ਕੋਰੋਨਾ : 151 ਪਹੁੰਚੀ ਪੰਜਾਬ 'ਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ, ਮੁਹਾਲੀ 10,ਪਠਾਨਕੋਟ ਤੋਂ 8 ਨਵੇਂ ਮਾਮਲੇ ਸਾਹਮਣੇ ਆਏ
Advertisement

ਕੋਰੋਨਾ : 151 ਪਹੁੰਚੀ ਪੰਜਾਬ 'ਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ, ਮੁਹਾਲੀ 10,ਪਠਾਨਕੋਟ ਤੋਂ 8 ਨਵੇਂ ਮਾਮਲੇ ਸਾਹਮਣੇ ਆਏ

 ਪੰਜਾਬ ਵਿੱਚ 17 ਜ਼ਿਲ੍ਹਿਆਂ ਵਿੱਚ ਫੈਲਿਆਂ ਕੋਰੋਨਾ 

ਪੰਜਾਬ ਵਿੱਚ 17 ਜ਼ਿਲ੍ਹਿਆਂ ਵਿੱਚ ਫੈਲਿਆਂ ਕੋਰੋਨਾ

ਜਗਦੀਪ ਸੰਧੂ/ਚੰਡੀਗੜ੍ਹ : (COVID19) 48 ਘੰਟਿਆਂ ਦੇ ਅੰਦਰ ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿੱਚ 35 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ ਅਤੇ 24 ਘੰਟਿਆਂ ਵਿੱਚ 20 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਨੇ ਸਿਰਫ਼ ਇਨ੍ਹਾਂ ਹੀ ਨਹੀਂ 48 ਘੰਟਿਆਂ ਦੇ ਅੰਦਰ ਪੰਜਾਬ ਵਿੱਚ 4 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਮੌਤ ਦਾ ਅੰਕੜਾ ਹੁਣ 12 ਪਹੁੰਚ ਗਿਆ ਹੈ, ਕੋਰੋਨਾ ਨਾਲ ਮੌਤ ਦਾ ਤਾਜ਼ਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਇੱਥੇ 78 ਸਾਲ ਦੀ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਮੌਤ ਹੋਈ ਗਈ ਹੈ, ਇਸ ਮਹਿਲਾ ਦਾ 3 ਅਪ੍ਰੈਲ ਨੂੰ ਕੋਰੋਨਾ ਪੋਜ਼ੀਟਿਵ ਆਇਆ ਸੀ 

ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ

ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੁਣ 151 ਪਹੁੰਚ ਗਈ ਹੈ, ਪੰਜਾਬ ਵਿੱਚ ਸ਼ੁੱਕਰਵਾਰ ਨੂੰ 21 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ,ਮੁਹਾਲੀ ਵਿੱਚ 11, ਪਠਾਨਕੋਟ ਵਿੱਚ  8 ,ਜਦਕਿ ਜਲੰਧਰ ਅਤੇ ਸੰਗਰੂਰ ਤੋਂ 1-1 ਕੋਰੋਨਾ ਪੋਜ਼ੀਟਿਵ ਦਾ ਮਾਮਲਾ ਸਾਹਮਣੇ ਆਇਆ ਹੈ, ਸ਼ੁੱਕਰਵਾਰ ਨੂੰ ਜਿਨ੍ਹੇ ਵੀ ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਆਏ ਨੇ ਪ੍ਰਸ਼ਾਸਨ ਹੁਣ ਸਾਰੇ ਉਨ੍ਹਾਂ ਲੋਕਾਂ ਦੀ ਜਾਂਚ ਕਰੇਗਾ ਜੋ ਇਨ੍ਹਾਂ 21 ਲੋਕਾਂ ਦੇ ਸੰਪਰਕ ਵਿੱਚ ਆਏ ਸਨ, ਉਧਰ ਬਠਿੰਡਾ ਵਿੱਚ ਵੀ ਇੱਕ 66 ਸਾਲ ਦੇ ਸ਼ਖ਼ਸ ਦੀ ਮੌਤ ਹੋਈ ਹੈ, ਇਸ ਸ਼ਖ਼ਸ ਦੀ ਬਠਿੰਡਾ ਦੇ ਕੈਂਸਰ ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਮੌਤ ਹੋਈ ਹੈ, ਪ੍ਰਸ਼ਾਸਨ ਨੇ ਇਸ ਸ਼ਖ਼ਸ ਦੀ ਕੋਰੋਨਾ ਟੈਸਟ ਰਿਪੋਰਟ ਪਟਿਆਲਾ ਲੈਬ ਭੇਜੀ ਹੈ ਉਸ ਤੋਂ ਬਾਅਦ ਸਾਫ਼ ਹੋਵੇਗਾ ਕੀ ਇਸ ਸ਼ਖ਼ਸ ਦੀ ਮੌਤ ਦੇ ਪਿੱਛੇ ਕੀ ਕਾਰਨ ਸੀ 

ਪੰਜਾਬ ਵਿੱਚ ਕਿੰਨੇ ਕੋਰੋਨਾ ਮਰੀਜ਼ ?

ਪੰਜਾਬ ਵਿੱਚ ਇਸ ਵਕਤ ਕੋਰੋਨਾ 17 ਜ਼ਿਲ੍ਹਿਆਂ ਵਿੱਚ ਫੈਲ ਚੁੱਕਾ ਹੈ, ਚੰਗੀ ਖ਼ਬਰ ਇਹ ਹੈ ਕੀ ਸੂਬੇ ਵਿੱਚ ਹੁਣ ਤੱਕ 18 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਨੇ, ਪਰ 12 ਲੋਕਾਂ ਦੀ ਕੋਰੋਨਾ ਨਾਲ ਮਰਨ ਦੀ ਵੀ ਖ਼ਬਰ ਹੈ,ਪੰਜਾਬ ਵਿੱਚ ਸਭ ਤੋਂ ਵਧ ਕੋਰੋਨਾ ਮਰੀਜ਼ ਮੁਹਾਲੀ ਵਿੱਚ 48 ਸਾਹਮਣੇ ਆਏ ਨੇ,ਜਦਕਿ ਦੂਜੇ ਨੰਬਰ 'ਤੇ ਸ਼ਹੀਦ ਭਗਤ ਸਿੰਘ ਨਗਰ ਹੈ ਜਿੱਥੇ 19 ਮਾਮਲੇ ਸਾਹਮਣੇ ਆਏ ਸਨ, ਤੀਜੇ ਨੰਬਰ 'ਤੇ ਲੁਧਿਆਣਾ ਹੈ ਜਿੱਥੇ 12 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਨੇ, ਉਸ ਤੋਂ ਬਾਅਦ ਅੰਮ੍ਰਿਤਸਰ 11,ਜਲੰਧਰ 12,ਮਾਨਸਾ 11,ਹੁਸ਼ਿਆਰਪੁਰ 7,ਪਠਾਨਕੋਟ15 ,ਮੋਗਾ 4,ਰੋਪੜ 3,ਬਰਨਾਲਾ 2,ਫ਼ਤਿਹਗੜ੍ਹ ਸਾਹਿਬ 2,ਫ਼ਰੀਦਕੋਟ 2,ਪਟਿਆਲਾ 1,ਕਪੂਰਥਲਾ 1,ਮੁਕਤਸਰ 1,ਸੰਗਰੂਰ 2 ਹੈ 

 

 

 

 

Trending news