COVID-19 : ਇਟਲੀ ਨੂੰ ਪਿੱਛੇ ਛੱਡ ਕੇ ਸਭ ਤੋਂ ਪ੍ਰਭਾਵਿਤ 6ਵਾਂ ਦੇਸ਼ ਬਣਿਆ ਭਾਰਤ
Advertisement

COVID-19 : ਇਟਲੀ ਨੂੰ ਪਿੱਛੇ ਛੱਡ ਕੇ ਸਭ ਤੋਂ ਪ੍ਰਭਾਵਿਤ 6ਵਾਂ ਦੇਸ਼ ਬਣਿਆ ਭਾਰਤ

ਭਾਰਤ ਵਿੱਚ ਕੋਰੋਨਾ ਪੋਜ਼ੀਟਿਵ ਦਾ ਇੱਕ ਦਿਨ ਵਿੱਚ ਸਭ ਤੋਂ ਵਧ ਮਰੀਜ਼ ਦਾ ਮੁੜ ਬਣਿਆ ਰਿਕਾਰਡ

ਭਾਰਤ ਵਿੱਚ ਕੋਰੋਨਾ ਪੋਜ਼ੀਟਿਵ ਦਾ ਇੱਕ ਦਿਨ ਵਿੱਚ ਸਭ ਤੋਂ ਵਧ ਮਰੀਜ਼ ਦਾ ਮੁੜ ਬਣਿਆ ਰਿਕਾਰਡ

ਦਿੱਲੀ : ਭਾਰਤ ਨੇ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਿੱਚ ਇਟਲੀ ਨੂੰ ਪਿੱਛੇ ਛੱਡ ਦੇ ਹੋਏ ਦੁਨੀਆ ਦਾ 6ਵਾਂ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ, ਅਮਰੀਕਾ ਦੀ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਿਕ ਅਮਰੀਕਾ,ਬ੍ਰਾਜ਼ੀਲ,ਰੂਸ,ਸਪੇਨ,ਬ੍ਰਿਟੇਨ ਦੇ ਬਾਅਦ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਵਿੱਚ ਭਾਰਤ 6ਵੇਂ ਨੰਬਰ 'ਤੇ ਪਹੁੰਚ ਗਿਆ ਹੈ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵਧ 9,887 ਨਵੇਂ ਮਾਮਲੇ ਸਾਹਮਣੇ ਆਏ ਨੇ,ਭਾਰਤ ਵਿੱਚ ਸਨਿੱਚਰਵਾਰ ਸਵੇਰੇ 8 ਵਜੇ ਤੱਕ 24 ਘੰਟਿਆਂ ਵਿੱਚ 294 ਮਰੀਜ਼ਾਂ ਨੇ ਦਮ ਤੋੜਿਆ ਸੀ, ਜਿਸ ਤੋਂ ਬਾਅਦ ਮੌਤ ਦੀ ਗਿਣਤੀ ਹੁਣ 7 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕੀ ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 1 ਲੱਖ 20 ਹਜ਼ਾਰ ਦੇ ਨਜ਼ਦੀਕ ਨੇ,ਜਦਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1 ਲੱਖ 20 ਹਜ਼ਾਰ ਦੇ   ਕਰੀਬ ਹੈ,ਭਾਰਤ ਵਿੱਚ ਰਿਕਵਰੀ ਰੇਟ 48.20 ਫ਼ੀਸਦੀ ਪਹੁੰਚ ਚੁੱਕੀ ਹੈ

ਦੇਸ਼ ਵਿੱਚ ਕੋਰੋਨਾ ਨਾਲ  ਇੰਨੀ ਮੌਤਾਂ ਹੋਇਆ 

ਦੇਸ਼ ਵਿੱਚ ਇਸ ਖ਼ਤਰਨਾਕ ਵਾਇਰਸ ਨਾਲ ਤਕਰੀਬਨ 7 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕਿਆ ਨੇ, ਸਭ ਤੋਂ ਵਧ ਮਹਾਰਾਸ਼ਟਰ ਵਿੱਚ ਤਕਰੀਬਨ ਤਿੰਨ ਹਜ਼ਾਰ ਦੇ ਨਜ਼ਦੀਕ ਮੌਤ ਦਾ ਅੰਕੜਾ ਪਹੁੰਚ ਗਿਆ ਹੈ,ਇਸ ਦੇ ਬਾਅਦ ਗੁਜਰਾਤ ਵਿੱਚ ਇਹ ਅੰਕੜਾ 1100 ਤੱਕ ਪਹੁੰਚ ਗਿਆ ਹੈ,ਦਿੱਲੀ ਵਿੱਚ 700 ਤੋਂ ਪਾਰ ਹੋ ਗਿਆ ਹੈ ਮੌਤ ਦਾ ਅੰਕੜਾ,ਮੱਧ ਪ੍ਰਦੇਸ਼ ਵਿੱਚ  ਇਹ ਅੰਕੜਾ 400 ਦੇ ਨਜ਼ਦੀਕ ਹੈ, ਪੱਛਮੀ ਬੰਗਾਲ ਵਿੱਚ ਸਾਢੇ ਤਿੰਨੋ ਤੋਂ ਵਧ ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ,ਉੱਤਰ ਪ੍ਰਦੇਸ਼ ਵਿੱਚ 257, ਤਮਿਲਨਾਡੂ 232,ਰਾਜਸਥਾਨ 218,ਤੇਲੰਗਾਨਾ 113,ਮੱਧ ਪ੍ਰਦੇਸ਼ 73,ਪੰਜਾਬ 48 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ 

70 ਫ਼ੀਸਦੀ ਲੋਕ ਪਹਿਲਾਂ ਗੰਭੀਰ ਬਿਮਾਰੀ ਨਾਲ ਪੀੜਤ

ਮੰਤਰਾਲੇ ਦੀ ਵੈੱਬਸਾਈਟ ਮੁਤਾਬਿਕ ਮ੍ਰਿਤਕਾਂ ਵਿੱਚ 70 ਫ਼ੀਸਦੀ ਅਜਿਹੇ ਲੋਕ ਨੇ ਜੋ ਪਹਿਲਾਂ ਤੋਂ ਗੰਭੀਰ ਬਿਮਾਰੀ ਨਾਲ ਪੀੜਤ ਸਨ,ਸਨਿੱਚਰਵਾਰ ਸਵੇਰ ਦੇ ਅੰਕੜਿਆ ਮੁਤਾਬਿਕ ਮਰਾਰਾਸ਼ਟਰ ਵਿੱਚ 80,229 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਸਨ, ਇਸ ਤੋਂ ਬਾਅਦ ਤਮਿਲਨਾਡੂ 28,694 ਮਰੀਜ਼ਾਂ ਦਾ ਦੂਜੇ ਨੰਬਰ 'ਤੇ ਸੀ, ਤੀਜੇ ਨੰਬਰ ਤੇ ਦਿੱਲੀ ਜਿੱਤੇ 26,334 ਮਰੀਜ਼ ਸਨ,ਗੁਜਰਾਤ ਵਿੱਚ 19,094 ਮਰੀਜ਼,ਰਾਜਸਥਾਨ ਵਿੱਚ 10,084 

 

 

 

Trending news