CORONA :ਅੰਬਾਲਾ ਵਿੱਚ ਹਰਿਆਣਾ ਦੇ ਪਹਿਲੇ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਮੌਤ

 ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਗਿਣਤੀ ਪਹੁੰਚੀ 43

CORONA :ਅੰਬਾਲਾ ਵਿੱਚ ਹਰਿਆਣਾ ਦੇ ਪਹਿਲੇ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਮੌਤ
ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਗਿਣਤੀ ਪਹੁੰਚੀ 43

ਅੰਬਾਲਾ : (COVID 19) ਹਰਿਆਣਾ ਵਿੱਚ ਪਹਿਲੇ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਮੌਤ ਹੋ ਗਈ ਹੈ, ਅੰਬਾਲਾ ਦੇ ਰਹਿਣ ਵਾਲੇ 66 ਸਾਲ ਦੇ ਸ਼ਖ਼ਸ ਦਾ PGI ਵਿੱਚ ਇਲਾਜ ਚੱਲ ਰਿਹਾ ਸੀ,66 ਸਾਲ ਦਾ ਕੋਰੋਨਾ ਪੋਜ਼ੀਟਿਵ ਮਰੀਜ਼ ਪਹਿਲਾਂ ਤੋਂ ਸ਼ੂਗਰ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਸੀ,ਅੰਬਾਲਾ ਦੇ ਸਥਾਨਕ ਹਸਪਤਾਲ ਵਿੱਚ ਉਸ ਦੀ ਹਾਲਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ PGI ਰੈਫ਼ਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ,66 ਸਾਲ ਦਾ ਸ਼ਖ਼ਸ ਕੋਰੋਨਾ ਪੋਜ਼ੀਟਿਵ ਦਾ ਸ਼ਿਕਾਰ ਸੀ ਇਸ ਬਾਰੇ ਖ਼ੁਲਾਸਾ ਉਸ ਦੀ ਮੌਤ ਤੋਂ ਬਾਅਦ ਹੋਇਆ ਹੈ, ਮ੍ਰਿਤਕ ਅੰਬਾਲਾ ਦੀ ਟਿੰਬਰ ਮਾਰਕਿਟ ਦਾ ਰਹਿਣ ਵਾਲਾ ਸੀ 

ਅੰਬਾਲਾ ਵਿੱਚ ਕੋਰੋਨਾ ਦੇ ਕਿੰਨੇ ਮਰੀਜ਼

ਹਰਿਆਣਾ ਵਿੱਚ ਕੋਰੋਨਾ ਦੇ ਸ਼ੱਕੀ ਮਰੀਜ਼ 51 ਸਨ, ਰਾਹਤ ਦੀ ਗਲ ਇਹ ਹੈ ਕੀ ਇਨ੍ਹਾਂ ਵਿੱਚੋਂ 44 ਮਰੀਜ਼ਾਂ ਦਾ ਟੈਸਟ NEGATIVE ਆਇਆ ਹੈ, ਜਦਕਿ 6  ਮਰੀਜ਼ਾਂ ਦੇ ਨਤੀਜੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਅੰਬਾਲਾ ਦੇ ਸਿਵਲ ਸਰਜਨ ਮੁਤਾਬਿਕ ਜਿਨ੍ਹਾਂ 6 ਮਰੀਜ਼ਾਂ ਦੇ ਟੈਸਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਦੀ ਹਾਲਤ ਠੀਕ ਹੈ ,ਦਿੱਲੀ ਦੇ ਨਿਜ਼ਾਮੁਦੀਨ ਗਏ 4 ਲੋਕਾਂ ਨੂੰ ਅੰਬਾਲਾ ਕੈਂਟ ਦੇ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਵੀ ਕੋਰੋਨਾ ਟੈਸਟ ਸੈਂਪਲ ਲਿਆ ਗਿਆ ਅਤੇ ਟੈਸਟ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ

ਪਰਵਲ ਵਿੱਚ ਕਿੰਨੇ ਮਰੀਜ਼ ?

ਪਲਵਲ ਵਿੱਚ ਨਿਜ਼ਾਮੁਦੀਨ ਦੀ ਤਬਲੀਗੀ ਜਮਾਤ ਤੋਂ 12 ਲੋਕ ਪਰਤੇ ਨੇ, ਜਿਨ੍ਹਾਂ ਵਿੱਚੋ 3 ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਜਦਕਿ,7 ਦਾ ਟੈਸਟ NEGATIVE ਆਇਆ ਹੈ, 2 ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹ ਹੈ

ਸੋਨੀਪਤ ਵਿੱਚ ਕਿੰਨੇ ਮਰੀਜ਼

ਸੋਨੀਪਤ ਤੋਂ ਚੰਗੀ ਖ਼ਬਰ ਆ ਰਹੀ ਹੈ,ਸੋਨੀਪਤ ਵਿੱਚ 102 ਲੋਕਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋ ਸਿਰਫ਼ ਇੱਕ ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ ,ਸੋਨੀਪਤ ਜ਼ਿਲ੍ਹੇ ਵਿੱਚੋਂ 323 ਲੋਕ ਵਿਦੇਸ਼ ਤੋਂ ਪਰਤੇ ਸਨ, ਜਿਨ੍ਹਾਂ ਵਿੱਚੋਂ 23 ਨੂੰ ਆਈਸੋਲੇਸ਼ਨ ਵਿੱਚ ਭਰਤੀ ਕਰਵਾਇਆ ਗਿਆ ਹੈ,ਵਿਦੇਸ਼ ਤੋਂ ਪਰਤੇ 266 ਲੋਕਾਂ ਦੀ ਆਈਸੋਲੇਸ਼ਨ ਦੀ ਮਿਆਦ ਪੂਰੀ ਹੋ ਗਈ ਹੈ

ਹਿਸਾਰ ਤੋਂ ਚੰਗੀ ਖ਼ਬਰ

ਉਧਰ ਹਿਸਾਰ ਤੋਂ ਵੀ ਚੰਗੀ ਖ਼ਬਰ ਆਈ ਹੈ, ਹਿਸਾਰ ਦੀ ਪਹਿਲੀ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਹੁਣ ਰਿਪੋਰਟ NEGATIVE ਆਈ ਹੈ, ਅਗਰੋਹਾ ਮੈਡੀਕਲ ਵਿੱਚ ਮਹਿਲਾ ਦਾ ਇਲਾਜ ਚੱਲ ਰਿਹਾ ਸੀ, ਮਹਿਲਾ ਨੂੰ ਫਿਲਹਾਲ ਆਈਸੋਲੇਸ਼ਨ ਵਿੱਚ ਹੀ ਰੱਖਿਆ ਗਿਆ ਹੈ, ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਡਾਕਟਰ ਹੋਰ ਟੈਸਟ ਵੀ ਕਰਨਗੇ