ਹਰਿਆਣਾ ਦਾ ਕੋਰੋਨਾ ਫ੍ਰੀ ਹੋਇਆ ਇਹ ਜ਼ਿਲ੍ਹਾਂ ਮੁੜ ਤੋਂ ਹੋਇਆ ਕੋਰੋਨਾ ਪੋਜ਼ੀਟਿਵ,4 ਨਵੇਂ ਮਾਮਲੇ ਦਰਜ

4 ਨਵੇਂ ਮਾਮਲਿਆਂ ਵਿੱਚੋਂ 2 ਨਿੱਜੀ ਹਸਪਤਾਲ ਦੇ ਸਿਹਤ ਮੁਲਾਜ਼ਮ ਵੀ ਸ਼ਾਮਲ

ਹਰਿਆਣਾ ਦਾ ਕੋਰੋਨਾ ਫ੍ਰੀ ਹੋਇਆ ਇਹ ਜ਼ਿਲ੍ਹਾਂ ਮੁੜ ਤੋਂ ਹੋਇਆ ਕੋਰੋਨਾ ਪੋਜ਼ੀਟਿਵ,4 ਨਵੇਂ ਮਾਮਲੇ ਦਰਜ
4 ਨਵੇਂ ਮਾਮਲਿਆਂ ਵਿੱਚੋਂ 2 ਨਿੱਜੀ ਹਸਪਤਾਲ ਦੇ ਸਿਹਤ ਮੁਲਾਜ਼ਮ ਵੀ ਸ਼ਾਮਲ

ਰੋਹਿਤ ਕੁਮਾਰ/ਹਿਸਾਰ : ਤਕਰੀਬਨ ਇੱਕ ਹਫ਼ਤੇ ਪਹਿਲਾਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਕੋਰੋਨਾ ਨੂੰ ਲੈਕੇ ਚੰਗੀ ਖ਼ਬਰ ਆਈ ਸੀ, ਹਿਸਾਰ ਕੋਰੋਨਾ ਫ੍ਰੀ ਹੋ ਗਿਆ ਸੀ ਪਰ ਹੁਣ ਮੁੜ ਤੋਂ ਹਿਸਾਰ ਕੋਰੋਨਾ ਪੋਜ਼ੀਟਿਵ ਹੋ ਗਿਆ ਹੈ, 4 ਨਵੇਂ ਕੋਰੋਨਾ ਪੋਜ਼ੀਟਿਵ ਮਾਮਲੇ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ 10 ਪਹੁੰਚ ਗਈ ਹੈ, 4 ਨਵੇਂ ਕੋਰੋਨਾ ਪੋਜ਼ੀਟਿਵ ਮਾਮਲਿਆਂ ਵਿੱਚੋਂ 2  ਨਿੱਜੀ ਹਸਪਤਾਲ ਦੇ ਮੁਲਾਜ਼ਮ ਨੇ, ਜਦਕਿ ਇੱਕ ਕੋਰੋਨਾ ਪੋਜ਼ੀਟਿਵ ਮਾਮਲਾ ਹਾਂਸੀ ਅਤੇ ਨਾਰਨੌਂਦ ਤੋਂ ਸਾਹਮਣੇ ਆਇਆ ਹੈ, ਸ਼ੁੱਕਰਵਾਰ ਨੂੰ ਦਰਜ 4 ਮਾਮਲਿਆਂ ਵਿੱਚ 3 ਦਾ ਕੋਰੋਨਾ ਟੈਸਟ ਪੋਜ਼ੀਟਿਵ ਪਹਿਲਾਂ ਤੋਂ ਕੋਰੋਨਾ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਕਰਕੇ ਆਇਆ ਹੈ ਜਦਕਿ ਇੱਕ ਮਾਮਲੇ ਵਿੱਚ ਹੁਣ ਤੱਕ ਕਾਂਨਟੈਕਟ ਟਰੇਸ ਨਹੀਂ ਹੋ ਪਾਇਆ ਹੈ  

ਹਿਸਾਰ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 

ਹਿਸਾਰ ਵਿੱਚ ਇਸ ਵਕਤ ਕੋਰੋਨਾ ਪੋਜ਼ੀਟਿਵ ਦੀ ਗਿਣਤੀ 10 ਹੋ ਚੁੱਕੀ ਹੈ, ਹਿਸਾਰ ਦੇ ਸੀਐੱਮਓ ਡਾਕਟਰ ਯੋਗੇਸ਼ ਸ਼ਰਮਾ ਮੁਤਾਬਿਕ ਜ਼ਿਲ੍ਹੇ ਵਿੱਚ 4 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਵਿੱਚ 2 ਮਾਮਲੇ ਨਿੱਜੀ ਹਸਪਤਾਲ ਦੇ ਮੁਲਾਜ਼ਮਾਂ ਦੇ ਨੇ,ਇਹ ਮੁਲਾਜ਼ਮ ਪੇਂਗਾ ਪਿੰਡ ਦੇ ਰਹਿਣ ਵਾਲੇ 50 ਸਾਲ ਦੇ ਕੋਰੋਨਾ ਪੋਜ਼ੀਟਿਵ ਬਜ਼ੁਰਗ ਦੇ ਸੰਪਰਕ ਵਿੱਚ ਆਏ ਸਨ, ਬਜ਼ੁਰਗ ਦੇ ਫੇਫੜਿਆਂ ਵਿੱਚ ਕੈਂਸਰ ਸੀ ਉੱਤੋਂ ਕੋਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ ਸੀ ਜਦੋਂ ਬਜ਼ੁਰਗ ਦੇ ਇਲਾਜ ਵਿੱਚ ਅੱਗੇ 2 ਸਿਹਤ ਮੁਲਾਜ਼ਮਾਂ ਦਾ ਕੋਰੋਨਾ ਟੈਕਟ ਕਰਵਾਇਆ ਗਿਆ ਤਾਂ ਉਹ ਪੋਜ਼ੀਟਿਵ ਆਇਆ ਜਦਕਿ ਹਾਂਸੀ ਵਿੱਚ ਜਿਸ ਸ਼ਖ਼ਸ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਉਸ ਦੀ ਟਰੈਵਲ ਹਿਸਟਰੀ ਰਹੀ ਹੈ ਉਹ ਦਿੱਲੀ ਵਿੱਚ ਟੈਕਸੀ ਚਲਾਉਂਦਾ ਹੈ ਅਤੇ ਆਪਣੇ ਘਰ ਪਰਤਿਆਂ ਸੀ,ਉਧਰ ਬਡਾਲਾ ਦੇ ਜਿਸ ਸ਼ਖ਼ਸ ਦਾ ਕੋਰੋਨਾ ਪੋਜ਼ੀਟਿਵ ਆਇਆ ਹੈ ਉਹ ਪਹਿਲਾਂ ਤੋਂ ਕੋਰੋਨਾ ਪੋਜ਼ੀਟਿਵ ਦੇ ਸੰਪਰਕ ਵਿੱਚ ਸੀ, ਹਾਲਾਂਕਿ ਜਦੋਂ  ਨੌਜਵਾਨ ਦਾ ਪਹਿਲਾਂ ਟੈਸਟ ਹੋਇਆ ਤਾਂ ਉਹ ਨੈਗੇਟਿਵ ਆਇਆ ਸੀ ਪਰ ਬਾਅਦ ਵਿੱਚੋਂ ਹੁਣ ਇਹ ਪੋਜ਼ੀਟਿਵ ਆਇਆ ਹੈ,ਸਿਹਤ ਵਿਭਾਗ ਵੱਲੋਂ ਇਨ੍ਹਾਂ ਚਾਰਾਂ ਮਾਮਲਿਆਂ ਵਿੱਚ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਇਲਾਕਿਆਂ ਵਿੱਚੋਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਨੇ ਉਨ੍ਹਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ, ਇਨ੍ਹਾਂ ਸਾਰੇ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੇ  ਸੰਪਰਕ ਵਿੱਚ ਆਏ ਲੋਕਾਂ ਦੇ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ