ਕੋਰੋਨਾ: ਭਾਰਤ 'ਚ ਮਾਮਲੇ 3 ਲੱਖ ਪਾਰ,ਦਿੱਲੀ,ਹਰਿਆਣਾ 'ਚ ਬੇਲਗ਼ਾਮ ਰਫ਼ਤਾਰ,ਪੰਜਾਬ ਨੇ ਵੀ ਵਧਾਈ ਚਿੰਤਾ
Advertisement

ਕੋਰੋਨਾ: ਭਾਰਤ 'ਚ ਮਾਮਲੇ 3 ਲੱਖ ਪਾਰ,ਦਿੱਲੀ,ਹਰਿਆਣਾ 'ਚ ਬੇਲਗ਼ਾਮ ਰਫ਼ਤਾਰ,ਪੰਜਾਬ ਨੇ ਵੀ ਵਧਾਈ ਚਿੰਤਾ

 ਮਹਾਰਾਸ਼ਟਰ ਨੇ ਚੀਨ ਅਤੇ ਕੈਨੇਡਾ ਨੂੰ ਪਿੱਛੇ ਛੱਡਿਆ

ਮਹਾਰਾਸ਼ਟਰ ਨੇ ਚੀਨ ਅਤੇ ਕੈਨੇਡਾ ਨੂੰ ਪਿੱਛੇ ਛੱਡਿਆ

ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ (Coronavirus) ਜਿਸ ਰਫ਼ਤਾਰ ਨਾਲ ਵਧ ਰਿਹਾ ਹੈ ਉਹ ਹੁਣ ਡਰਾਉਣ ਲੱਗਿਆ ਹੈ,ਭਾਰਤ ਵਿੱਚ  ਕੋਰੋਨਾ ਦਾ ਅੰਕੜਾ ਹੁਣ 3 ਲੱਖ ਪਾਰ ਕਰ ਗਿਆ ਹੈ,ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8,872 ਪਾਰ ਕਰ ਗਈ ਹੈ,ਠੀਕ ਹੋਣ ਵਾਲੇ ਮਰੀਜ਼ ਦਾ ਅੰਕੜਾ 1.52 ਲੱਖ ਤੱਕ ਪਹੁੰਚ ਗਿਆ ਹੈ, ਮਹਾਰਾਸ਼ਟਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਪਾਰ ਕਰ ਗਈ ਹੈ, ਸ਼ੁੱਕਰਵਾਰ ਨੂੰ ਇੱਥੇ 3493 ਰਿਕਾਰਡ ਕੇਸ ਦਰਜ ਕੀਤੇ ਗਏ,ਸਿਰਫ਼ ਮੁੰਬਈ ਵਿੱਚ 1372 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ, ਦਿੱਲੀ ਵਿੱਚ ਰੋਜ਼ਾਨਾ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਨੇ , 12 ਜੂਨ ਨੂੰ ਦਿੱਲੀ ਨੇ ਮੁੜ ਤੋਂ  ਰਿਕਾਰਡ ਤੋੜਿਆ, ਵੀਰਵਾਰ ਨੂੰ ਦਿੱਲੀ ਵਿੱਚ 1800 ਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ ਜਦਕਿ ਸ਼ੁੱਕਰਵਾਰ ਨੂੰ ਇਹ ਅੰਕੜਾ 2 ਹਜ਼ਾਰ  ਪਾਰ ਕਰ ਗਿਆ,ਭਾਰਤ ਵਿੱਚ ਮਹਾਂਮਾਰੀ ਫੈਲਣ ਤੋਂ ਬਾਅਦ ਪਹਿਲੀ ਵਾਰ ਇੱਕ ਦਿਨ ਵਿੱਚ 10 ਹਜ਼ਾਰ ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ,ਕੇਂਦਰ ਨੇ ਸੂਬਿਆਂ ਨੂੰ ਕੋਵਿਡ ਦੇ ਖ਼ਿਲਾਫ਼ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ

ਹਰਿਆਣਾ ਦੇ ਅੰਕੜੇ ਵੀ ਡਰਾ ਰਹੇ ਨੇ 

ਹਰਿਆਣਾ ਦੇ ਕੋਰੋਨਾ ਦੇ ਅੰਕੜੇ ਵੀ  ਲਗਾਤਾਰ ਡਰਾ ਰਹੇ ਨੇ,ਸ਼ੁੱਕਵਾਰ ਨੂੰ ਸੂਬੇ ਵਿੱਚ 366 ਰਿਕਾਰਡ ਕੋਰੋਨਾ ਦੇ ਮਾਮਲੇ ਦਰਜ ਹੋਏ ਸਭ ਤੋਂ ਵਧ ਦਿੱਲੀ ਦੇ ਨਾਲ ਲੱਗ ਦੇ ਗੁਰੂ ਗਰਾਮ ਤੋਂ 185 ਕੋਰੋਨਾ ਪੋਜ਼ੀਟਿਵ ਦੇ ਨਵੇਂ ਕੇਸ ਦਰਜ ਹੋਏ,ਗੁਰੂ ਗਰਾਮ ਵਿੱਚ ਕੋਰੋਨਾ ਮਰੀਜ਼ਾਂ ਦਾ ਅਕੰੜਾ 2922 ਪਹੁੰਚ ਗਿਆ ਹੈ, ਇੱਥੇ ਹੁਣ ਤੱਕ 976 ਮਰੀਜ਼  ਰਿਕਵਰ ਹੋਏ ਨੇ ਜਦਕਿ 19 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ,ਹਰਿਆਣਾ ਦਾ ਦੂਜਾ ਸਭ ਤੋਂ ਪ੍ਰਭਾਵਿਤ ਜ਼ਿਲ੍ਹਾਂ ਵੀ  ਦਿੱਲੀ ਦੀ ਸਰਹੱਦ  ਦੇ ਨਾਲ ਲਗ ਦਾ ਫ਼ਰੀਦਾਬਾਦ ਹੈ ਜਿੱਥੇ 12 ਮਈ ਨੂੰ 57 ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਆਏ ਨੇ ਇੱਥੇ ਹੁਣ ਤੱਕ ਕੁੱਲ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 986 ਹੋ ਗਈ ਹੈ,ਪੂਰੇ ਸੂਬੇ ਵਿੱਚ ਸਭ ਤੋਂ ਵਧ ਹੁਣ 26 ਕੋਰੋਨਾ ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਸ਼ੁੱਕਰਵਾਰ ਨੂੰ ਵੀ ਫ਼ਰੀਦਾਬਾਦ ਵਿੱਚ  4 ਮਰੀਜ਼ਾਂ ਦੀ ਮੌਤ ਹੋਈ,ਹਰਿਆਣਾ ਦਾ ਤੀਜਾ ਸਭ ਤੋਂ ਪ੍ਰਭਾਵਿਤ ਜ਼ਿਲ੍ਹਾਂ ਸੋਨੀਪਤ ਹੈ ਇਹ ਵੀ ਦਿੱਲੀ ਤੋਂ ਜ਼ਿਆਦਾ ਦੂਰੀ  'ਤੇ ਨਹੀਂ ਹੈ, ਇੱਥੇ 31 ਨਵੇਂ ਮਾਮਲੇ ਦਰਜ ਕੀਤੇ ਗਏ,ਇਸ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 533 ਤੱਕ ਪਹੁੰਚ ਗਿਆ ਹੈ,ਇਸ ਤੋਂ ਇਲਾਵਾ ਪਲਵਲ ਵਿੱਚ 28 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਨੇ,ਝੱਜਰ 3,ਨੂੰਹ 5,ਅੰਬਾਲਾ 28,ਪਾਣੀਪਤ 2,ਜੀਂਦ 1,ਯਮੁਨਾਨਗਰ 5,ਫ਼ਤਿਹਾਬਾਦ 2,ਹਿਸਾਰ 4,ਕੈਥਲ 11,ਕੁਰੂਕਸ਼ੇਤਰ 3 ਮਾਮਲੇ ਦਰਜ ਕੀਤੇ ਗਏ ਨੇ, ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6334 ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ 2475 ਮਰੀਜ਼ ਠੀਕ ਹੋਕੇ ਡਿਸਚਾਰਜ ਹੋ ਗਏ ਨੇ ਅਤੇ ਸੂਬੇ ਵਿੱਚ ਹੁਣ ਤੱਕ 70 ਲੋਕ ਜ਼ਿੰਦਗੀ ਦੀ ਜੰਗ ਹਾਰ ਗਏ ਨੇ,ਹਰਿਆਣਾ ਵਿੱਚ ਕੋਰੋਨਾ ਦੀ ਰਿਕਵਰੀ ਰੇਟ ਹੁਣ 39 ਫ਼ੀਸਦੀ ਪਹੁੰਚ ਗਈ ਜੋ ਕਿ ਇੱਕ ਸਮੇਂ 75 ਫ਼ੀਸਦੀ ਸੀ 

ਪੰਜਾਬ ਵਿੱਚ ਵੀ ਵਧ ਰਹੇ ਨੇ ਕੋਰੋਨਾ ਦੇ ਮਾਮਲੇ 

ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਨੇ, ਸ਼ੁੱਕਰਵਾਰ ਨੂੰ 99 ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ, ਸਭ ਤੋਂ ਵਧ ਅੰਮ੍ਰਿਤਸਰ ਤੋਂ 63 ਨਵੇਂ ਕੋਰੋਨਾ ਕੇਸ ਦਰਜ ਹੋਏ, ਦੂਜੇ ਨੰਬਰ 'ਤੇ ਲੁਧਿਆਣਾ ਰਿਹਾ ਜਿੱਥੇ 12 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ, ਮੁਹਾਲੀ ਵਿੱਚ 3,ਸੰਗਰੂਰ ਵਿੱਚ 5,ਨਵਾਂ ਸ਼ਹਿਰ 2,ਹੁਸ਼ਿਆਰਪੁਰ 2,ਜਲੰਧਰ 3, ਰੋਪੜ 5,ਫ਼ਾਜ਼ਿਲਕਾ 2, ਬਰਨਾਲਾ 1,ਫ਼ਿਰੋਜ਼ਪੁਰ 1 ਕੋਰੋਨਾ ਪੋਜ਼ੀਟਿਵ ਮਾਮਲੇ ਸਾਹਮਣੇ ਆਏ,ਪੰਜਾਬ ਵਿੱਚ ਹੁਣ ਤੱਕ 165548 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ,2986 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ ਜਦਕਿ 2282 ਮਰੀਜ਼ ਠੀਕ ਹੋਕੇ ਆਪਣੇ ਘਰ ਪਰਤ ਚੁੱਕੇ ਨੇ,ਸੂਬੇ ਵਿੱਚ ਕੋਰੋਨਾ ਨਾਲ ਹੁਣ ਤੱਕ 63 ਲੋਕਾਂ ਦੀ ਮੌਤ ਹੋਈ ਹੈ 

 

 

Trending news