CORONA: ਚੰਡੀਗੜ੍ਹ ਵਿੱਚ ਕੋਰੋਨਾ ਪੋਜ਼ੀਟਿਵ ਮਹਿਲਾ ਦੀ ਮੌਤ,65 ਸਾਲ ਸੀ ਉਮਰ
Advertisement

CORONA: ਚੰਡੀਗੜ੍ਹ ਵਿੱਚ ਕੋਰੋਨਾ ਪੋਜ਼ੀਟਿਵ ਮਹਿਲਾ ਦੀ ਮੌਤ,65 ਸਾਲ ਸੀ ਉਮਰ

 ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿੱਚ ਭਰਤੀ ਸੀ ਮਹਿਲਾ 

CORONA: ਚੰਡੀਗੜ੍ਹ  ਵਿੱਚ ਕੋਰੋਨਾ ਪੋਜ਼ੀਟਿਵ ਮਹਿਲਾ ਦੀ ਮੌਤ,65 ਸਾਲ ਸੀ  ਉਮਰ

ਬਜ਼ਮ ਵਰਮਾ/ਚੰਡੀਗੜ੍ਹ : (COVID 19) ਚੰਡੀਗੜ੍ਹ ਤੋਂ ਪਿਛਲੇ 4-5 ਦਿਨਾਂ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੇ ਠੀਕ ਹੋਣ ਦੀ ਚੰਗੀ ਖ਼ਬਰ ਆ ਰਹੀ ਸੀ ਪਰ ਇਸ ਦੌਰਾਨ ਹੁਣ ਇੱਕ ਦੁੱਖ ਦੀ ਖ਼ਬਰ ਵੀ ਆਈ ਹੈ, ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਵਿੱਚ 65 ਸਾਲ ਦੀ ਕੋਰੋਨਾ ਪੋਜ਼ੀਟਿਵ ਮਹਿਲਾ ਦੀ ਮੌਤ ਹੋ ਗਈ ਹੈ, ਮਹਿਲਾ ਦੇ ਸੈਂਪਲ PGI ਵਿੱਚ ਭੇਜੇ ਗਏ ਸਨ ਰਿਪੋਰਟ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ, ਮਹਿਲਾ ਮੌਲੀਜਾਗਰਾਂ ਦੀ ਰਹਿਣ ਵਾਲੀ ਸੀ ਜਿਸ ਨੂੰ ਸੈਕਟਰ 16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ

ਚੰਡੀਗੜ੍ਹ ਵਿੱਚ ਕਿੰਨੇ ਕੋਰੋਨਾ ਮਰੀਜ਼ ?

ਚੰਡੀਗੜ੍ਹ ਵਿੱਚ ਕੁੱਲ 18 ਕੋਰੋਨਾ ਦੇ ਮਰੀਜ਼ ਸਨ ਜਿਨ੍ਹਾਂ ਵਿੱਚੋਂ 7 ਮਰੀਜ਼ ਠੀਕ ਹੋ ਚੁੱਕੇ ਨੇ ਅਤੇ 11 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ,ਚੰਡੀਗੜ੍ਹ ਵਿੱਚ ਦੂਜੇ ਸੂਬਿਆਂ ਤੋਂ 3 ਮਰੀਜ਼ ਭਰਤੀ ਨੇ, ਹੁਣ ਤੱਕ 178 ਸੈਂਪਲ ਦਾ ਟੈਸਟ ਹੋ ਚੁੱਕਿਆ ਹੈ ਜਿਨ੍ਹਾਂ ਵਿੱਚੋਂ 158 ਸੈਂਪਲ NEGATIVE ਆਏ ਨੇ,ਸਿਰਫ਼ 18 ਸੈਂਪਲ ਹੀ ਪੋਜ਼ੀਟਿਵ ਆਏ ਸਨ,ਸਿਰਫ਼ 1 ਸੈਂਪਲ ਦੇ ਨਤੀਜੇ ਦਾ ਇੰਤਜ਼ਾਰ ਹੈ

ਚੰਡੀਗੜ੍ਹ ਵਿੱਚ ਕੋਰੋਨਾ ਮਰੀਜ਼ਾਂ ਲਈ ਹਸਪਤਾਲ 

ਚੰਡੀਗੜ੍ਹ ਵਿੱਚ ਇਸ ਵਕਤ ਤਿੰਨ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ,PGIMER ਹਸਪਤਾਲ ਪੂਰੀ ਤਰ੍ਹਾਂ ਨਾਲ ਕੋਰੋਨਾ ਮਰੀਜ਼ਾਂ ਦੇ ਲਈ ਬਣਾਇਆ ਗਿਆ ਹੈ,GMCH 32 ਹਸਪਤਾਲ ਦਾ ਕੁੱਝ ਹਿੱਸਾ ਕੋਰੋਨਾ ਪੀੜ੍ਹਤ ਮਰੀਜ਼ਾਂ ਲਈ ਬਣਾਇਆ ਗਿਆ ਹੈ ਜਦਕਿ ਚੰਡੀਗੜ੍ਹ ਦਾ ਤੀਜਾ ਹਸਪਤਾਲ GMSH-16 ਦੀ ਵੀ ਕੁੱਝ ਹਿੱਸਾ ਕੋਰੋਨਾ ਮਰੀਜ਼ਾਂ ਲਈ ਬਣਾਇਆ ਗਿਆ ਹੈ, ਇਸ ਦੇ ਨਾਲ ਕੋਰੋਨਾ ਮਰੀਜ਼ਾਂ ਦੇ ਟੈਸਟ PGIMER ਅਤੇ GMCH-32 ਵਿੱਚ ਕੀਤੇ ਜਾ ਰਹੇ ਨੇ 

 

 

Trending news