ਕੋਰੋਨਾ ਤੋਂ ਵੱਡੀ ਰਾਹਤ : 3 ਮਹੀਨੇ ਬਾਅਦ 24 ਘੰਟੇ 'ਚ ਹੁਣ ਤੱਕ ਦੇ ਸਭ ਤੋਂ ਘੱਟ ਨਵੇਂ ਕੇਸ,ਦੁੱਗਣੀ ਹੋਈ ਰਿਕਵਰੀ
Advertisement

ਕੋਰੋਨਾ ਤੋਂ ਵੱਡੀ ਰਾਹਤ : 3 ਮਹੀਨੇ ਬਾਅਦ 24 ਘੰਟੇ 'ਚ ਹੁਣ ਤੱਕ ਦੇ ਸਭ ਤੋਂ ਘੱਟ ਨਵੇਂ ਕੇਸ,ਦੁੱਗਣੀ ਹੋਈ ਰਿਕਵਰੀ

 24 ਘੰਟੇ ਵਿੱਚ ਭਾਰਤ ਵਿੱਚ 36,469 ਨਵੇਂ ਮਾਮਲੇ ਸਾਹਮਣੇ ਆਏ

 24 ਘੰਟੇ ਵਿੱਚ ਭਾਰਤ ਵਿੱਚ 36,469 ਨਵੇਂ ਮਾਮਲੇ ਸਾਹਮਣੇ ਆਏ

ਚੰਡੀਗੜ੍ਹ :  ਭਾਰਤ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦੇ ਕਰੀਬ ਹੈ,24 ਘੰਟਿਆਂ ਪਹਿਲਾਂ ਸਾਹਮਣੇ ਆਏ ਅੰਕੜਿਆਂ ਨੇ ਇਸ 'ਤੇ ਮੋਹਰ ਲਾ ਦਿੱਤੀ ਹੈ,ਅਕਤੂਬਰ ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ 50 ਹਜ਼ਾਰ ਤੋਂ ਘੱਟ ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਆਏ ਨੇ,ਪਰ ਸਿਹਤ ਮੰਤਰਾਲੇ ਵੱਲੋਂ ਜਾਰੀ 27 ਅਕਤੂਬਰ ਦੇ ਅੰਕੜਿਆਂ ਨੇ ਵੱਡੀ ਰਾਹਤ ਦਿੱਤੀ ਹੈ, ਤਕਰੀਬਨ 3 ਮਹੀਨੇ ਬਾਅਦ ਦੇਸ਼ ਵਿੱਚ 1 ਇੱਕ ਦਿਨ ਵਿੱਚ 36 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਨੇ,ਇਸ ਤੋਂ ਇਲਾਵਾ 24 ਘੰਟੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਦਰਜ ਹੋਈ ਹੈ, ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 63,667 ਮਰੀਜ਼ 24 ਘੰਟੇ ਅੰਦਰ ਠੀਕ ਹੋਏ ਨੇ
  
ਭਾਰਤ ਵਿੱਚ ਕੋਰੋਨਾ ਪੋਜ਼ੀਟਿਵ ਮਾਮਲੇ 

ਭਾਰਤ ਵਿੱਚ 24 ਘੰਟੇ ਦੇ ਅੰਦਰ ਕੁੱਲ 36,469 ਨਵੇਂ ਮਾਮਲੇ ਆਏ ਨੇ ਜਿਸ ਤੋਂ ਬਾਅਦ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ  79,46,429 ਪਹੁੰਚ ਗਈ ਹੈ,ਰਾਹਤ ਦੀ ਗੱਲ ਇਹ ਹੈ 72,01,070 ਮਰੀਜ਼ਾਂ ਨੇ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ ਜਦਕਿ  6,25,857 ਮਰੀਜ਼ਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ 

ਭਾਰਤ ਵਿੱਚ ਕੋਰੋਨਾ ਨਾਲ ਮੌਤ ਦਾ ਅੰਕੜਾ 

ਭਾਰਤ ਵਿੱਚ ਕੋਰੋਨਾ ਨਾਲ ਹੁਣ ਤੱਕ 1,19,502 ਮੌਤਾਂ ਹੋਇਆ ਨੇ ਜਦਕਿ 24 ਘੰਟੇ ਦੇ ਅੰਦਰ ਮੌਤ ਦਾ ਅੰਕੜਾ ਘੱਟ ਕੇ 488 ਪਹੁੰਚ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਇਹ 1 ਹਜ਼ਾਰ ਸੀ  

 

 

Trending news