ਮੁਹਾਲੀ 'ਚ ਤੇਜ਼ ਹੋਈ ਕੋਰੋਨਾਂ ਦੇ ਮਰੀਜ਼ਾਂ ਦੀ ਰਫ਼ਤਾਰ, ਇੰਨੇ ਨਵੇਂ ਕੇਸ ਆਏ ਸਾਹਮਣੇ
Advertisement

ਮੁਹਾਲੀ 'ਚ ਤੇਜ਼ ਹੋਈ ਕੋਰੋਨਾਂ ਦੇ ਮਰੀਜ਼ਾਂ ਦੀ ਰਫ਼ਤਾਰ, ਇੰਨੇ ਨਵੇਂ ਕੇਸ ਆਏ ਸਾਹਮਣੇ

ਐਸ.ਏ.ਐਸ.ਨਗਰ ਵਿੱਚ ਪਿਛਲੇ ਤਕਰੀਬਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਵਿਡ ਦੇ 472 ਮਾਮਲੇ ਸਾਹਮਣੇ ਆਏ

ਐਸ.ਏ.ਐਸ.ਨਗਰ ਵਿੱਚ ਪਿਛਲੇ ਤਕਰੀਬਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਵਿਡ ਦੇ 472 ਮਾਮਲੇ ਸਾਹਮਣੇ ਆਏ

ਚੰਡੀਗੜ੍ਹ : ਮੁਹਾਲੀ ਇੱਕ ਵਾਰ ਮੁੜ ਤੋਂ ਕੋਰੋਨਾ ਦਾ ਹੌਟਸਪੌਟ ਬਣ ਦਾ ਜਾ ਰਿਹਾ ਹੈ, ਪਿਛਲੇ 4 ਦਿਨਾਂ ਦੇ ਅੰਦਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ,15 ਜੁਲਾਈ ਨੂੰ  16 ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ,ਪਰ ਨਾਲ ਹੀ ਇਹ ਰਾਹਤ ਰਹੀ ਕਿ ਕੋਵਿਡ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਵਿੱਚ ਸੁਧਾਰ ਆਇਆ, ਇਹ ਜਾਣਕਾਰੀ ਦਿੰਦਿਆਂ ਐਸ.ਏ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵੀਰਵਾਰ ਨੂੰ ਸੱਤ ਮਰੀਜ਼ ਸਿਹਤਯਾਬ ਹੋਏ,ਜ਼ਿਲ੍ਹੇ ਵਿੱਚ ਪਿਛਲੇ ਤਕਰੀਬਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਵਿਡ ਦੇ ਕੁੱਲ 472 ਮਾਮਲੇ ਸਾਹਮਣੇ ਆਏ ਹਨ ਜਦੋਂਕਿ 294 ਮਰੀਜ਼ ਸਿਹਤਯਾਬ ਹੋਏ, ਇਸ ਤਰ੍ਹਾਂ ਲਗਭਗ 63 ਫ਼ੀਸਦੀ ਮਰੀਜ਼ ਸਿਹਤਯਾਬ ਹੋਏ ਅਤੇ ਤਕਰੀਬਨ 35 ਫ਼ੀਸਦੀ ਭਾਵ 169 ਐਕਟਿਵ ਕੇਸ ਹਨ, ਇਸ ਤੋਂ ਇਲਾਵਾ, ਜ਼ਿਲ੍ਹੇ ਵਿੱਚ ਕੋਵਿਡ -19 ਦੌਰਾਨ 9 ਮੌਤਾਂ ਨਾਲ ਮੌਤ ਦਰ 1.91 ਫ਼ੀਸਦੀ ਰਹੀ

ਨਵੇਂ ਮਾਮਲੇ ਇਸ ਸੈਕਟਰ ਤੋਂ ਸਾਹਮਣੇ ਆਏ 

ਮੁਹਾਲੀ ਵਿੱਚ 15 ਜੁਲਾਈ ਨੂੰ ਜਿਹੜੇ 16 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ ਉਨ੍ਹਾਂ ਵਿੱਚੋਂ  ਸੈਕਟਰ 66 ਮੁਹਾਲੀ ਤੋਂ 45 ਸਾਲਾ ਮਹਿਲਾ, ਝੰਜੇੜੀ ਤੋਂ 40 ਸਾਲਾ ਮਹਿਲਾ, ਸ਼ਿਵਾਲਿਕ ਸਿਟੀ ਖਰੜ ਤੋਂ 32 ਸਾਲਾ ਮਹਿਲਾ, 6 ਸਾਲਾ ਬੱਚੀ, 62 ਸਾਲਾ ਪੁਰਸ਼, ਮੋਹਾਲੀ ਤੋਂ 24 ਸਾਲਾ ਮਹਿਲਾ, ਫੇਜ਼ 1 ਮੁਹਾਲੀ ਤੋਂ 29 ਸਾਲਾ ਪੁਰਸ਼, ਸ਼ਿਵਾਲਿਕ ਸਿਟੀ ਖਰੜ ਤੋਂ 58 ਸਾਲਾ ਮਹਿਲਾ, ਖਰੜ ਤੋਂ 48 ਸਾਲਾ ਪੁਰਸ਼, ਫੇਜ਼ 4 ਮੁਹਾਲੀ ਤੋਂ 41 ਸਾਲਾ ਪੁਰਸ਼, ਸੈਕਟਰ-125 ਮੋਹਾਲੀ ਤੋਂ 43 ਸਾਲਾ ਮਹਿਲਾ, ਗਿਲਕੋ ਟਾਵਰਜ਼ ਮੁਹਾਲੀ ਤੋਂ 68 ਸਾਲਾ ਪੁਰਸ਼, ਬਲਟਾਨਾ ਤੋਂ 57 ਸਾਲਾ ਪੁਰਸ਼, ਲਾਲੜੂ ਤੋਂ 19 ਸਾਲਾ ਪੁਰਸ਼ ਤੇ 47 ਸਾਲਾ ਪੁਰਸ਼ ਅਤੇ ਝਰਮਰੀ ਤੋਂ 79 ਸਾਲਾ ਪੁਰਸ਼ ਸ਼ਾਮਲ ਹਨ, ਇਸੇ ਤਰ੍ਹਾਂ ਠੀਕ ਹੋ ਕੇ ਜਾਣ ਵਾਲੇ 7 ਮਰੀਜ਼ਾਂ ਵਿੱਚ ਨਯਾਗਾਓਂ ਤੋਂ 38 ਸਾਲਾ ਪੁਰਸ਼, ਸੈਕਟਰ 114 ਮੁਹਾਲੀ ਤੋਂ 45 ਸਾਲਾ ਪੁਰਸ਼ ਅਤੇ 14 ਸਾਲਾ ਬੱਚਾ, ਕੁੰਬੜਾ ਤੋਂ 22 ਸਾਲਾ ਪੁਰਸ਼, ਕੁਰਾਲੀ ਤੋਂ 50 ਸਾਲਾ ਮਹਿਲਾ ਅਤੇ 65 ਸਾਲਾ ਪੁਰਸ਼ ਅਤੇ ਮੁੰਡੀ ਖਰੜ ਤੋਂ 28 ਸਾਲਾ ਮਹਿਲਾ ਸ਼ਾਮਲ ਹਨ

 

 

 

Trending news