ਕੋਰੋਨਾ: 24 ਘੰਟੇ ਦੇ ਅੰਦਰ ਪੰਜਾਬ 'ਚ ਟੁੱਟਿਆ ਰਿਕਾਰਡ,665 ਨਵੇਂ ਕੇਸ,ਲੁਧਿਆਣਾ 'ਚ ਸਭ ਤੋਂ ਵਧ 248 ਨਵੇਂ ਮਾਮਲੇ

ਲੁਧਿਆਣਾ ਵਿੱਚ ਸਭ ਤੋਂ ਵਧ 248 ਕੇਸ ਦਰਜ 

ਕੋਰੋਨਾ: 24 ਘੰਟੇ ਦੇ ਅੰਦਰ ਪੰਜਾਬ 'ਚ ਟੁੱਟਿਆ ਰਿਕਾਰਡ,665 ਨਵੇਂ ਕੇਸ,ਲੁਧਿਆਣਾ 'ਚ ਸਭ ਤੋਂ ਵਧ 248 ਨਵੇਂ ਮਾਮਲੇ
ਲੁਧਿਆਣਾ ਵਿੱਚ ਸਭ ਤੋਂ ਵਧ 248 ਕੇਸ ਦਰਜ

ਚੰਡੀਗੜ੍ਹ : ਪੰਜਾਬ ਵਿੱਚ 24 ਘੰਟੇ ਦੇ ਅੰਦਰ ਕੋਰੋਨਾ ਦੇ 2 ਰਿਕਾਰਡ ਬਣੇ, ਇੱਕ ਦਿਨ ਦੇ ਅੰਦਰ ਪੰਜਾਬ ਵਿੱਚ 665 ਰਿਕਾਰਡ ਕੇਸ ਦਰਜ ਹੋਏ, ਸਿਰਫ਼ ਇੰਨਾ ਹੀ ਨਹੀਂ ਪੰਜਾਬ ਦੇ ਹੌਟ ਸਪੌਟ (Hotspot) ਜ਼ਿਲ੍ਹੇ ਲੁਧਿਆਣਾ ਵਿੱਚ 24 ਘੰਟੇ ਦੇ ਅੰਦਰ ਕੋਰੋਨਾ ਪੋਜ਼ੀਟਿਵ ਦਾ ਨਵਾਂ ਰਿਕਾਰਡ ਬਣਿਆ, ਇੱਕ ਦਿਨ ਦੇ ਅੰਦਰ 248 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਜੋ ਕਿ ਹੁਣ ਤੱਕ ਦੇ ਅੰਕੜਿਆਂ ਤੋਂ 4 ਗੁਣਾ ਵਧ ਹੈ,ਰੋਜ਼ਾਨਾ ਲੁਧਿਆਣਾ ਵਿੱਚ 50 ਤੋਂ 60 ਕੋਰੋਨਾ ਕੇਸ ਸਾਹਮਣੇ ਆ ਰਹੇ ਸਨ, ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦਾ ਕੁੱਲ ਅੰਕੜਾ 16 ਹਜ਼ਾਰ ਤੋਂ ਪਾਰ ਕਰ ਗਿਆ ਹੈ

ਜ਼ਿਲ੍ਹਾਂ ਪੱਧਰ 'ਤੇ ਕੋਰੋਨਾ ਪੋਜ਼ੀਟਿਵ ਦੇ ਮਰੀਜ਼

ਪੰਜਾਬ ਵਿੱਚ ਸਭ ਤੋਂ ਵਧ ਲੁਧਿਆਣਾ ਵਿੱਚ 24 ਘੰਟੇ ਦੇ ਅੰਦਰ 248 ਕੋਰੋਨਾ ਪੋਜ਼ੀਟਿਵ ਦੇ ਕੇਸ ਸਾਹਮਣੇ ਆਏ  ਪਟਿਆਲਾ ਦੂਜੇ ਨੰਬਰ 'ਤੇ  136 ਕੇਸਾਂ ਨਾਲ ਰਿਹਾ,ਅੰਮ੍ਰਿਤਸਰ 71,ਪਠਾਨਕੋਟ 43,ਬਰਨਾਲਾ 32,ਸੰਗਰੂਰ 25,ਜਲੰਧਰ 24,ਮੁਹਾਲੀ 24,ਫ਼ਤਿਹਗੜ ਸਾਹਿਬ 15,ਹੁਸ਼ਿਆਰਪੁਰ 11,ਤਰਨਤਾਰਨ 6, ਬਠਿੰਡਾ 5 

ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ

ਪੰਜਾਬ ਵਿੱਚ ਕੋਰੋਨਾ ਦੇ ਕੁੱਲ ਕੇਸ 16119 ਆ ਚੁੱਕੇ ਨੇ, ਹੁਣ ਤੱਕ ਪੰਜਾਬ ਵਿੱਚੋਂ 582573 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ,10734 ਮਰੀਜ਼ ਠੀਕ ਹੋਕੇ ਡਿਸਚਾਰਜ ਹੋ ਚੁੱਕੇ ਨੇ,ਸੂਬੇ ਵਿੱਚ ਹੁਣ ਵੀ 4999 ਐਕਟਿਵ ਕੇਸ ਨੇ,386 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਜੰਗ ਹਾਰ ਗਏ