ਕੋਰੋਨਾ : 24 ਘੰਟੇ ਅੰਦਰ ਮੁੜ ਟੁੱਟਿਆ ਰਿਕਾਰਡ, 80 ਹਜ਼ਾਰ ਦੇ ਕਰੀਬ ਕੇਸ,36 ਲੱਖ ਪਾਰ ਅੰਕੜਾ
Advertisement

ਕੋਰੋਨਾ : 24 ਘੰਟੇ ਅੰਦਰ ਮੁੜ ਟੁੱਟਿਆ ਰਿਕਾਰਡ, 80 ਹਜ਼ਾਰ ਦੇ ਕਰੀਬ ਕੇਸ,36 ਲੱਖ ਪਾਰ ਅੰਕੜਾ

ਦੇਸ਼ ਵਿੱਚ ਰਿਕਵਰੀ ਰੇਟ 76.62 ਫ਼ੀਸਦੀ 

ਦੇਸ਼ ਵਿੱਚ ਰਿਕਵਰੀ ਰੇਟ 76.62 ਫ਼ੀਸਦੀ

ਦਿੱਲੀ :  ਭਾਰਤ ਵਿੱਚ ਮੁੜ ਤੋਂ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਨਵਾਂ ਰਿਕਾਰਡ ਬਣਿਆ, ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 24 ਘੰਟੇ ਦੇ ਅੰਦਰ  78512 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਅੰਕੜਾ 36 ਲੱਖ ਪਾਰ ਕਰ ਗਿਆ ਹੈ,ਦੇਸ਼ ਵਿੱਚ ਪੋਜ਼ੀਟਿਵ ਮਰੀਜ਼ਾਂ ਦੀ ਰੇਟ ਵਧ ਕੇ 9.27 ਫ਼ੀਸਦੀ ਤੱਕ ਪਹੁੰਚ ਗਈ ਹੈ 

ਕੋਰੋਨਾ ਨਾਲ ਮੌਤ ਦੀ ਰਫ਼ਤਾਰ 

ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਰਫ਼ਤਾਰ ਵਧਣ ਤੋਂ ਬਾਅਦ ਮੌਤ ਦਾ ਅੰਕੜਾ ਵੀ ਵਧਿਆ ਹੈ, 24 ਘੰਟੇ ਦੇ ਅੰਦਰ ਦੇਸ਼ ਵਿੱਚ 971 ਕੋਰੋਨਾ ਪੋਜ਼ੀਟਿਵ  ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਭਾਰਤ ਵਿੱਚ ਹੁਣ ਤੱਕ 64469 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ

ਭਾਰਤ ਵਿੱਚ ਕੋਰੋਨਾ ਦੀ ਰਿਕਵਰੀ ਰੇਟ

ਭਾਰਤ ਵਿੱਚ ਕੋਰੋਨਾ ਦੀ ਰਫ਼ਤਾਰ ਜ਼ਰੂਰ ਵਧੀ ਹੈ ਪਰ ਰਿਕਵਰੀ ਰੇਟ ਰਾਹਤ ਦੇਣ ਵਾਲੀ ਹੈ, ਦੇਸ਼ ਵਿੱਚ ਰਿਕਵਰੀ ਰੇਟ 76.62 % ਫ਼ੀਸਦੀ ਤੱਕ ਪਹੁੰਚ ਗਈ, ਭਾਰਤ ਵਿੱਚ ਕੁੱਲ  36,21,245 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਵਿੱਚੋਂ  27,74,801 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਨੇ, ਜਦਕਿ 6,4469 ਮਰੀਜ਼ਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ  

 

Trending news