CORONA '24 ਘੰਟੇ ਦੇ ਅੰਦਰ ਲੁਕੇ ਜਮਾਤੀ ਬਾਹਰ ਆਉਣ ਨਹੀਂ ਤਾਂ ਹੋਵੇਗੀ ਕਾਨੂੰਨੀ' CM ਕੈਪਟਨ
Advertisement

CORONA '24 ਘੰਟੇ ਦੇ ਅੰਦਰ ਲੁਕੇ ਜਮਾਤੀ ਬਾਹਰ ਆਉਣ ਨਹੀਂ ਤਾਂ ਹੋਵੇਗੀ ਕਾਨੂੰਨੀ' CM ਕੈਪਟਨ

ਪੰਜਾਬ ਵਿੱਚ ਤਬਲੀਗ਼ੀ ਜਮਾਤ ਦੇ 468 ਵਿੱਚੋਂ 448 ਟਰੇਸ

ਪੰਜਾਬ ਵਿੱਚ ਤਬਲੀਗ਼ੀ ਜਮਾਤ ਦੇ 468 ਵਿੱਚੋਂ 448 ਟਰੇਸ

ਚੰਡੀਗੜ੍ਹ : (COVID 19 )  ਪੰਜਾਬ ਸਰਕਾਰ ਨੇ ਲੁਕੇ ਤਬਲੀਗ਼ੀ ਜਮਾਨਤ ਦੇ ਲੋਕਾਂ ਦੇ ਖਿਲਾਫ਼ ਕਰੜਾ ਫ਼ੈਸਲਾ ਲਿਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਹੈ ਕੀ ਜੇਕਰ ਅਗਲੇ 24 ਘੰਟਿਆਂ ਦੇ ਅੰਦਰ ਛੁੱਪੇ ਹੋਏ ਜਮਾਤੀ ਬਾਹਰ ਨਹੀਂ ਆਉਂਦੇ ਨੇ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਹੀ ਕੀਤੀ ਜਾਵੇਗੀ, ਉਧਰ ਪੂਰੇ  ਮੁਲਕ ਵਾਂਗ ਜਿਵੇਂ-ਜਿਵੇਂ ਪੰਜਾਬ ਵਿੱਚ ਵੀ ਪ੍ਰਸ਼ਾਸਨ ਦਿੱਲੀ ਦੇ ਮਰਕਜ਼ ਵਿੱਚ ਗਏ ਜਮਾਤੀਆਂ ਨੂੰ ਟਰੇਸ ਕਰ ਰਿਹਾ ਉਸੇ ਤਰ੍ਹਾਂ ਪੰਜਾਬ ਵਿੱਚ ਤਬਲੀਗ਼ੀ ਜਮਾਤ ਨਾਲ ਜੁੜੇ ਲੋਕਾਂ ਦੇ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਵਧ ਰਹੇ ਨੇ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਇੱਥੇ  ਮਰਕਜ਼ ਗਈ 2 ਮਹਿਲਾਵਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਜਿਸ ਤੋਂ ਬਾਅਦ ਦੋਵੇਂ ਮਹਿਲਾਵਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਇਨ੍ਹਾਂ ਦੋਵਾਂ ਮਹਿਲਾਵਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਟਰੇਸਿੰਗ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਇਨ੍ਹਾਂ ਸਭ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ, 4 ਅਪ੍ਰੈਲ ਨੂੰ ਮਾਨਸਾ ਤੋਂ ਸਭ ਤੋਂ ਪਹਿਲਾਂ 3 ਮਾਮਲੇ ਸਾਹਮਣੇ ਆਏ ਸਨ, ਮੰਗਲਵਾਰ ਨੂੰ ਮੋਗਾ ਵਿੱਚ ਵੀ ਤਬਲੀਗ਼ੀ ਜਮਾਤ ਦੇ 3 ਹੋਰ ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਮੋਗਾ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4 ਹੋ ਗਈ ਹੈ 
   

ਪੰਜਾਬ ਵਿੱਚ ਜਮਾਤ ਦੇ ਕਿੰਨੇ ਕੋਰੋਨਾ ਪੋਜ਼ੀਟਿਵ ?

ਪੰਜਾਬ ਵਿੱਚ ਮਰਕਜ਼ ਨਾਲ ਜੁੜੇ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਮੰਗਲਵਾਰ ਨੂੰ 2 ਨਵੇਂ ਕੇਸਾਂ ਦੇ ਨਾਲ 13 ਪਹੁੰਚ ਗਿਆ ਹੈ,ਇਸ ਤੋਂ ਪਹਿਲਾਂ ਮੁਹਾਲੀ ਵਿੱਚ 3 ਅਪ੍ਰੈਲ ਅਤੇ 6 ਅਪ੍ਰੈਲ ਨੂੰ ਮਰਕਜ਼ ਨਾਲ ਜੁੜੇ 2 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਸਨ 6 ਅਪ੍ਰੈਲ ਨੂੰ ਹੀ ਫਤਿਹਗੜ੍ਹ ਸਾਹਿਬ ਤੋਂ ਵੀ ਮਰਕਜ਼ ਨਾਲ ਜੁੜੇ 2 ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ,ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਨੂੰ ਬਨੂੜ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ,ਫ਼ਤਿਹਗੜ੍ਹ ਸਾਹਿਬ ਤੋਂ ਜਮਾਤ ਦੇ 32 ਲੋਕ ਗਏ ਸਨ ਜਿਨ੍ਹਾਂ ਵਿੱਚੋਂ 2 ਦਾ ਟੈਸਟ ਪੋਜ਼ੀਟਿਵ ਆਇਆ ਸੀ, 4 ਅਪ੍ਰੈਲ ਨੂੰ ਮਾਨਸਾ ਤੋਂ ਤਬਲੀਗ਼ੀ ਜਮਾਤ ਦੇ 3 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਮਾਨਸਾ ਪ੍ਰਸ਼ਾਸਨ ਵੱਲੋਂ ਕੁੱਲ 14 ਲੋਕਾਂ ਦਾ ਟੈਸਟ ਲਿਆ ਗਿਆ ਸੀ,ਮੰਗਲਵਾਰ ਨੂੰ ਮੋਗਾ ਵਿੱਚ 3 ਤਬਲੀਗ਼ੀ ਜਮਾਤ ਦੇ ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ 
 
ਪੰਜਾਬ ਤੋਂ ਕਿੰਨੇ ਲੋਕ ਮਰਕਜ਼ ਗਏ ਸਨ 

ਪੰਜਾਬ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਸੂਬੇ ਤੋਂ 467 ਲੋਕ ਨਿਜ਼ਾਮੁਦੀਨ ਦੇ ਮਰਕਜ਼ ਸੰਮੇਲਨ ਵਿੱਚ ਸ਼ਿਰਕਤ ਕਰਨ ਗਏ ਸਨ ਜਿਨ੍ਹਾਂ ਵਿੱਚੋਂ 445 ਲੋਕਾਂ ਦੀ  ਪ੍ਰਸ਼ਾਸ਼ਨ ਵੱਲੋਂ ਪਛਾਣ ਕਰ ਲਈ ਗਈ ਹੈ,22 ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਪੰਜਾਬ ਵਿੱਚ ਇਸ ਵਕਤ 416 ਜਮਾਤੀ ਨੇ, 13 ਜਮਾਤੀਆਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆ ਚੁੱਕਿਆ ਹੈ ਜਦਕਿ 276 ਦੀ ਰਿਪੋਰਟ NEGATIVE ਆਈ ਹੈ,117 ਲੋਕਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ 

 

 

Trending news