ਹਰਿਆਣਾ ਲਈ ਵੱਡੀ ਰਾਹਤ,ਸੂਬੇ ਦਾ ਇਹ ਜ਼ਿਲ੍ਹਾਂ ਹੋਇਆ ਕੋਰੋਨਾ ਮੁਕਤ
Advertisement

ਹਰਿਆਣਾ ਲਈ ਵੱਡੀ ਰਾਹਤ,ਸੂਬੇ ਦਾ ਇਹ ਜ਼ਿਲ੍ਹਾਂ ਹੋਇਆ ਕੋਰੋਨਾ ਮੁਕਤ

ਹਿਸਾਰ ਵਿੱਚ ਚੌਥੇ ਕੋਰੋਨਾ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ 

ਹਿਸਾਰ ਵਿੱਚ ਚੌਥੇ ਕੋਰੋਨਾ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ

ਰੋਹਿਤ ਕੁਮਾਰ/ਹਿਸਾਰ : ਮਈ ਸ਼ੁਰੂ ਹੁੰਦੇ ਹੀ  ਹਰਿਆਣਾ ਵਿੱਚ ਕੋਰੋਨਾ ਮਰੀਜ਼ਾਂ ਦੀ ਰਫ਼ਤਾਰ ਇੱਕ ਵਾਰ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ ਜਿਸ ਦਾ ਅਸਰ ਸੂਬੇ ਦੀ ਰਿਕਵਰੀ ਰੇਟ 'ਤੇ ਵੀ ਵੇਖਿਆ ਜਾ ਸਕਦਾ ਹੈ, ਪਰ ਇਸ ਦੌਰਾਨ ਇੱਕ ਚੰਗੀ ਖ਼ਬਰ ਆਈ ਹੈ ਕੀ ਹਿਸਾਰ ਜ਼ਿਲ੍ਹਾਂ ਪੂਰੀ ਤਰ੍ਹਾਂ ਨਾਲ ਕੋਰੋਨਾ ਮੁਕਤ ਹੋ ਗਿਆ ਹੈ,ਹਿਸਾਰ ਦੇ ਆਦਮਪੁਰ ਦੇ ਦੜੌਲੀ ਦੇ ਚੌਥੇ ਕੋਰੋਨਾ ਮਰੀਜ਼ ਦੀ ਰਿਪੋਰਟ ਚੌਥੀ ਵਾਰ ਨੈਗੇਟਿਵ ਆਈ ਹੈ, ਹਾਲਾਂਕਿ   ਨੌਜਵਾਨ ਨੂੰ ਹੁਣ ਵੀ 14 ਦਿਨਾਂ ਦੇ ਲਈ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ,ਹਿਸਾਰ ਵਿੱਚ ਕੋਰੋਨਾ ਪੋਜ਼ੀਟਿਵ ਦੇ 4 ਮਰੀਜ਼ ਸਾਹਮਣੇ ਆਏ ਸਨ ਜਿਸ ਵਿੱਚ 2 ਪਹਿਲਾਂ ਹੀ ਡਿਸਚਾਰਜ ਹੋ ਚੁੱਕੇ ਨੇ,ਇੱਕ ਬਜ਼ੁਰਗ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਬਾਅਦ ਵਿੱਚੋਂ ਦੂਜੀ ਬਿਮਾਰੀ ਦੀ ਵਜ੍ਹਾਂ ਕਰਕੇ ਬਜ਼ੁਰਗ ਦੀ ਮੌਤ ਹੋ ਗਈ ਸੀ,ਹਿਸਾਰ ਵਿੱਚ 3382 ਕੋਰੋਨਾ ਸ਼ੱਕੀ ਲੋਕਾਂ ਦਾ ਟੈਸਟ ਹੋਇਆ ਸੀ ਜਿਨ੍ਹਾਂ ਵਿੱਚੋਂ 3136 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ  242 ਲੋਕਾਂ ਦੀ ਟੈਸਟ ਰਿਪੋਰਟ ਆਉਣੀ ਹੈ   

ਹਰਿਆਣਾ ਵਿੱਚ ਜ਼ਿਲ੍ਹਾਂ ਪੱਧਰ 'ਤੇ ਕੋਰੋਨਾ ਦੇ ਮਾਮਲੇ

ਹਰਿਆਣਾ ਵਿੱਚ ਸਭ ਤੋਂ ਵਧ ਗੁਰੂ ਗਰਾਮ ਵਿੱਚ ਕੋਰੋਨਾ ਦੇ 145 ਮਰੀਜ਼ ਸਾਹਮਣੇ ਆ ਚੁੱਕੇ ਨੇ,ਦੂਜੇ ਨੰਬਰ 'ਤੇ ਸੋਨੀਪਤ ਜ਼ਿਲ੍ਹਾਂ ਹੈ ਜਿੱਥੇ 105 ਕੋਰੋਨਾ ਮਰੀਜ਼ ਦਾ ਇਲਾਜ ਚੱਲ ਰਿਹਾ ਹੈ,ਫ਼ਰੀਦਾਬਾਦ ਜ਼ਿਲ੍ਹੇ ਵਿੱਚ 102,ਝੱਜਰ  83,ਨੂੰਹ 60,ਅੰਬਾਲਾ 41ਪਲਵਲ 37,ਪਾਣੀਪਤ 36,ਪੰਚਕੂਲਾ 22,ਜੀਂਦ 17,ਕਰਨਾਲ 14,ਯਮੁਨਾਨਗਰ 8,ਸਿਰਸਾ 7,ਫ਼ਤਿਹਾਬਾਦ 7,ਹਿਸਾਰ 4,ਰੋਹਤਕ 5,ਭਿਵਾਨੀ 6,ਕੈਥਲ 3,ਕੁਰੂਕਸ਼ੇਤਰ 2,ਮਹਿੰਦਰਗੜ੍ਹ 5,ਰਿਵਾੜੀ 3,ਚਰਖੀ ਦਾਦਰੀ 4 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਨੇ

ਹੁਣ ਤੱਕ ਕਿੰਨੇ ਟੈਸਟ ?

ਹਰਿਆਣਾ ਵਿੱਚ ਹੁਣ ਤੱਕ 59735 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ, 53735 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ,337 ਲੋਕ ਹੁਣ ਤੱਕ ਸੂਬੇ ਵਿੱਚ ਠੀਕ ਹੋ ਚੁੱਕੇ ਨੇ,382 ਮਰੀਜ਼ਾਂ ਵਿੱਚ ਕੋਰੋਨਾ ਹੁਣ ਵੀ ਐਕਟਿਵ ਹੈ,ਹਰਿਆਣਾ ਵਿੱਚ ਰਿਕਵਰੀ ਰੇਟ 46 ਫ਼ੀਸਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਰਿਕਵਰੀ ਰੇਟ 75 ਤੱਕ ਪਹੁੰਚ ਗਈ ਸੀ ਪਰ ਮਈ ਮਹੀਨੇ ਵਿੱਚ ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਤੋਂ ਬਾਅਦ ਹਰਿਆਣਾ ਦਾ ਰਿਕਵਰੀ ਰੇਟ ਘੱਟ ਗਿਆ ਹੈ, ਸੂਬੇ ਵਿੱਚ ਹੁਣ ਤੱਕ 11 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ 

Trending news