Hydroxychloroquine ਨੂੰ ਲੈਕੇ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ,ਜਾਣ ਲਓ ਇਸ ਦੇ ਫ਼ਾਇਦੇ

 ਕੇਂਦਰੀ ਸਿਹਤ ਮੰਤਰਾਲੇ ਨੇ ਹਾਈਡ੍ਰੋਕਲੋਰੋਕੀਨ ਦਵਾਈ ਨੂੰ ਲੈਕੇ ਐਡਵਾਈਜ਼ਰੀ ਜਾਰੀ ਕੀਤੀ 

Hydroxychloroquine ਨੂੰ ਲੈਕੇ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ,ਜਾਣ ਲਓ ਇਸ ਦੇ ਫ਼ਾਇਦੇ
ਕੇਂਦਰੀ ਸਿਹਤ ਮੰਤਰਾਲੇ ਨੇ ਹਾਈਡ੍ਰੋਕਲੋਰੋਕੀਨ ਦਵਾਈ ਨੂੰ ਲੈਕੇ ਐਡਵਾਈਜ਼ਰੀ ਜਾਰੀ ਕੀਤੀ

ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਹਾਈਡ੍ਰੋਕਲੋਰੋਕੀਨ ਦਵਾਈ (Hydroxychloroquine Tablet) ਨੂੰ ਲੈਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ,ਸਿਹਤ ਮੰਤਰਾਲੇ ਨੇ ਇਸ ਦਵਾਈ ਦੀ ਵਰਤੋਂ ਦਾ ਦਾਇਰਾ ਵਧਾ ਦਿੱਤਾ ਹੈ, ਮੰਤਰਾਲੇ ਨੇ ਹਾਈਡ੍ਰੋਕਲੋਰੋਕੀਨ ਦਵਾਈ ਨੂੰ ਸਿਮਟੋਮੇਟਿਕ ਹੈਲਥ ਕੇਅਰ ਅਤੇ ਫ਼ਰੰਟ ਲਾਇਨ ਵਰਕਰ ਨੂੰ ਲੈਣ ਦੀ ਸਲਾਹ ਦਿੱਤੀ ਹੈ

ਤਾਜ਼ਾ ਜਾਣਕਾਰੀ ਮੁਤਾਬਿਕ ਕੋਰੋਨਾ ਵਾਇਰਸ(Coronavirus) ਨਾਲ ਪ੍ਰਭਾਵਿਤ ਅਤੇ ਨਾਨ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਸਿਹਤ ਮੁਲਾਜ਼ਮ ਵੀ ਹੁਣ ਇਸ ਦਵਾਈ ਦੀ ਵਰਤੋਂ ਕਰ ਸਕਦੇ ਨੇ, ਇਸ ਦੇ ਲਈ ਹੁਣ ਕੰਟੇਨਮੈਂਟ ਜ਼ੋਨ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਕੋਰੋਨਾ ਸਬੰਧੀ ਗਤਿਵਿਦਿਆਂ ਵਿੱਚ ਸ਼ਾਮਲ ਮੁਲਾਜ਼ਮ, ਲੈਬ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਿਹਤ ਮੰਤਰਾਲੇ ਨੇ ਲੈਣ ਦੀ ਸਲਾਹ ਦਿੱਤੀ ਹੈ, ਕੋਵਿਡ-19 ਦੇ ਲਈ ਗਠਿਤ ਨੈਸ਼ਨਲ ਟਾਸਕ ਫੋਰਸ ਦੇ ਨਾਲ ਸਿਹਤ ਮੰਤਰਾਲੇ ਨੇ ਪੂਰੇ ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਇਹ ਫ਼ੈਸਲਾ ਲਿਆ ਹੈ

ਦੇਸ਼ ਵਿੱਚ ਕੋਰੋਨਾ ਵਾਇਰਸ ( COVID-19) ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਨੇ, ਸਿਹਤ ਮੰਤਰਾਲੇ ਮੁਤਾਬਿਕ ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 1 ਲੱਖ 25 ਹਜ਼ਾਰ ਕੇਸ ਦਰਜ ਕੀਤੇ ਗਏ ਨੇ, ਜਦਕਿ 3800 ਦੇ ਤਕਰੀਬ ਮੌਤ ਦਾ ਅੰਕੜਾ ਪਹੁੰਚ ਗਿਆ ਹੈ, ਰਾਹਤ ਦੀ ਗਲ ਇਹ ਹੈ ਕੀ ਕੋਵਿਡ -19 ਦੇ ਨਾਲ ਤਕਰੀਬਨ 52 ਹਜ਼ਾਰ ਲੋਕ ਠੀਕ ਵੀ ਹੋ ਗਏ ਨੇ, ਦੁਨੀਆ ਭਰ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ, ਵਰਲਡ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 52 ਲੱਖ ਤੋਂ ਵਧ ਦਰਜ ਕੀਤੀ ਜਾ ਚੁੱਕੀ ਹੈ