ਪਟਿਆਲਾ ਕੋਰੋਨਾ ਦੇ 'HOTSPOT' ਤੋਂ ਬਣਿਆ 'HOTTEST SPOT', 1 ਦਿਨ 'ਚ 18 ਪੋਜ਼ੀਟਿਵ ਕੇਸ,ਆਪਣਾ ਹੀ ਰਿਕਾਰਡ ਤੋੜਿਆ

18 ਅਪ੍ਰੈਲ ਨੂੰ ਪਟਿਆਲਾ ਵਿੱਚ ਇੱਕ ਹੀ ਦਿਨ ਵਿੱਚ 15 ਪੋਜ਼ੀਟਿਵ ਮਾਮਲੇ ਆਏ ਸਨ

ਪਟਿਆਲਾ ਕੋਰੋਨਾ ਦੇ  'HOTSPOT' ਤੋਂ ਬਣਿਆ 'HOTTEST SPOT', 1 ਦਿਨ 'ਚ 18 ਪੋਜ਼ੀਟਿਵ ਕੇਸ,ਆਪਣਾ ਹੀ ਰਿਕਾਰਡ ਤੋੜਿਆ
18 ਅਪ੍ਰੈਲ ਨੂੰ ਪਟਿਆਲਾ ਵਿੱਚ ਇੱਕ ਹੀ ਦਿਨ ਵਿੱਚ 15 ਪੋਜ਼ੀਟਿਵ ਮਾਮਲੇ ਆਏ ਸਨ

ਬਲਵਿੰਦਰ ਸਿੰਘ /ਪਟਿਆਲਾ : ਪਟਿਆਲਾ ਕੋਰੋਨਾ ਦਾ 'ਹੌਟ-ਸਪੌਟ (HOTSPOT) ਨਹੀਂ ਬਲਕਿ 'ਹੌਟੈਸਟ ਸਪੌਟ' (HOTTEST SPOT) ਬਣ ਗਿਆ ਹੈ, ਇੱਕ ਦਿਨ ਵਿੱਚ ਕੋਰੋਨਾ ਪੋਜ਼ੀਟਿਵ ਦੇ 18 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਨੇ 18 ਅਪ੍ਰੈਲ ਨੂੰ ਸਾਹਮਣੇ ਆਏ 15 ਮਰੀਜ਼ਾਂ ਦੇ ਆਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਪੰਜਾਬ ਵਿੱਚ ਪਟਿਆਲਾ ਅਜਿਹਾ ਜ਼ਿਲ੍ਹਾਂ ਹੈ ਜਿੱਥੇ ਇੱਕ ਦਿਨ ਵਿੱਚ ਸਭ ਤੋਂ ਵਧ ਕੋਰੋਨਾ ਦੇ ਮਰੀਜ਼  ਸਾਹਮਣੇ ਆਏ ਨੇ, ਪਰ ਇਹ ਰਿਕਾਰਡ ਸਿਰਫ਼ ਸ਼ਹਿਰ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਹੀ ਨਹੀਂ  ਬਲਕਿ ਇਸ ਨੇ ਸਰਕਾਰ ਦੀ ਸਿਰਦਰਦੀ ਵਧਾ ਦਿੱਤੀ ਹੈ, ਮੁੱਖ ਮੰਤਰੀ ਨਾ ਸਿਰਫ਼ ਇਸ ਹਲਕੇ ਤੋਂ ਵਿਧਾਇਕ ਨੇ ਬਲਕਿ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ,ਇਸੇ ਲਈ  ਪੰਜਾਬ  ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਅਗਰਵਾਲ  ਨੇ ਆਪ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ, 10 ਦਿਨ ਪਹਿਲਾਂ ਪਟਿਆਲਾ ਸ਼ਹਿਰ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚੋਂ ਇੱਕ ਸੀ ਜਿੱਥੇ ਕੋਰੋਨਾ ਦਾ ਸਭ ਤੋਂ ਘੱਟ ਅਸਰ ਵੇਖਣ ਨੂੰ ਮਿਲਿਆ ਸੀ ਪਰ 10 ਦਿਨਾਂ ਵਿੱਚ 49 ਕੋਰੋਨਾ ਪੋਜ਼ੀਟਿਵ ਮਾਮਲਿਆਂ ਨਾਲ ਪਟਿਆਲਾ ਹੁਣ ਪੰਜਾਬ ਦੇ ਕੋਰੋਨਾ ਹੌਟ-ਸਪੌਟ ਜ਼ਿਲ੍ਹਿਆਂ ਦੀ ਲਿਸਟ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ   

ਪਟਿਆਲਾ ਵਿੱਚ ਕਿਵੇਂ ਕੋਰਨਾ ਫੈਲਿਆ ? 

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਪੁਰਾ ਵਿਖੇ ਆਏ ਪੋਜੀਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਅਤੇ ਹਾਈ ਰਿਸਕ ਕੇਸਾ ਦੇ 70 ਸੈਂਪਲ ਕਰੋਨਾ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਲੈਬ ਤੋਂ ਆਈ ਰਿਪੋਰਟ ਅਨੁਸਾਰ 18 ਸੈਂਪਲ ਪੋਜੀਟਿਵ ਪਾਏ ਗਏ ਹਨ, ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਇੱਕ ਕਿਤਾਬ ਵੇਚਣ ਵਾਲੇ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ ਉਸ ਦੇ ਸੰਪਰਕ ਵਿੱਚ ਆਉਣ ਨਾਲ 9 ਲੋਕਾਂ ਦਾ ਟੈਸਟ ਵੀ ਪੋਜ਼ੀਟਿਵ ਆਇਆ ਸੀ  ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਪਹਿਲਾਂ ਆ ਚੁੱਕੇ ਪੋਜੀਟਿਵ ਕੇਸਾਂ ਦੇ ਬਣਾਏ ਕੰਨਟੇਨਮੈਂਟ ਏਰੀਏ ਕੱਚਾ ਪਟਿਆਲਾ ਵਿਚੋਂ 19, ਕੈਲਾਸ਼ ਨਗਰ ਵਿਚੋਂ 25 ਵਿਅਕਤੀਆਂ ਅਤੇ ਹੋਰ ਵੱਖ-ਵੱਖ ਏਰੀਏ ਵਿੱਚੋਂ 5 ਸੈਂਪਲ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿਖੇ ਭੇਜ ਦਿੱਤਾ ਗਿਆ ਹੈ,ਉਹਨਾਂ ਦੱਸਿਆਂ ਕਿ ਸਰਕਾਰ ਵੱਲੋਂ ਕਰੋਨਾ ਜਾਂਚ ਲਈ ਰੈਪਿਡ ਟੈਸਟ ਕੁੱਝ ਸਮੇਂ ਲਈ ਬੰਦ ਕਰ ਦਿੱਤੇ ਹਨ

ਰਾਜਪੁਰਾ ਵਿੱਚ ਸਕ੍ਰੀਨਿੰਗ 

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਰਾਜਪੂਰਾ ਵਿਖੇ ਲੋਕਾਂ ਦੀ ਸਕਰੀਨਿੰਗ ਲਈ ਸਿਹਤ ਟੀਮਾਂ ਵੱਲੋ  ਸਰਵੇ ਜਾਰੀ ਰਿਹਾ ਅਤੇ ਤਕਰੀਬਨ 60 ਫੀਸਦੀ ਆਬਾਦੀ ਦਾ ਸਰਵੇ ਕਰ ਲਿਆ ਗਿਆ ਹੈ, ਇਸੇ ਤਰ੍ਹਾਂ ਪਟਿਆਲਾ ਸ਼ਹਿਰ ਵਿਚ ਸਿਹਤ ਟੀਮਾ ਵੱਲੋ ਤਕਰੀਬਨ 99 ਫੀਸਦੀ ਆਬਾਦੀ ਦਾ ਸਰਵੇ ਲਗਭਗ ਪੂਰਾ ਕਰ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਸਰਵੇ ਦੋਰਾਣ ਜੋ ਵਿਅਕਤੀ ਫਲੁ ਵਰਗੇ ਲੱਛਣਾਂ ਦੇ ਪਾਏ ਜਾ ਰਹੇ ਹਨ ਉਹਨਾਂ ਨੂੰ ਨੇੜਲੀਆਂ ਸਰਕਾਰੀ ਸਿਹਤ ਸੰਸਥਾਵਾ ਵਿਚ ਜਾਂਚ ਕਰਕੇ ਮੁਫਤ ਦਵਾਈ ਮੁਹਈਆਂ ਕਰਵਾਈ ਜਾ ਰਹੀ ਹੈ 

ਪਟਿਆਲਾ ਵਿੱਚ ਹੁਣ ਤੱਕ ਕਿੰਨੇ ਟੈਸਟ ?

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ  ਮੁਤਾਬਿਕ ਪਟਿਆਲਾ ਜਿਲ੍ਹੇ ਵਿੱਚ ਹੁਣ ਤੱਕ ਦੇ ਕੋਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕੋਰੋਨਾ ਜਾਂਚ ਲਈ ਲਏ 356 ਸੈਂਪਲਾਂ ਵਿੱਚੋਂ 49  ਕਰੋਨਾ ਪੋਜ਼ੀਟਿਵ, 259 ਨੈਗਟਿਵ ਅਤੇ 48 ਸੈਂਪਲ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਪੋਜ਼ੀਟਿਵ ਕੇਸਾਂ ਵਿਚੋ ਇੱਕ ਕੇਸ ਨੂੰ  ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ਼ ਦਿੱਤਾ ਗਿਆ ਹੈ।

ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦਾ ਦੌਰਾ

ਪਟਿਆਲਾ  ਜਿਲ੍ਹੇ ਵਿਚ ਕੋਵਿਡ 19 ਤਹਿਤ ਕੋਰੋਨਾ ਵਾਇਰਸ ਮਰੀਜਾਂ ਦੇ ਇਲਾਜ ਲਈ ਦਿੱਤੀ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਅਗਰਵਾਲ  ਵੱਲੋਂ ਬੁੱਧਵਾਰ ਨੂੰ ਪਟਿਆਲਾ ਜ਼ਿਲ੍ਹੇ ਦਾ ਦੋਰਾ ਕੀਤਾ ਗਿਆ, ਦੌਰੇ ਦੌਰਾਣ ਸਭ ਤੋਂ ਪਹਿਲਾ ਉਹਨਾਂ ਸਰਕੱਟ ਹਾਉਸ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਸਿਵਲ ਸਰਜਨ   ਡਾ. ਹਰੀਸ਼ ਮਲਹੋਤਰਾ ਨਾਲ ਜ਼ਿਲ੍ਹੇ ਦੀ ਕੋਵਿਡ 19 ਦੀ ਸਥਿਤੀ ਅਤੇ ਐਕਸ਼ਨ ਪਲਾਨ ਸਬੰਧੀ ਮੀਟਿੰਗ ਕੀਤੀ ਅਤੇ ਪ੍ਰਬੰਧਾ ਦਾ ਜਾਇਜਾ ਲਿਆ, ਇਸ ਉਪਰੰਤ ਉਹਨਾਂ ਵੱਲੋ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਬਣਾਏ ਫਲ਼ੂ ਕਾਰਨਰ ਦਾ ਨਿਰੀਖਣ ਕੀਤਾ ਅਤੇ ਹੁਣ ਤੱਕ ਦੇ ਕਾਰਜਾਂ ਤੇ ਤੱਸਲੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਸਮੇਤ ਮਰੀਜਾਂ ਦੀ ਦੇਖਭਾਲ ਕਰਦੇ ਹੋਰ ਸਟਾਫ ਦੀ ਸੁੱਰਖਿਆ ਅਤੇ ਮਰੀਜਾਂ ਦੇ ਇਲਾਜ ਵਿਚ ਕਿਸੇਂ ਤਰਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇ