CORONA:80 ਪਹੁੰਚਿਆਂ ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ,ਰੋਪੜ ਅਤੇ ਕਪੂਰਥਲਾ ਤੋਂ 3 ਨਵੇਂ ਮਾਮਲੇ
Advertisement

CORONA:80 ਪਹੁੰਚਿਆਂ ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ,ਰੋਪੜ ਅਤੇ ਕਪੂਰਥਲਾ ਤੋਂ 3 ਨਵੇਂ ਮਾਮਲੇ

ਰੋਪੜ 2, ਕਪੂਰਥਲਾ 1,ਫਤਿਹਗੜ੍ਹ ਸਾਹਿਬ 2, ਮੁਹਾਲੀ 3 ਨਵੇਂ ਕੋਰੋਨਾ ਪੋਜ਼ੀਟਿਵ ਮਾਮਲੇ

ਰੋਪੜ 2, ਕਪੂਰਥਲਾ 1,ਫਤਿਹਗੜ੍ਹ ਸਾਹਿਬ 2, ਮੁਹਾਲੀ 1 ਨਵੇਂ ਕੋਰੋਨਾ ਪੋਜ਼ੀਟਿਵ ਮਾਮਲੇ

 ਸੰਦੀਪ ਓਬਰਾਏ,ਬਿਮਲ ਕੁਮਾਰ/ (COVID 19) ਸੋਮਵਾਰ ਨੂੰ ਵੀ ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਰੀਜ਼ਾਂ ਵਿੱਚ ਤੇਜ਼ੀ ਵੇਖੀ ਗਈ, ਰੋਪੜ,ਕਪੂਰਥਲਾ,ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਤੋਂ ਕੋਰੋਨਾ ਪੋਜ਼ੀਟਿਵ ਦੇ 9 ਮਾਮਲੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 80 ਪਹੁੰਚ ਗਈ ਹੈ, ਰੋਪੜ ਵਿੱਚ ਕੋਰੋਨਾ ਪੋਜ਼ੀਟਿਵ ਦੇ ਜਿਹੜੇ 2 ਮਰੀਜ਼ ਸਾਹਮਣੇ ਆਏ ਨੇ ਉਨ੍ਹਾਂ ਵਿੱਚੋਂ ਇੱਕ 54 ਸਾਲ ਦੀ ਮਹਿਲਾ ਹੈ ਅਤੇ ਇੱਕ 16 ਸਾਲ ਦਾ ਨੌਜਵਾਨ, ਰਿਸ਼ਤੇ ਵਿੱਚ ਦੋਵੇਂ ਮਾਂ-ਪੁੱਤਰ ਨੇ, 3 ਅਪ੍ਰੈਲ ਨੂੰ ਰੋਪੜ ਦੇ ਜਿਸ 55 ਸਾਲ ਦੇ  ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ ਇਹ ਦੋਵੇਂ ਇਸ ਸ਼ਖ਼ਸ ਦੀ ਪਤਨੀ ਅਤੇ ਪੁੱਤਰ ਹੈ, ਰੋਪੜ ਦੇ  55 ਸਾਲ ਦੇ ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਚੱਟਾਮਲੀ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਸੀ ਅਤੇ ਇਸ ਸ਼ਖ਼ਸ  ਸੰਪਰਕ ਵਿੱਚ ਆਏ 17 ਲੋਕਾਂ ਦਾ ਟੈਸਟ ਕਰਵਾਇਆ ਗਿਆ ਸੀ ਜਿਸ ਵਿੱਚੋਂ 15 ਦਾ ਟੈਸਟ NEGATIVE ਆਇਆ ਸੀ ਜਦਕਿ 2 ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਰੋਪੜ ਵਿੱਚ ਹੁਣ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 3 ਹੋ ਗਈ ਹੈ 

ਰੋਪੜ ਪ੍ਰਸ਼ਾਸਨ ਨੇ ਮੁਹਾਲੀ ਨੂੰ ਅਲਰਟ ਕੀਤਾ 

55 ਸਾਲ ਦੇ ਜਿਸ ਸ਼ਖ਼ਸ ਦਾ 3 ਅਪ੍ਰੈਲ ਨੂੰ ਕੋਰੋਨਾ ਪੋਜ਼ੀਟਿਵ ਆਇਆ ਸੀ ਉਹ ਆਪਣੇ ਸ਼ੂਗਰ ਦੇ ਇਲਾਜ ਦੇ ਲਈ ਇਸ ਤੋਂ ਪਹਿਲਾਂ ਕੁਰਾਲੀ ਦੇ ਹੈਲਥ ਸੈਂਟਰ,ਮੁਹਾਲੀ ਦੇ ਫ਼ੇਸ 4 ਦੇ ਸਿਵਲ ਹਸਪਤਾਲ ਦੇ ਨਾਲ ਪ੍ਰਾਈਵੇਟ ਹਸਪਤਾਲ ਵਿੱਚ ਵੀ ਗਿਆ ਸੀ, ਰੋਪੜ ਪ੍ਰਸ਼ਾਸਨ ਵੱਲੋਂ ਮੁਹਾਲੀ ਸਿਹਤ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ, 58 ਸਾਲ ਦਾ ਸ਼ਖ਼ਸ 13 ਮਾਰਚ ਨੂੰ ਇੱਕ ਮੈਡੀਕਲ ਕੈਂਪ ਵਿੱਚ ਵੀ ਸ਼ਾਮਲ ਹੋਇਆ ਸੀ ਜਿਸ ਵਿੱਚ 20 NRI,ਲੁਧਿਆਣਾ CMC ਹਸਪਤਾਲ ਦੇ ਡਾਕਟਰ ਸ਼ਾਮਲ ਸਨ, ਪ੍ਰਸ਼ਾਸਨ ਨੇ ਇਨ੍ਹਾਂ ਸਾਰੇ NRI ਦੀ ਜਾਂਚ ਕੀਤੀ ਹੈ ਹੁਣ ਤੱਕ ਕਿਸੇ ਵੀ ਸ਼ਖ਼ਸ ਵਿੱਚ ਕੋਰੋਨਾ ਦੇ ਲੱਛਣ ਨਹੀਂ ਮਿਲੇ ਨੇ 
 
ਮੁਹਾਲੀ ਤੋਂ 4 ਕੋਰੋਨਾ ਪੋਜ਼ੀਟਿਵ ਮਾਮਲੇ 

 ਮੁਹਾਲੀ ਵਿੱਚ  4 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਨੇ, ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ ਕੋਰੋਨਾ ਪੀੜਤ ਮਰੀਜ਼ ਮਲਕੀਤ ਸਿੰਘ ਦੇ ਪਿਤਾ ਭਾਗ ਸਿੰਘ,ਪਤਨੀ ਹਰਵਿੰਦਰ ਕੌਰ ਅਤੇ ਛੋਟੇ ਭਰਾ ਕੁਲਵੰਤ  ਸਿੰਘ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਜਦਿਕ ਮੁਹਾਲੀ ਵਿੱਚ ਇੱਕ ਹੋਰ ਕੋਰੋਨਾ ਪੋਜ਼ੀਟਿਵ ਮਰੀਜ਼ ਮਰਕਜ਼ ਵਿੱਚ ਸ਼ਾਮਲ ਹੋਏ ਇੱਕ ਸ਼ਖ਼ਸ ਦੇ ਸੰਪਰਕ ਵਿੱਚ ਆਉਣ ਨਾਲ ਆਇਆ ਹੈ 

 
ਕਪੂਰਥਲਾ ਤੋਂ ਕੋਰੋਨਾ ਪੋਜ਼ੀਟਿਵ ਮਾਮਲਾ 
 
ਕਪੂਰਥਲਾ ਵਿੱਚ ਤਬਲੀਗ਼ੀ ਜਮਾਤ ਦੇ ਇੱਕ ਸ਼ਖ਼ਸ ਦਾ ਕੋਰੋਨਾ ਪੋਜ਼ੀਟਿਵ ਆਇਆ ਹੈ ਇਹ ਸ਼ਖ਼ਸ ਪਿਛਲੇ ਮਹੀਨੇ ਕਪੂਰਥਲਾ ਤੋਂ  ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਵਿੱਚ ਸ਼ਾਮਲ ਹੋਏ ਗਿਆ ਸੀ, ਕਪੂਰਥਲਾ ਦਾ ਇਹ ਸ਼ਖ਼ਸ ਕੋਟ ਕਰਰ ਖ਼ਾਨ ਪਿੰਡ ਦੀ ਮਸਜਿਦ ਵਿੱਚ ਸੀ, ਪ੍ਰਸ਼ਾਸਨ ਨੇ ਪੂਰੀ ਮਸਜਿਦ ਅਤੇ ਪਿੰਡ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਸ਼ਖ਼ਸ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਸੋਮਵਾਰ ਨੂੰ ਮਰਕਜ਼ ਨਾਲ ਜੁੜੇ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਤੋਂ ਤਿੰਨ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਸਨ 

Trending news