ਕੋਰੋਨਾ : 22 ਲੱਖ ਪਾਰ ਅੰਕੜਾ, ਲਗਾਤਾਰ ਚੌਥੇ ਦਿਨ 24 ਘੰਟੇ ਦੇ ਅੰਦਰ 60 ਹਜ਼ਾਰ ਤੋਂ ਵਧ ਕੇਸ,1007 ਮੌਤਾਂ

ਭਾਰਤ ਵਿੱਚ ਕੁੱਲ 22,15,075 ਕੋਰੋਨਾ ਪੋਜ਼ੀਟਿਵ ਕੇਸ ਆ ਚੁੱਕੇ ਨੇ 

 ਕੋਰੋਨਾ :  22 ਲੱਖ ਪਾਰ ਅੰਕੜਾ, ਲਗਾਤਾਰ ਚੌਥੇ ਦਿਨ 24 ਘੰਟੇ ਦੇ ਅੰਦਰ 60 ਹਜ਼ਾਰ ਤੋਂ ਵਧ ਕੇਸ,1007 ਮੌਤਾਂ
ਭਾਰਤ ਵਿੱਚ ਕੁੱਲ 22,15,075 ਕੋਰੋਨਾ ਪੋਜ਼ੀਟਿਵ ਕੇਸ ਆ ਚੁੱਕੇ ਨੇ

ਦਿੱਲੀ : ਭਾਰਤ ਵਿੱਚ ਕੋਰੋਨਾ ਦਾ ਅੰਕੜਾ 22 ਲੱਖ ਪਾਰ ਕਰ ਗਿਆ ਹੈ, ਦੇਸ਼ ਵਿੱਚ  ਹੁਣ ਤੱਕ  ਕੋਰੋਨਾ ਦਾ ਕੁੱਲ ਅੰਕੜਾ  22,15,075 ਪਹੁੰਚ ਗਿਆ ਹੈ,  24 ਘੰਟੇ ਦੇ ਅੰਦਰ ਲਗਾਤਾਰ ਚੌਥੇ ਦਿਨ 60 ਹਜ਼ਾਰ ਤੋਂ ਵਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿੱਚ 1 ਦਿਨ ਦੇ ਅੰਦਰ 62,064  ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ

ਕੋਰੋਨਾ ਨਾਲ ਮੌਤਾਂ 

ਭਾਰਤ ਵਿੱਚ ਕੋਰੋਨਾ ਦੀ ਰਫ਼ਤਾਰ ਦੇ ਨਾਲ ਹੁਣ ਮੌਤ ਦੀ ਰਫ਼ਤਾਰ ਵੀ ਵਧ ਗਈ ਹੈ, 24 ਘੰਟੇ ਦੇ ਅੰਦਰ   1,007 ਮੌਤਾਂ ਹੋਇਆ ਨੇ ਜਦਕਿ ਪੂਰੇ ਭਾਰਤ ਵਿੱਚ ਹੁਣ ਤੱਕ 44,386 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ

ਭਾਰਤ ਵਿੱਚ ਕੋਰੋਨਾ ਦੀ ਰਿਕਵਰੀ ਰੇਟ 

ਭਾਰਤ ਵਿੱਚ ਕੋਰੋਨਾ ਦੀ ਰਿਕਵਰੀ ਰੇਟ ਵਿੱਚ ਵੀ ਜ਼ਬਰਦਸਤ ਸੁਧਾਰ ਹੋਇਆ ਹੈ, 22,15,075 ਕੋਰੋਨਾ ਦੇ ਕੁੱਲ ਕੇਸਾਂ ਵਿੱਚੋਂ   15,35,744 ਮਰੀਜ਼ਾਂ ਨੇ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ,ਹੁਣ ਦੇਸ਼ ਵਿੱਚ   6,34,945 ਮਰੀਜ਼ਾਂ  ਵਿੱਚ ਕੋਰੋਨਾ ਐਕਟਿਵ ਹੈ