ਬ੍ਰਿਟੇਨ ਦੀ ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 8 ਜੂਨ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ

ਇੰਗਲੈਂਡ ਵਿੱਚ ਕੁਆਰੰਟੀਨ ਦਾ ਉਲੰਘਣ ਕਰਨ ਤੇ 1 ਪਾਉਂਡ ਦਾ ਫਾਈਨ ਲੱਗੇਗਾ

ਬ੍ਰਿਟੇਨ ਦੀ ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 8 ਜੂਨ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ
ਇੰਗਲੈਂਡ ਵਿੱਚ ਕੁਆਰੰਟੀਨ ਦਾ ਉਲੰਘਣ ਕਰਨ ਤੇ 1 ਪਾਉਂਡ ਦਾ ਫਾਈਨ ਲੱਗੇਗਾ

ਦਿੱਲੀ : ਕੋਰੋਨਾ ਵਾਇਰਸ ( Coronavirus) ਦੇ ਵਧ ਦੇ ਮਾਮਲਿਆਂ 'ਤੇ ਲਗਾਮ ਲਗਾਉਣ ਦੇ ਲਈ ਬ੍ਰਿਟੇਨ ਨੇ ਨਵਾਂ ਕਦਮ ਚੁੱਕਿਆ ਹੈ,  8 ਜੂਨ ਤੋਂ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਇੰਗਲੈਂਡ ਕੋਵਿਡ -19 ਕੁਆਰੰਟੀਨ ਡਿਯੂਰੇਸ਼ਨ ਸ਼ੁਰੂ ਕਰੇਗਾ, ਇਹ ਜਾਣਕਾਰੀ ਇੰਟੀਰੀਅਲ ਮਿਨਿਸਟਰ ਪ੍ਰੀਤੀ ਪਟੇਲ ਨੇ ਦਿੱਤੀ, ਹਾਲਾਂਕਿ ਏਅਰ ਲਾਇੰਸ ਕੰਪਨੀਆਂ ਨੇ ਚਿਤਾਵਨੀ ਦਿੱਤੀ ਹੈ ਕੀ ਇਸ ਨਾਲ ਉਨ੍ਹਾਂ ਦਾ ਉਦਯੋਗ ਤਬਾਹ ਹੋ ਜਾਵੇਗਾ 

ਇਹ ਵੀ ਜ਼ਰੂਰ ਪੜੋਂ :Coronavirus ਦੇ ਕਾਰਨ ਮਲੇਸ਼ੀਆ ਸਰਕਾਰ ਨੇ ਟੂਰਿਜ਼ਮ ਨੂੰ ਲੈਕੇ ਬਣਾਏ ਇਹ ਸਖ਼ਤ ਨਿਯਮ

ਬ੍ਰਿਟੇਨ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ 14 ਦਿਨਾਂ ਦੇ ਲਈ ਸੈੱਲਫ਼ ਆਈਸੋਲੇਟ ਕੀਤਾ ਜਾਵੇਗਾ ਇਸ ਦੇ ਨਾਲ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦੇਣੀ ਹੋਵੇਗੀ ਕੀ ਉਹ ਕਿੱਥੇ ਰੁਕੇ ਨੇ,ਏਅਰ ਲਾਇੰਸ ਗਰੁੱਪ ਅਤੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ ਹੈ

ਪ੍ਰੀਤੀ ਪਟੇਲ ਨੇ ਕਿਹਾ ਕੀ ਅਸੀਂ ਇਸ ਵਾਇਰਸ ਦੇ ਅਖੀਰਲੇ ਦੌਰ ਵਿੱਚ ਹਾਂ  ਇਸ ਲਈ ਸਾਨੂੰ ਇਸ ਜਾਨਲੇਵਾ ਬਿਮਾਰੀ
ਦੇ ਮੁੜ ਤੋਂ ਫੈਲਣ 'ਤੇ ਲਗਾਮ ਲਗਾਉਣੀ ਦੇ ਲਈ ਜ਼ਰੂਰੀ ਕਦਮ ਚੁੱਕਣਗੇ ਹੋਣਗੇ 

ਜੋ ਇੰਗਲੈਂਡ ਵਿੱਚ ਕੁਆਰੰਟੀਨ ਦਾ ਉਲੰਘਣ ਕਰੇਗਾ ਉਸ 'ਤੇ 1000 ਪਾਉਂਡ ਜੁਰਮਾਨਾ ਲਗਾਇਆ ਜਾਵੇਗਾ,ਸਿਹਤ ਅਤੇ  ਬਾਰਡਰ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਹੋਵੇਗੀ, ਕੁਆਰੰਟੀਨ ਆਯਰਿਸ਼ ਰਿਪਬਲਿਕ ਤੋਂ ਆਉਣ ਵਾਲੇ ਲੋਕਾਂ ਜਾਂ ਮਾਲ ਗੱਡੀਆਂ ਦੇ ਡਰਾਈਵਰਾਂ ਅਤੇ ਸੇਵਾ ਵਿੱਚ ਮੁਲਾਜ਼ਮਾਂ ਅਤੇ ਮੌਸਮੀ ਖੇਤੀ ਮਜ਼ਦੂਰਾਂ 'ਤੇ ਲਾਗੂ ਨਹੀਂ ਹੋਵੇਗਾ, ਇਸ ਦੀ ਹਰ ਤਿੰਨ ਮਹੀਨੇ ਦੇ ਅੰਦਰ ਸਮੀਖਿਆ ਹੋਵੇਗੀ
 
ਬ੍ਰਿਟਿਸ਼ ਚੈਂਬਰ ਆਫ਼ ਕਾਮਰਸ ਦੇ ਡਾਇਰੈਕਟਰ ਐਡਮ ਮਾਰਸ਼ਨ ਨੇ ਕਿਹਾ ਇਹ ਨਜ਼ਰੀਆ  ਕੌਮਾਂਤਰੀ ਵਪਾਰ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਨੁਕਸਾਨ ਪਹੁਚਾਵੇਗਾ ਉਨ੍ਹਾਂ ਕਿਹਾ ਕੀ ਇਹ ਵਿਖਾਉਣਾ ਜ਼ਰੂਰੀ ਹੈ ਕੀ ਬ੍ਰਿਟੇਨ ਵਪਾਰ ਦੇ ਲਈ ਸੁਰੱਖਿਅਤ 

ਵਿਰੋਧੀ ਲੇਬਰ ਪਾਰਟੀ ਨੇ ਇਸ ਦੀ ਹਿਮਾਇਤ ਕੀਤੀ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕੀ ਸਰਕਾਰ ਨੇ ਯੂਕੇ ਵਿੱਚ ਆਉਣ ਵਾਲੇ ਲੋਕਾਂ ਨਾਲ ਨਿਪਟਣ ਦੇ ਲਈ ਸ਼ੁਰੂ ਵਿੱਚ ਧਿਆਨ ਘੱਟ ਦਿੱਤਾ ਹੈ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਕੁੱਝ ਮੈਂਬਰਾਂ ਨੇ ਵੀ ਇਸ ਯੋਜਨਾ ਦੀ ਅਲੋਚਨਾ ਕੀਤੀ ਹੈ,ਕੁੱਝ ਏਅਰ ਲਾਇੰਸ ਨੇ ਵੀ ਬ੍ਰਿਟੇਨ ਸਰਕਾਰ ਦੇ ਇਸ ਫ਼ੈਸਲਾ ਦਾ ਵਿਰੋਧ ਕੀਤਾ ਹੈ

ਉਦੋਗ ਯੂਨਿਟ ਯੂਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਐਲਡਮੇਡ ਨੇ ਕਿਹਾ ਕੀ ਕੁਆਰੰਟੀਨ ਨੂੰ ਇਸ ਪੱਧਰ 'ਤੇ ਸ਼ੁਰੂ ਕਰਨ ਦਾ ਮਤਲਬ ਨਹੀਂ ਹੈ, ਜੇਕਰ ਸਰਕਾਰ ਅਰਥਚਾਰੇ ਨੂੰ ਮੁੜ ਤੋਂ ਸ਼ੁਰੂ ਕਰਨਾ ਚਾਉਂਦੀ ਹੈ ਤਾਂ ਇਹ ਸਭ ਤੋਂ ਜ਼ਿਆਦਾ ਬੁਰਾ ਕਰ ਰਹੀ ਹੈ