ਕੋਰੋਨਾ : 24 ਘੰਟੇ ਅੰਦਰ ਰਿਕਾਰਡ 32 ਹਜ਼ਾਰ ਤੋਂ ਜ਼ਿਆਦਾ ਕੇਸ, 606 ਮੌਤਾਂ,ਪੰਜਾਬ 288,ਹਰਿਆਣਾ 678
Advertisement

ਕੋਰੋਨਾ : 24 ਘੰਟੇ ਅੰਦਰ ਰਿਕਾਰਡ 32 ਹਜ਼ਾਰ ਤੋਂ ਜ਼ਿਆਦਾ ਕੇਸ, 606 ਮੌਤਾਂ,ਪੰਜਾਬ 288,ਹਰਿਆਣਾ 678

 24 ਘੰਟੇ ਦੇ ਅੰਦਰ 32,695 ਕੇਸ ਆਏ ਸਾਹਮਣੇ

 24 ਘੰਟੇ ਦੇ ਅੰਦਰ 32,695 ਕੇਸ ਆਏ ਸਾਹਮਣੇ

ਚੰਡੀਗੜ੍ਹ :  24 ਘੰਟਿਆਂ ਦੇ ਅੰਦਰ ਭਾਰਤ ਵਿੱਚ ਕੋਰੋਨਾ ਦੀ ਜੋ ਰਫ਼ਤਾਰ ਸਾਹਮਣੇ ਆਈ ਹੈ ਉਹ ਡਰਾਉਣ ਵਾਲੀ ਅਤੇ ਚਿੰਤਾ ਵਿੱਚ ਪਾਉਣ ਵਾਲੀ ਹੈ, ਸਿਰਫ਼ ਇੰਨਾ ਹੀ ਨਹੀਂ ਇਹ ਰਫ਼ਤਾਰ ਕੋਰੋਨਾ ਨੂੰ ਲੈਕੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰਣਨੀਤੀ ਵਿੱਚ ਬਦਲਾਅ ਕਰਨ ਲਈ ਮਜਬੂਰ ਕਰਨ ਵਾਲੀ ਹੈ,24 ਘੰਟਿਆਂ ਦੇ ਅੰਦਰ ਭਾਰਤ ਵਿੱਚ 32,695 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਨੇ, ਹੁਣ ਤੱਕ ਰੋਜ਼ਾਨਾ ਭਾਰਤ ਵਿੱਚ ਦਿੱਲੀ,ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਹੀ ਕੋਰੋਨਾ ਦੇ 60 ਫ਼ੀਸਦੀ ਮਾਮਲੇ ਆ ਰਹੇ ਸਨ, ਪਰ ਹੁਣ ਪੂਰੇ ਭਾਰਤ ਤੋਂ ਕੋਰੋਨਾ ਦੇ ਕੇਸ ਵੱਡੇ ਪੱਧਰ 'ਤੇ ਸਾਹਮਣੇ ਆ ਰਹੇ ਨੇ, ਮਾਹਿਰਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਜੂਨ ਅਤੇ ਜੁਲਾਈ ਵਿੱਚ ਭਾਰਤ ਵਿੱਚ ਕੋਰੋਨਾ ਦੀ ਰਫ਼ਤਾਰ ਸਭ ਤੋਂ ਜ਼ਿਆਦਾ ਹੋਵੇਗਾ ਉਸੇ ਤਰ੍ਹਾਂ ਦੇ ਨਤੀਜੇ ਵੇਖਣ ਨੂੰ ਮਿਲ ਵੀ ਰਹੇ ਨੇ,ਸਿਰਫ਼ ਕੋਰੋਨਾ ਦੀ ਰਫ਼ਤਾਰ ਹੀ ਨਹੀਂ ਵਧੀ ਹੈ ਮੌਤ ਦਾ ਅੰਕੜਾ ਵਿੱਚ ਡਰਾ ਰਿਹਾ ਹੈ, 24 ਘੰਟਿਆਂ ਦੇ ਅੰਦਰ ਰਿਕਾਰਡ 606 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਭਾਰਤ ਵਿੱਚ ਕੁੱਲ ਮੌਤ ਦਾ ਅੰਕੜਾ 24,915 ਪਹੁੰਚ ਗਿਆ ਹੈ,ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ  10 ਲੱਖ ਦੇ ਕਰੀਬ ਹੈ,3,31,146 ਮਰੀਜ਼ਾਂ ਵਿੱਚ ਕੋਰੋਨਾ ਹੁਣ ਵੀ ਐਕਟਿਵ ਹੈ ਰਾਹਤ ਦੀ ਗੱਲ ਇਹ ਹੈ ਕਿ 6,12,815 ਲੋਕ ਠੀਕ ਹੋਕੇ ਘਰ ਪਰਤ ਚੁੱਕੇ ਨੇ, ICMR ਵੱਲੋਂ ਜਾਰੀ ਅੰਕੜਿਆਂ ਮੁਤਾਬਿਕ  15 ਜੁਲਾਈ ਤੱਕ 1,27,39,490 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ, ਜਦਕਿ 15 ਜੁਲਾਈ ਨੂੰ  3,26,826 ਲੋਕਾਂ ਦਾ ਕੋਰੋਨਾ ਟੈਸਟ ਹੋਇਆ 

ਪੰਜਾਬ ਵਿੱਚ ਜਲੰਧਰ ਅਤੇ ਲੁਧਿਆਣਾ ਵਿੱਚ ਡਰਾਉਣ ਵਾਲੇ ਅੰਕੜੇ 

ਲਗਾਤਾਰ 20 ਦਿਨਾਂ ਤੋਂ ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਬਹੁਤ ਤੇਜ਼ ਹੋ ਰਹੀ ਹੈ, ਸੂਬੇ ਦੇ ਹੌਟੈਸਟ ਸਪੌਟ ਜ਼ਿਲ੍ਹੇ ਜਲੰਧਰ ਤੇ ਲੁਧਿਆਣਾ ਵਿੱਚ ਤਾਂ ਰਫ਼ਤਾਰ ਚਿੰਤਾ ਵਿੱਚ ਪਾ ਰਹੀ ਹੈ, 15 ਜੁਲਾਈ ਨੂੰ ਜਲੰਧਰ 92,ਲੁਧਿਆਣਾ 61,ਪਟਿਆਲਾ 26,ਅੰਮ੍ਰਿਤਸਰ 22,ਫ਼ਿਰੋਜ਼ਪੁਰ 21,ਮੁਹਾਲੀ 13 ਵਿੱਚੋਂ ਕੋਰੋਨਾ ਪੋਜ਼ੀਟਿਵ ਦੇ ਕੇਸ ਸਾਹਮਣੇ ਆਏ, ਪੰਜਾਬ ਵਿੱਚ ਹੁਣ ਕੋਰੋਨਾ ਪੋਜ਼ੀਟਿਵ ਦੇ ਮਾਮਲੇ 8799 ਪਹੁੰਚ ਗਏ ਨੇ, 2711 ਕੇਸ ਹੁਣ ਵੀ ਐਕਟਿਵ ਨੇ ਜਦਕਿ 5867 ਲੋਕ ਹੁਣ ਤੱਕ ਠੀਕ ਹੋਕੇ ਆਪਣੇ ਘਰ ਪਹੁੰਚ ਗਏ ਨੇ, ਸੂਬੇ ਵਿੱਚ ਹੁਣ ਤੱਕ ਕੋਰੋਨਾ ਨਾਲ 221 ਮੌਤਾਂ ਹੋ ਗਈਆਂ ਨੇ 

ਹਰਿਆਣਾ ਵਿੱਚ ਅੰਕੜਾ ਇੱਕ ਵਾਰ ਮੁੜ ਤੋਂ 600 ਤੋਂ ਪਾਰ 

ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ ਲਗਾਤਾਰ ਕਈ ਦਿਨਾਂ ਤੋਂ 600 ਤੋਂ ਪਾਰ ਪਹੁੰਚ ਰਿਹਾ ਹੈ, 24 ਘੰਟਿਆਂ ਦੇ ਅੰਦਰ ਹਰਿਆਣਾ ਵਿੱਚ ਕੋਰੋਨਾ ਦੇ 678 ਮਾਮਲੇ ਸਾਹਮਣੇ ਆਏ ਨੇ,ਇਕੱਲੇ ਫ਼ਰੀਦਾਬਾਦ ਵਿੱਚ ਹੀ 216 ਕੇਸ ਸਾਹਮਣੇ ਆਏ ਨੇ, ਇਸ ਤੋਂ ਇਲਾਵਾ ਗੁਰੂ ਗਰਾਮ 82,ਸੋਨੀਪਤ 66, ਅੰਬਾਲਾ 33, ਰੋਹਤਕ 36, ਪਲਵਲ 26,ਹਿਸਾਰ 34,ਪੰਚਕੂਲਾ 24 ਕੋਰੋਨਾ ਪੋਜ਼ੀਟਿਵ ਦੇ ਕੇਸ ਸਾਹਮਣੇ ਆਏ, ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 23,306 ਤੱਕ ਪਹੁੰਚ ਗਿਆ ਹੈ,ਰਾਹਤ ਦੀ ਗੱਲ ਇਹ ਹੈ ਕਿ 17677 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਨੇ,ਜਦਕਿ 319 ਮਰੀਜ਼ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਨੇ

   

 

Trending news