ਹਰਿਆਣਾ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ,ਹੌਟੈਸਟ ਸਪਾਟ ਗੁਰੂ ਗਰਾਮ 'ਚ 48 ਨਵੇਂ ਮਾਮਲੇ,ਕੁੱਲ ਅੰਕੜਾ 2202

ਦਿੱਲੀ ਨਾਲ ਲੱਗ ਦੇ ਗੁਰੂ ਗਰਾਮ ਵਿੱਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ 

ਹਰਿਆਣਾ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ,ਹੌਟੈਸਟ ਸਪਾਟ ਗੁਰੂ ਗਰਾਮ 'ਚ 48 ਨਵੇਂ ਮਾਮਲੇ,ਕੁੱਲ ਅੰਕੜਾ 2202
ਦਿੱਲੀ ਨਾਲ ਲੱਗ ਦੇ ਗੁਰੂ ਗਰਾਮ ਵਿੱਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ

ਰਾਜਨ ਸ਼ਰਮਾ,ਰੋਹਿਤ ਕੁਮਾਰ/ਚੰਡੀਗੜ੍ਹ :  ਹਰਿਆਣਾ ਵਿੱਚ ਮਈ ਦੇ ਅਖੀਰਲੇ ਦਿਨਾਂ  ਵਿੱਚ ਵਧੀ ਕੋਰੋਨਾ ਮਰੀਜ਼ਾਂ ਦੀ  ਰਫ਼ਤਾਰ ਜੂਨ ਵਿੱਚ ਵੀ ਜਾਰੀ ਹੈ, ਜੂਨ ਦੇ ਪਹਿਲੇ ਦਿਨ ਵੀ ਹਰਿਆਣਾ ਵਿੱਚ 100 ਤੋਂ ਵਧ 111 ਕੋਰੋਨਾ ਮਰੀਜ਼ ਦਾ ਅੰਕੜਾ ਸਾਹਮਣੇ ਆਇਆ ਹੈ, 1 ਜੂਨ ਨੂੰ ਸੂਬੇ ਦੇ ਸਭ ਹੌਟੈਸਟ ਸਪਾਟ (Hottest Spot) ਗੁਰੂ ਗਰਾਮ ਤੋਂ ਹੀ ਸਭ ਤੋਂ ਵਧ 48 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਨੇ,ਦੂਜੇ ਨੰਬਰ 'ਤੇ ਰੋਹਤਕ ਤੋਂ 14 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ, ਤੀਜੇ ਨੰਬਰ 'ਤੇ ਹਿਸਾਰ ਅਤੇ ਸੋਨੀਪਤ ਰਿਹਾ ਹੈ ਜਿੱਥੇ 13 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ,ਪਲਵਲ ਵਿੱਚ 11,ਫ਼ਰੀਦਾਬਾਦ 6,ਜੀਂਦ ਅਤੇ ਫ਼ਤਿਹਾਬਾਦ ਵਿੱਚ  2-2, ਹਰਿਆਣਾ ਵਿੱਚ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 2202 ਹੋ ਗਿਆ ਹੈ 

ਹਿਸਾਰ ਕੋਰੋਨਾ ਫ੍ਰੀ ਤੋਂ ਬਣਿਆ ਪੋਜ਼ੀਟਿਵ 

ਹਿਸਾਰ ਹਰਿਆਣਾ ਦਾ ਪਹਿਲਾਂ ਜ਼ਿਲ੍ਹਾਂ ਦੀ ਜੋ ਸਭ ਤੋਂ ਪਹਿਲਾਂ ਕੋਰੋਨਾ ਫ੍ਰੀ ਬਣਿਆ ਸੀ ਪਰ ਕੁੱਝ ਦਿਨਾਂ ਦੇ ਅੰਦਰ ਹਿਸਾਰ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ, 1 ਮਈ ਨੂੰ ਵੀ ਹਿਸਾਰ ਵਿੱਚ 13 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ, ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 53 ਤੱਕ ਪਹੁੰਚ ਗਈ ਹੈ,ਸਿਰਫ਼ 5 ਮਰੀਜ਼ ਹੀ ਹੁਣ ਤੱਕ ਠੀਕ ਹੋਕੇ  ਡਿਸਚਾਰਜ ਹੋ ਸਕੇ ਨੇ ਜਦਕਿ 48 ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ,ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੇ ਹਿਸਾਰ ਪ੍ਰਸ਼ਾਸਨ ਦੀ ਚਿੰਤਾਵਾਂ ਵਧਾ ਦਿੱਤੀਆਂ ਨੇ, ਜ਼ਿਲ੍ਹੇ ਦੇ ਡਿਪਟੀ CMO ਡਾ. ਜੀਆ ਗੋਇਲ ਨੇ ਕਿਹਾ ਕਿ ਸੈਂਪਲਿੰਗ  ਵਿੱਚ ਤੇਜ਼ੀ ਲਿਆਈ ਜਾ ਰਹੀ ਹੈ, ਇਸ ਤੋਂ ਇਲਾਵਾ ਪੇਂਡੂ ਖੇਤਰ ਦੇ ਨਿੱਜੀ ਹਸਪਤਾਲ ਵਿੱਚ 2 ਮੁਲਾਜ਼ਮ ਕੋਰੋਨਾ ਪੋਜ਼ੀਟਵ ਮਿਲੇ ਨੇ, ਚਿੰਤਾ ਦੀ ਇੱਕ ਹੋਰ ਖ਼ਬਰ ਆਈ ਹੈ, ਇੱਕ ਗਰਭਵਤੀ ਮਹਿਲਾ ਵੀ ਕੋਰੋਨਾ ਪੋਜ਼ੀਟਿਵ ਹੋ ਗਈ ਹੈ   

ਹਰਿਆਣਾ ਵਿੱਚ ਕਿੰਨੇ ਟੈਸਟ ?

ਹਰਿਆਣਾ ਵਿੱਚ ਕੁੱਲ 1,19956 ਟੈਸਟ ਦੇ ਸੈਂਪਲ ਲਏ ਜਾ ਚੁੱਕੇ ਨੇ,1,13039 ਸੈਂਪਲ ਹੁਣ ਤੱਕ ਨੈਗੇਟਿਵ ਆਏ ਨੇ,4715 ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ,ਸੂਬੇ ਵਿੱਚ ਹੁਣ ਤੱਕ 1131 ਮਰੀਜ਼ਾਂ ਵਿੱਚ ਕੋਰੋਨਾ ਐਕਟਿਵ ਹੈ,  ਸੂਬੇ ਵਿੱਚ ਕੋਰੋਨਾ ਦੇ ਕੁੱਲ 2202 ਮਰੀਜ਼ ਆ ਚੁੱਕੇ ਨੇ, ਲਗਾਤਾਰ ਵਧੇ ਮਾਮਲਿਆਂ ਦੀ ਵਜ੍ਹਾਂ ਕਰਕੇ ਹਰਿਆਣਾ ਦੀ ਰਿਕਵਰੀ ਰੇਟ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਪਿਛਲੇ ਮਹੀਨੇ ਹਰਿਆਣਾ ਦੀ ਰਿਕਵਰੀ ਰੇਟ 77 ਫ਼ੀਸਦੀ ਤੱਕ ਪਹੁੰਚ ਗਈ ਸੀ ਪਰ ਹੁਣ 47 ਫ਼ੀਸਦੀ ਤੱਕ ਪਹੁੰਚ ਗਈ ਹੈ ਤਕਰੀਬਨ 30 ਫ਼ੀਸਦੀ ਦੀ ਰਿਕਵਰੀ ਰੇਟ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ