ਕੋਰੋਨਾ : ਭਾਰਤ 'ਚ 11 ਲੱਖ ਪਾਰ ਅੰਕੜਾ,24 ਘੰਟੇ ਦੇ ਅੰਦਰ ਮੁੜ ਟੁੱਟਿਆ ਰਿਕਾਰਡ 40425 ਨਵੇਂ ਕੇਸ,681 ਮੌਤਾਂ
Advertisement

ਕੋਰੋਨਾ : ਭਾਰਤ 'ਚ 11 ਲੱਖ ਪਾਰ ਅੰਕੜਾ,24 ਘੰਟੇ ਦੇ ਅੰਦਰ ਮੁੜ ਟੁੱਟਿਆ ਰਿਕਾਰਡ 40425 ਨਵੇਂ ਕੇਸ,681 ਮੌਤਾਂ

ਭਾਰਤ ਵਿੱਚ ਰਿਕਵਰੀ ਰੇਟ 61.61 ਫ਼ੀਸਦੀ 

ਭਾਰਤ ਵਿੱਚ ਰਿਕਵਰੀ ਰੇਟ 61.61 ਫ਼ੀਸਦੀ

ਦਿੱਲੀ :  ਭਾਰਤ ਵਿੱਚ ਕੋਰੋਨਾ ਦਾ ਅੰਕੜਾ 11 ਲੱਖ ਪਾਰ ਕਰ ਗਿਆ ਹੈ,  24 ਘੰਟਿਆਂ ਦੇ ਅੰਦਰ ਦੇਸ਼ ਵਿੱਚ ਪਹਿਲੀ ਵਾਰ 40 ਹਜ਼ਾਰ ਤੋਂ ਵਧ ਕੇਸ ਦਰਜ ਹੋਏ ਨੇ, ਸਿਰਫ਼ ਇੰਨਾ ਹੀ ਨਹੀਂ ਇੱਕ ਦਿਨ ਦੇ ਅੰਦਰ ਸਭ ਤੋਂ ਵਧ ਕੇਸ ਦਰਜ ਹੋਣ ਦਾ ਰਿਕਾਰਡ ਵੀ ਟੁੱਟਿਆ ਹੈ, 24 ਘੰਟੇ ਦੇ ਅੰਦਰ ਸਭ ਤੋਂ ਵਧ 40,425 ਕੇਸ ਦਰਜ ਹੋਏ ਨੇ, ਦੇਸ਼ 'ਚ ਮੌਤ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ, 1 ਦਿਨ ਵਿੱਚ 681 ਮੌਤਾਂ ਹੋਇਆ ਹੈ, ਭਾਰਤ ਵਿੱਚ ਹੁਣ ਤੱਕ ਕੁੱਲ 27,509  ਹੋ ਚੁੱਕਿਆ ਨੇ ਸਭ ਤੋਂ ਵਧ ਮਹਾਰਾਸ਼ਟਰ ਵਿੱਚ 11,854 ਮੌਤਾਂ ਹੋਇਆ ਨੇ
 

ਕੋਰੋਨਾ ਨੂੰ ਲੈ ਕੇ ਰਾਹਤ ਦੀ ਖ਼ਬਰ 

ਭਾਰਤ ਵਿੱਚ ਲਗਾਤਾਰ ਕੋਰੋਨਾ ਦੇ ਡਰਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਨੇ ਤਾਂ ਰਾਹਤ ਦੀ ਖ਼ਬਰ ਰਿਕਵਰੀ ਰੇਟ ਨੂੰ ਲੈਕੇ ਆ ਰਹੀ ਹੈ, ਦੇਸ਼ ਵਿੱਚ ਰਿਕਵਰੀ ਰੇਟ 61.61 ਪਹੁੰਚ ਗਈ ਹੈ, ਭਾਰਤ ਵਿੱਚ ਕੋਰੋਨਾ ਦਾ ਕੁੱਲ ਅੰਕੜਾ 11 ਲੱਖ 18 ਹਜ਼ਾਰ ਕੇਸ ਪਹੁੰਚ ਚੁੱਕੇ ਨੇ ਜਿੰਨਾ ਵਿੱਚੋਂ 7 ਲੱਖ ਤੋਂ ਵਧ ਮਰੀਜ਼ ਠੀਕ ਹੋਕੇ ਘਰ ਪਹੁੰਚ ਚੁੱਕੇ ਨੇ ਜਦਕਿ 3,89,803 ਵਿੱਚ ਕੋਰੋਨਾ ਹੁਣ ਵੀ ਐਕਟਿਵ ਹੈ
 
24 ਘੰਟੇ ਦੇ ਅੰਦਰ ਸੂਬਿਆਂ ਵਿੱਚ ਇੰਨੇ ਕੋਰੋਨਾ ਕੇਸ ਦਰਜ 

24 ਘੰਟੇ ਦੇ ਅੰਦਰ ਭਾਰਤ ਵਿੱਚ ਰਿਕਾਰਡ ਕੇਸ ਦਰਜ ਹੋਣ ਨੇ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਹੁਣ ਹਰ ਇੱਕ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ, ਇਸ ਤੋਂ ਪਹਿਲਾਂ ਮਹਾਰਾਸ਼ਟਰ, ਤਾਮਿਲਨਾਡੂ  ਅਤੇ ਦਿੱਲੀ ਵੀ ਕੋਰੋਨਾ ਦਾ ਹੌਟ ਸਪੌਟ ਸੀ ਜਦਕਿ ਹੁਣ ਪੂਰੇ ਭਾਰਤ ਵਿੱਚ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ

ਇੱਕ ਨਜ਼ਰ ਪਾਊ ਪੂਰੇ ਭਾਰਤ ਵਿੱਚ 24 ਘੰਟੇ ਦੇ ਅੰਦਰ ਸਾਹਮਣੇ ਆਏ ਕੋਰੋਨਾ ਦੇ ਅੰਕੜਿਆਂ 'ਤੇ 

ਮਹਾਰਾਸ਼ਟਰ  - 9,518
ਤਾਮਿਲਨਾਡੂ -  4,979
ਦਿੱਲੀ         -  1,211
ਕਰਨਾਟਕਾ  - 4120
ਆਂਧਰਾ ਪ੍ਰਦੇਸ਼- 5,041
ਉੱਤਰ ਪ੍ਰਦੇਸ਼ -  2,211
ਗੁਜਰਾਤ    -   965
ਤੇਲੰਗਾਨਾ    - 1,296
ਪੱਛਮੀ ਬੰਗਾਲ - 2,278
ਰਾਜਸਥਾਨ  -  934
ਬਿਹਾਰ      - 1,412
ਹਰਿਆਣਾ  - 617
ਆਸਾਮ     - 1,018
ਮੱਧ ਪ੍ਰਦੇਸ਼  -837
ਉਡੀਸਾ     - 736
ਜੰਮੂ-ਕਸ਼ਮੀਰ 701
ਕੇਰਲਾ   -    821
ਪੰਜਾਬ     - 308
ਝਾਰਖੰਡ    - 167
ਉੱਤਰਾਖੰਡ - 239
ਗੋਵਾ     - 173
ਤ੍ਰਿਪੁਰਾ    -233 
ਪੌਂਡੀਚਿਰੀ - 109
ਮਨੀਪੁਰ  -20
ਹਿਮਾਚਲ ਪ੍ਰਦੇਸ਼ 64
ਲਦਾਖ਼    - 19
ਨਾਗਾਲੈਂਡ - 10
ਅਰੁਣਾਚਲ ਪ੍ਰਦੇਸ਼90
ਚੰਡੀਗੜ੍ਹ  - 26
ਦਾਦਰ ਨਗਰ ਹਵੇਲੀ -37
ਮੇਘਾਲਿਆ   32
ਸਿਕਿਮ     10 
ਅੰਡੇਮਾਨ ਨਿਕੋਬਾਰ- 23 

 

 

Trending news