18 ਪਹੁੰਚੀ ਹਰਿਆਣਾ 'ਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ,ਗੁਰੂ ਗਰਾਮ ਵਿੱਚ ਸਭ ਤੋਂ ਵੱਧ 10 ਮਰੀਜ਼

ਹਰਿਆਣਾ ਵਿੱਚ ਵਿਦੇਸ਼ ਤੋਂ ਹੁਣ ਤੱਕ 10794 ਲੋਕ ਵਾਪਸ ਆਏ

 18 ਪਹੁੰਚੀ ਹਰਿਆਣਾ 'ਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ,ਗੁਰੂ ਗਰਾਮ ਵਿੱਚ ਸਭ ਤੋਂ ਵੱਧ 10 ਮਰੀਜ਼
ਹਰਿਆਣਾ ਵਿੱਚ ਵਿਦੇਸ਼ ਤੋਂ ਹੁਣ ਤੱਕ 10794 ਲੋਕ ਵਾਪਸ ਆਏ

ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਕੋਰੋਨਾ ਮਰੀਜ਼ਾਂ 'ਤੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ, ਹਰਿਆਣਾ ਸਰਕਾਰ ਮੁਤਾਬਿਕ ਸੂਬੇ ਵਿੱਚ ਹੁਣ ਤੱਕ 18 ਕੋਰੋਨਾ ਮਰੀਜ਼ਾਂ ਦਾ ਟੈਸਟ ਪੋਜ਼ੀਟਿਵ ਆਇਆ ਹੈ,ਸਭ ਤੋਂ ਵੱਧ ਗੁਰੂਗਰਾਮ ਵਿੱਚ 10 ਕੋਰੋਨਾ ਵਾਇਰਸ ਦੇ ਮਰੀਜ਼ ਨੇ ਜਦਕਿ ਦੂਜੇ ਨੰਬਰ 'ਤੇ ਪਾਣੀਪਤ ਹੈ ਇੱਥੇ 3 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ,ਫਰੀਦਾਬਾਦ ਵਿੱਚ 2 ਮਰੀਜ਼ਾਂ ਦੀ ਗਿਣਤੀ ਹੈ ਜਦਕਿ ਪਲਵਲ,ਪੰਚਕੂਲਾ ਅਤੇ ਸੋਨੀਪਤ ਵਿੱਚ ਇੱਕ-ਇੱਕ ਕੋਰੋਨਾ ਮਰੀਜ਼ ਨੇ,ਹਰਿਆਣਾ ਸਰਕਾਰ ਮੁਤਾਬਿਕ ਹੁਣ ਤੱਕ 524 ਲੋਕਾਂ ਦੇ ਸੈਂਪਲ ਭੇਜ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ 388 ਲੋਕਾਂ ਦੇ ਸੈਂਪਲ NEGATIVE ਆਏ ਨੇ,18 ਲੋਕਾਂ ਦਾ ਸੈਂਪਲ ਪੋਜ਼ੀਟਿਵ ਹੈ ਜਦਕਿ 120 ਲੋਕਾਂ ਦੇ ਟੈਸਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ

ਹਰਿਆਣਾ ਵਿੱਚ ਵਿਦੇਸ਼ ਤੋਂ ਕਿਨ੍ਹੇ ਲੋਕ ਆਏ 

26 ਮਾਰਚ ਤੱਕ ਹਰਿਆਣਾ ਵਿੱਚ ਤਕਰੀਬਨ 10794 ਲੋਕ ਆਏ ਸਨ,ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਸੰਪਰਕ ਆਏ 96 ਲੋਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ,ਹਰਿਆਣਾ ਸਰਕਾਰ ਨੇ ਵਿਦੇਸ਼ ਤੋਂ ਆਏ ਲੋਕਾਂ ਸਮੇਤ 10890 ਸ਼ੱਕੀ ਮਰੀਜ਼ਾਂ ਤੇ ਨਜ਼ਰ ਰੱਖੀ ਹੋਈ ਹੈ,ਜਿਨ੍ਹਾਂ ਲੋਕਾਂ ਨੇ ਆਈਸੋਲੇਸ਼ਨ ਦਾ ਸਮਾਂ ਪੂਰਾ ਕਰ ਲਿਆ ਉਨ੍ਹਾਂ ਦੀ ਗਿਣਤੀ 645 ਦਸੀ ਜਾ ਰਹੀ ਹੈ,161 ਲੋਕਾਂ ਨੂੰ ਫ਼ਿਲਹਾਲ ਹਸਪਤਾਲ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ

ਹਰਿਆਣਾ ਦੇ ਹਸਪਤਾਲਾਂ ਵਿੱਚ ਇੰਤਜ਼ਾਮ 

ਮੁੱਖ ਮੰਤਰੀ ਮਨੋਹਰ ਲਾਲ ਨੇ ਜਾਣਕਾਰੀ ਦਿੱਤੀ ਹੈ ਕੀ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਦੇ ਟੈਸਟ ਲਈ 5 ਲੈਬ ਬਣਾਇਆ ਨੇ ਅਤੇ ਕੁੱਝ ਹੀ ਦਿਨਾਂ ਵਿੱਚ 2 ਹੋਰ ਲੈਬ ਸ਼ੁਰੂ ਹੋ ਜਾਣਗੀਆਂ,ਸੂਬੇ ਵਿੱਚ ਇਸ ਵਕਤ ਕੋਰੋਨਾ ਮਰੀਜ਼ਾ ਦੇ ਲਈ 2,500 ਬਿਸਤਰੇ ਤਿਆਰ ਕੀਤੇ ਗਏ ਨੇ ਜਦਕਿ 6,500 ਹੋਰ ਬਿਸਤਰੇ ਤਿਆਰ ਕੀਤੇ ਜਾ ਰਹੇ ਨੇ, ਮੁੱਖ ਮੰਤਰੀ ਮਨੋਹਰ ਲਾਲ ਨੇ ਜਾਣਕਾਰੀ ਦਿੱਤੀ 23 ਮਾਰਚ ਨੂੰ ਬਣਾਏ ਗਏ ਹਰਿਆਣਾ ਕੋਵਿਡ ਰਿਲੀਫ਼ ਫੰਡ ਵਿੱਚ ਹੁਣ ਤੱਕ 5 ਕਰੋੜ 84 ਲੱਖ ਇਕੱਠੇ ਹੋ ਚੁੱਕੇ ਨੇ,ਤਕਰੀਬਨ 2 ਹਜ਼ਾਰ ਲੋਕਾਂ ਨੇ ਆਪਣਾ ਸਹਿਯੋਗ ਕੋਵਿਡ ਫੰਡ ਵਿੱਚ ਪਾਇਆ ਹੈ