ਪੰਜਾਬ,ਹਰਿਆਣਾ ਦੇ ਨਾਲ ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ,24 ਘੰਟੇ ਦੇ ਅੰਦਰ 507 ਮੌਤਾਂ,ਇੰਨੇ ਨਵੇਂ ਕੇਸ

 ਪੰਜਾਬ ਵਿੱਚ ਕੋਰੋਨਾ ਐਕਟਵਿਟ ਮਰੀਜ਼ਾਂ ਦੀ ਗਿਣਤੀ 1500 ਤੋਂ ਪਾਰ

ਪੰਜਾਬ,ਹਰਿਆਣਾ ਦੇ ਨਾਲ ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ,24 ਘੰਟੇ ਦੇ ਅੰਦਰ 507 ਮੌਤਾਂ,ਇੰਨੇ ਨਵੇਂ ਕੇਸ
ਪੰਜਾਬ ਵਿੱਚ ਕੋਰੋਨਾ ਐਕਟਵਿਟ ਮਰੀਜ਼ਾਂ ਦੀ ਗਿਣਤੀ 1500 ਤੋਂ ਪਾਰ

ਚੰਡੀਗੜ੍ਹ : ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ, 24 ਘੰਟੇ ਦੇ ਅੰਦਰ 18653 ਨਵੇਂ ਕੇਸ ਸਾਹਮਣੇ ਆਏ ਨੇ, ਜਿੰਨਾਂ ਵਿੱਚੋਂ 507 ਲੋਕਾਂ ਦੀ ਮੌਤ ਹੋ ਗਈ ਹੈ, ਹਾਲਾਂਕਿ 24 ਘੰਟਿਆਂ ਦੇ ਅੰਦਰ 13,156 ਲੋਕ ਰਿਕਵਰ ਵੀ ਹੋਏ ਨੇ

ਦੇਸ਼ ਵਿੱਚ ਕੋਰੋਨਾ ( Corona) ਦੇ ਕੁੱਲ ਮਾਮਲੇ 5,85,493 ਹੋ ਗਏ ਨੇ, ਜਿੰਨਾਂ ਵਿੱਚੋਂ 2,20,114 ਐਕਟਿਵ ਕੇਸ ਨੇ ਜਦਕਿ 3,47,979 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਨੇ,ਜਦਕਿ ਕੁੱਲ 17,400 ਲੋਕਾਂ ਦੀ ਮੌਤ ਹੋ ਗਈ ਹੈ,

ICMR ਨੇ ਦੱਸਿਆ ਹੈ ਕੀ 30 ਜੂਨ ਤੱਕ 86,26,585 ਸੈਂਪਲ ਦਾ ਟੈਸਟ ਕੀਤਾ ਗਿਆ ਹੈ,ਜਿੰਨਾਂ ਵਿੱਚੋ 2,17,931 ਸੈਂਪਲ ਮੰਗਲਵਾਰ ਨੂੰ ਟੈਸਟ ਲਈ ਭੇਜੇ ਗਏ ਸਨ 

ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 

ਜੂਨ ਵਿੱਚ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਵਧਣੀ ਸ਼ੁਰੂ ਹੋ ਗਈ ਸੀ ਮਹੀਨੇ ਦੇ ਅਖੀਰਲੇ ਦਿਨ ਵਿੱਚ ਸੂਬੇ ਵਿੱਚ 150 ਕੋਰੋਨਾ ਪੋਜ਼ੀਟਿਵ ਦੇ ਕੇਸ ਸਾਹਮਣੇ ਆਏ ਸਨ,ਸਭ ਤੋਂ ਵਧ ਪੰਜਾਬ ਦੇ ਦੂਜੇ ਹੌਟ ਸਪੌਟ (Hotspot) ਜ਼ਿਲ੍ਹੇ 
ਲੁਧਿਆਣਾ ਤੋਂ 45 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਸਨ,ਜਦਕਿ ਦੂਜੇ ਨੰਬਰ 'ਤੇ ਇੱਕ ਹੋਰ ਹੌਟ ਸਪੌਟ ਜ਼ਿਲ੍ਹੇ ਜਲੰਧਰ ਤੋਂ 26 ਕੋਰੋਨਾ ਦੇ ਕੇਸ ਸਾਹਮਣੇ ਆਏ,ਸੰਗਰੂਰ ਵਿੱਚ ਪਿਛਲੇ 3 ਦਿਨਾਂ ਤੋਂ ਕੋਰੋਨਾ ਦੀ ਰਫ਼ਤਾਰ ਵੇਖੀ ਜਾ ਰਹੀ ਹੈ, 30 ਜੂਨ ਨੂੰ ਵੀ ਇਸ ਜ਼ਿਲ੍ਹੇ ਤੋਂ 22 ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਆਏ,ਮੁਹਾਲੀ ਤੋਂ 11,ਅੰਮ੍ਰਤਸਰ 7,ਪਟਿਆਲਾ 3,ਪਠਾਨਕੋਟ 5,ਹੁਸ਼ਿਆਰਪੁਰ 4, ਸ਼ਹੀਦ ਭਗਤ ਸਿੰਘ ਨਗਰ 1,ਫ਼ਤਿਹਗੜ੍ਹ ਸਾਹਿਬ 9,ਰੋਪੜ 1,ਮੋਗਾ 7,ਬਠਿੰਡਾ 2, ਕਪੂਰਥਲਾ ਤੋਂ 6 ਕੋਰੋਨਾ ਪੋਜ਼ੀਟਿਵ ਮਰੀਜ਼ ਹਸਪਤਾਲ ਵਿੱਚ ਭਰਤੀ ਹੋਏ, ਪੰਜਾਬ ਵਿੱਚ ਹੁਣ 1557 ਲੋਕਾਂ 'ਚ ਕੋਰੋਨਾ ਐਕਟਿਵ ਹੈ, ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5568 ਪਹੁੰਚ ਗਈ ਹੈ, 3867 ਮਰੀਜ਼ ਠੀਕ ਹੋਕੇ ਘਰ ਪਹੁੰਚ ਗਏ ਨੇ,ਹੁਣ ਤੱਕ 144 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ

ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਮਾਮਲੇ 

30 ਜੂਨ ਨੂੰ ਹਰਿਆਣਾ ਵਿੱਚ ਕੋਰੋਨਾ ਦੇ 338 ਪੋਜ਼ੀਟਿਵ ਮਾਮਲੇ ਸਾਹਮਣੇ ਆਏ ਸਭ ਤੋਂ ਵਧ ਫ਼ਰੀਦਾਬਾਦ ਵਿੱਚ 143 ਪੋਜ਼ੀਟਿਵ ਕੇਸ ਦਰਜ ਹੋਏ ਜਦਕਿ ਦੂਜੇ ਨੰਬਰ ਦੇ ਗੁਰੂ ਗਰਾਮ ਰਿਹਾ ਜਿੱਤੇ 87 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ, ਇਸ ਤੋਂ ਬਾਅਦ ਰੋਹਤਕ ਵਿੱਚ 28 ਅਤੇ ਕਰਨਾਲ ਵਿੱਚ 20 ਕੋਰੋਨਾ ਪੋਜ਼ੀਟਿਵ ਦੇ ਕੇਸ ਦਰਜ ਕੀਤੇ ਗਏ,ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ 14548 ਪਹੁੰਚ ਗਿਆ ਹੈ,ਜਦਕਿ 9972 ਮਰੀਜ਼ ਠੀਕ ਹੋਕੇ ਘਰ ਵੀ ਪਹੁੰਚ ਗਏ ਨੇ, 236 ਮਰੀਜ਼ ਹੁਣ ਤੱਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ