CORONA: PGI ਦੇ ਡਾਕਟਰਾਂ ਨੂੰ ਦੂਜੇ ਹਸਪਤਾਲਾਂ ਤੋਂ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਨੂੰ ਸ਼ਿਫ਼ਟ 'ਤੇ ਇਤਰਾਜ਼
Advertisement

CORONA: PGI ਦੇ ਡਾਕਟਰਾਂ ਨੂੰ ਦੂਜੇ ਹਸਪਤਾਲਾਂ ਤੋਂ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਨੂੰ ਸ਼ਿਫ਼ਟ 'ਤੇ ਇਤਰਾਜ਼

 PGI ਦੇ ਡਾਕਟਰਾਂ ਨੇ UT ਪ੍ਰਸ਼ਾਸਨ ਨੂੰ ਲਿਖੀ ਚਿੱਠੀ 

 PGI ਦੇ ਡਾਕਟਰਾਂ ਨੇ UT ਪ੍ਰਸ਼ਾਸਨ ਨੂੰ ਲਿਖੀ ਚਿੱਠੀ

 ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :(COVID 19) ਚੰਡੀਗੜ੍ਹ PGI ਵਿੱਚ ਤਿੰਨ ਸੂਬੇ ਪੰਜਾਬ,ਹਰਿਆਣਾ,ਹਿਮਾਚਲ ਅਤੇ ਇੱਕ ਯੂਟੀ ਚੰਡੀਗੜ੍ਹ ਦੇ ਮਰੀਜ਼ ਬਿਹਤਰ ਇਲਾਜ ਸੁਵਿਧਾਵਾਂ ਦੇ ਲਈ ਆਉਂਦੇ ਨੇ ਅਤੇ ਉਨ੍ਹਾਂ ਲਈ PGI ਵੱਲੋਂ ਚੰਗਾ ਇਲਾਜ ਵੀ ਕੀਤਾ ਜਾਂਦਾ ਹੈ, PGI ਚੰਡੀਗੜ੍ਹ 'ਤੇ ਪਹਿਲਾਂ ਹੀ ਤਿੰਨ ਸੂਬਿਆਂ ਦੇ ਮਰੀਜ਼ਾਂ ਦਾ ਭਾਰ ਸੀ ਉੱਤੋਂ ਕੋਰੋਨਾ ਵਾਇਰਸ ਦੇ ਫੈਲਣ ਦੀ ਵਜ੍ਹਾਂ ਕਰਕੇ PGI ਚੰਡੀਗੜ੍ਹ 'ਤੇ ਹੋਰ ਬੋਝ ਵਧ ਗਿਆ ਹੈ, ਇਸ ਲਈ PGI ਚੰਡੀਗੜ੍ਹ ਦੇ ਡਾਕਟਰਾਂ ਨੇ ਕੋਰੋਨਾ ਮਰੀਜ਼ਾਂ ਨੂੰ ਲੈਕੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ 

PGI ਚੰਡੀਗੜ੍ਹ ਦੇ ਡਾਕਟਰਾਂ ਦੀ ਅਪੀਲ 
 

PGI ਚੰਡੀਗੜ੍ਹ ਦੇ ਡਾਕਟਰ ਉਤਮ ਠਾਕੁਰ ਮੁਤਾਬਿਕ ਜਿਹੜੇ ਕੋਰੋਨਾ ਮਰੀਜ਼ ਚੰਡੀਗੜ੍ਹ ਦੇ ਦੂਸਰੇ ਹਸਪਤਾਲਾਂ ਤੋਂ ਪੀਜੀਆਈ ਰੈਫ਼ਰ ਕੀਤੇ ਜਾਂਦੇ ਉਸ ਨਾਲ ਨਾ ਸਿਰਫ਼ ਪੀਜੀਆਈ ਵਿੱਚ ਦਾਖ਼ਲ ਮਰੀਜ਼ਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ ਬਲਕਿ ਜਿਹੜੇ ਮੁਲਾਜ਼ਮ ਇਨ੍ਹਾਂ ਮਰੀਜ਼ਾਂ ਨੂੰ ਸ਼ਿਫ਼ਤ ਕਰਦੇ ਨੇ ਉਨ੍ਹਾਂ ਦੀ ਜਾਨ ਵੀ ਖ਼ਤਰੇ ਵਿੱਚ ਆ ਜਾਂਦੀ ਹੈ, ਉਨ੍ਹਾਂ ਵਿੱਚ ਵੀ ਟਰਾਂਸਪੋਟੇਸ਼ਨ ਦੌਰਾਨ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਬਣ ਜਾਂਦਾ ਹੈ,ਇਸ ਚੰਡੀਗੜ੍ਹ ਦੇ ਡਾਕਟਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕੀ ਚੰਡੀਗੜ੍ਹ ਦੇ ਸੈਕਟਰ 32 ਅਤੇ 16 ਦੇ ਸਰਕਾਰੀ ਹਸਪਤਾਲ ਵਿੱਚ ਹੀ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ, ਇਨ੍ਹਾਂ ਹਸਪਤਾਲਾਂ ਵਿੱਚ ਬਿਹਤਰ ਸੁਵਿਧਾਵਾਂ ਨੇ ਅਤੇ ਸੀਨੀਅਰ ਡਾਕਟਰਾਂ ਦਾ ਸਟਾਫ਼ ਵੀ ਮੌਜੂਦ ਹੈ ਅਤੇ ਇਹ ਦੋਵੇਂ ਹਸਪਤਾਲ ਕੋਰੋਨਾ ਮਰੀਜ਼ਾਂ ਨੂੰ ਠੀਕ ਕਰਨ ਵਿੱਚ ਸਮਰੱਥ ਨੇ, ਡਾਕਟਰਾਂ ਨੇ ਕਿਹਾ ਨਹਿਰੂ ਹਸਪਤਾਲ ਕੋਵਿਡ 19 ਵਿੱਚ ਤਬਦੀਲ ਕੀਤਾ ਗਿਆ ਹੈ ਜੇਕਰ ਕਲ ਨੂੰ ਜ਼ਿਆਦਾ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਣ ਦੀ ਜ਼ਰੂਰਤ ਹੋਈ ਤਾਂ ਆਕਸੀਜ਼ਨ ਦੀ ਪਰੇਸ਼ਾਨੀ ਆ ਸਕਦੀ ਹੈ,ਨਹਿਰੂ ਹਸਪਤਾਲ ਵਿੱਚ ਇੱਕ ਹੀ ਥਾਂ ਤੇ ਇੰਨੇ ਜ਼ਿਆਦਾ ਮਰੀਜ਼ ਰੱਖਣੇ ਠੀਕ ਨਹੀਂ ਨੇ,ਰੈਜ਼ੀਡੈਂਟ ਡਾਕਟਰਾਂ ਨੇ ਸੁਝਾਅ ਦਿੱਤਾ ਹੈ ਕੀ ਕਿਉਂ ਨਾ ਸੈਕਟਰ 48 ਦੇ ਹਸਪਤਾਲ ਨੂੰ ਕੋਵਿਡ 19 ਦੇ ਮਰੀਜ਼ਾਂ ਲਈ ਵਰਤਿਆ ਜਾਵੇ, ਸਿਰਫ਼ ਇਨ੍ਹਾਂ ਹੀ ਨਹੀਂ ਡਾਕਟਰਾਂ ਨੇ ਕਿਹਾ ਕੀ ਇਸ ਹਸਪਤਾਲ ਵਿੱਚ PGI ਅਤੇ ਚੰਡੀਗੜ੍ਹ ਦੇ ਹੋਰ ਹਸਪਤਾਲਾਂ ਦੇ ਡਾਕਟਰ ਰੋਟੇਸ਼ਨ ਨਾਲ ਮਰੀਜ਼ਾਂ ਨੂੰ ਵੇਖਣ ਆ ਸਕਦੇ ਨੇ 

ਚੰਡੀਗੜ੍ਹ ਵਿੱਚ ਕਿੰਨੇ ਕੋਰੋਨਾ ਮਰੀਜ਼ ?

ਚੰਡੀਗੜ੍ਹ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਇਸ ਵਕਤ ਚੰਡੀਗੜ੍ਹ ਵਿੱਚ 15 ਕੋਰੋਨਾ ਮਰੀਜ਼ ਨੇ ਪਰ ਹੈਰਾਨੀ ਦੀ ਗਲ ਹੈ ਕੀ ਹੁਣ ਤੱਕ PGI ਚੰਡੀਗੜ੍ਹ ਵਿੱਚ ਇੱਕ ਵੀ ਕੋਰੋਨਾ ਮਰੀਜ਼ ਦੇ ਠੀਕ ਹੋਣ ਦੀ ਖ਼ਬਰ ਨਹੀਂ ਮਿਲੀ ਹੈ

 

Trending news