੋਰੋਨਾ ਪੋਜ਼ੀਟਿਵ ਦਾ ਵੀਰਵਾਰ ਨੂੰ ਜਿਹੜਾ ਦੂਜਾ ਮਾਮਲਾ ਆਇਆ ਹੈ ਉਹ ਵੀ NRI ਜੋੜੇ ਦੇ ਪਰਿਵਾਰ ਵਿੱਚੋਂ ਹੀ ਹੈ, 59 ਸਾਲ ਦੀ ਬਜ਼ੁਰਗ ਮਾਂ ਦਾ ਟੈਸਟ ਵੀ ਪੋਜ਼ੀਟਿਵ ਆਇਆ ਹੈ, ਜਦਕਿ ਮਹਿਲਾ ਦੇ ਪਤੀ ਅਤੇ ਉਸ ਘਰ ਦੇ ਗਰਾਊਂਡ ਫ਼ਲੋਰ 'ਤੇ ਰਹਿ ਰਹੇ ਰਿਸ਼ਤੇਦਾਰਾਂ ਦਾ ਕੋਰੋਨਾ ਟੈਸਟ NEGATIVE ਆਇਆ ਹੈ,ਚੰਡੀਗੜ੍ਹ ਵਿੱਚ ਹੁਣ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ

NRI ਜੋੜੇ ਤੋਂ ਕਿਸ-ਕਿਸ ਦਾ ਟੈਸਟ ਪੋਜ਼ੀਟਿਵ ?

ਚੰਡੀਗੜ੍ਹ ਵਿੱਚ NRI ਜੋੜਾ 13 ਮਾਰਚ ਨੂੰ ਕੈਨੇਡਾ ਤੋਂ ਪਰਤਿਆਂ ਸੀ, 26 ਮਾਰਚ ਨੂੰ ਤਬੀਅਤ ਖ਼ਰਾਬ ਹੋਣ ਦੀ ਵਜ੍ਹਾਂ ਕਰਕੇ ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਦੋਂ ਟੈਸਟ ਕਰਵਾਇਆ ਗਿਆ ਤਾਂ ਦੋਵਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ, ਉਸ ਤੋਂ ਬਾਅਦ ਦੋਵਾਂ ਪਤੀ-ਪਤੀ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ ਅਤੇ ਉਸ ਦੇ ਸੰਪਰਕ ਵਿੱਚ ਵੀ ਆਏ ਲੋਕਾਂ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ, 1 ਅਪ੍ਰੈਲ ਨੂੰ ਇਸੇ NRI ਜੋੜੇ ਦੇ ਸੰਪਰਕ ਵਿੱਚ ਆਉਣ ਨਾਲ 40 ਸਾਲ ਦੇ ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ, ਹੁਣ ਵੀਰਵਾਰ ਨੂੰ 2 ਨਵੇਂ ਮਾਮਲੇ ਸਾਹਮਣੇ ਆਏ ਨੇ 

ਟ੍ਰਾਈ ਸਿਟੀ ਵਿੱਚ ਕਿੰਨੇ ਮਾਮਲੇ 

ਟ੍ਰਾਈ ਸਿੱਟੀ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ ਹੁਣ 31 ਪਹੁੰਚ ਗਿਆ ਹੈ, ਚੰਡੀਗੜ੍ਹ ਵਿੱਚ 18 ਕੋਰੋਨਾ ਪੋਜ਼ੀਟਿਵ ਮਰੀਜ਼ ਨੇ ਜਦਕਿ ਮੁਹਾਲੀ ਵਿੱਚ ਬੁੱਧਵਾਰ ਨੂੰ ਤਿੰਨ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਅੰਕੜਾ 11 ਪਹੁੰਚ ਗਿਆ ਹੈ,ਪੰਚਕੂਲਾ ਵਿੱਚ ਇੱਕ ਨਰਸ ਦਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਹੁਣ ਇੱਥੇ ਕੋਰੋਨਾ ਪੋਜ਼ੀਟਿਵ ਦੇ 2 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ 

Trending news