ਕੋਰੋਨਾ : ਪੂਰੇ ਦੇਸ਼ ਵਾਂਗ ਪੰਜਾਬ ਤੇ ਹਰਿਆਣਾ 'ਚ ਵਧਿਆਂ ਮੌਤ ਦਾ ਅੰਕੜਾ,ਹੁਣ ਤੱਕ ਹਰਿਆਣਾ 160,ਪੰਜਾਬ 99 ਮੌਤਾਂ
Advertisement

ਕੋਰੋਨਾ : ਪੂਰੇ ਦੇਸ਼ ਵਾਂਗ ਪੰਜਾਬ ਤੇ ਹਰਿਆਣਾ 'ਚ ਵਧਿਆਂ ਮੌਤ ਦਾ ਅੰਕੜਾ,ਹੁਣ ਤੱਕ ਹਰਿਆਣਾ 160,ਪੰਜਾਬ 99 ਮੌਤਾਂ

ਪੂਰੇ ਦੇਸ਼ ਵਿੱਚ 13699 ਮੌਤਾਂ 

ਪੂਰੇ ਦੇਸ਼ ਵਿੱਚ 13699 ਮੌਤਾਂ

ਚੰਡੀਗੜ੍ਹ : ਦੇਸ਼ ਵਿੱਚ ਕੋਰੋਨਾ ਵਾਇਰਸ (Corona virus) ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਸਵਾ ਚਾਰ ਲੱਖ ਤੱਕ ਪਹੁੰਚ ਗਿਆ ਹੈ, ਦੇਸ਼ ਵਿੱਚ 11 ਦਿਨ ਦੇ ਅੰਦਰ ਰੋਜ਼ਾਨਾ 10 ਹਜ਼ਾਰ ਤੋਂ ਵਧ ਮਾਮਲੇ ਦਰਜ ਕੀਤੇ ਗਏ ਨੇ, 24 ਘੰਟਿਆਂ ਦੇ ਅੰਦਰ 445  ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ ਜੋ ਕਿ ਇੱਕ ਦਿਨ ਦੇ ਅੰਦਰ ਹੁਣ ਤੱਕ ਸੀ ਸਭ ਤੋਂ ਵਧ ਹੈ,ਹਰਿਆਣਾ ਵਿੱਚ 24 ਘੰਟੇ ਦੇ ਅੰਦਰ 11 ਮੌਤਾਂ ਹੋਇਆ ਨੇ ਜਿਸ ਤੋਂ ਬਾਅਦ ਹਰਿਆਣਾ ਵਿੱਚ ਮੌਤ ਦਾ ਅੰਕੜਾ 160 ਤੱਕ ਪਹੁੰਚ ਗਿਆ ਹੈ,ਜਦਕਿ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਤੋਂ 99 ਲੋਕ ਜ਼ਿੰਦਗੀ ਦੀ ਜੰਗ ਹਾਰ ਗਏ ਨੇ 

ਪੰਜਾਬ 'ਚ ਜ਼ਿਲ੍ਹਾਂ ਪੱਧਰ 'ਤੇ ਮੌਤ ਦਾ ਅੰਕੜਾ 

ਪੰਜਾਬ ਵਿੱਚ ਕੋਰੋਨਾ ਦੇ ਅੰਕੜਿਆਂ ਵਿੱਚ ਸਭ ਤੋਂ ਪ੍ਰਭਾਵਿਤ ਜ਼ਿਲ੍ਹਾਂ ਅੰਮ੍ਰਿਤਸਰ ਹੈ, ਇਸੇ ਜ਼ਿਲ੍ਹੇ ਵਿੱਚ ਹੀ ਹੁਣ ਤੱਕ ਸਭ ਤੋਂ ਵਧ ਮੌਤਾਂ ਹੋਇਆ ਨੇ, ਸੂਬੇ ਵਿੱਚ ਹੋਇਆ 99 ਮੌਤਾਂ ਵਿੱਚੋਂ ਅੰਮ੍ਰਿਤਸਰ 'ਚ ਮੌਤ ਦਾ ਅੰਕੜਾ 31 ਹੈ, ਜਦਕਿ ਦੂਜੇ ਨੰਬਰ ਅਤੇ ਤੀਜੇ ਨੰਬਰ 'ਤੇ ਜਲੰਧਰ ਅਤੇ ਲੁਧਿਆਣਾ ਹੈ ਜਿੱਥੇ 14-14 ਕੋਰੋਨਾ ਪੀੜਤ ਮਰੀਜ਼ਾਂ ਦੀਆਂ ਮੌਤ ਹੋਈ,ਜਦਕਿ ਸੰਗਰੂਰ ਵਿੱਚ 6,ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ 5-5 ਮਰੀਜ਼ ਕੋਰੋਨਾ ਖ਼ਿਲਾਫ਼ ਜਿੰਦਗੀ ਦੀ ਲੜਾਈ ਹਾਰ ਗਏ ਸਨ,ਕਪੂਰਥਲਾ ਵਿੱਚ 4 ਕੋਰੋਨਾ ਪੀੜਤਾਂ ਦੀ ਇਲਾਜ ਦੌਰਾਨ ਮੌਤ ਹੋਈ,ਗੁਰਦਾਸਪੁਰ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ 3-3 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ,ਜਦਕਿ ਬਰਨਾਲਾ ਅਤੇ ਤਰਨਤਾਰਨ ਵਿੱਚ 2-2 ਮੌਤ ਹੋਇਆ

ਹਰਿਆਣਾ ਵਿੱਚ ਜ਼ਿਲ੍ਹਾਂ ਪੱਧਰ 'ਤੇ ਮੌਤ ਅੰਕੜਾ 

ਹਰਿਆਣਾ ਵਿੱਚ ਮੌਤ ਦਾ ਅੰਕੜਾ ਲਗਾਤਾਰ ਵਧ ਰਿਹਾ ਇੱਥੇ ਹੁਣ ਤੱਕ 160 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ, 24 ਘੰਟੇ ਦੇ ਅੰਦਰ 11 ਮੌਤਾਂ ਹੋਇਆ,ਸੂਬੇ ਦਾ ਸਭ ਤੋਂ ਪ੍ਰਭਾਵਿਤ ਜ਼ਿਲਾਂ ਗੁਰੂ ਗਰਾਮ ਹੈ ਜਿੱਥੇ 64 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋਈ,ਦੂਜੇ ਨੰਬਰ 'ਤੇ ਫ਼ਰੀਦਾਬਾਦ ਜ਼ਿਲ੍ਹਾਂ ਹੈ ਇੱਥੇ 56 ਲੋਕਾਂ ਦੀ ਕੋਰੋਨਾ ਨਾਲ ਹੁਣ ਤੱਕ ਮੌਤ ਹੋ ਚੁੱਕੀ ਹੈ,ਸੋਨੀਪਤ ਵਿੱਚ 10,ਰੋਹਤਕ ਅਤੇ ਪਾਣੀਪਤ 6-6,ਅੰਬਾਲਾ,ਕਰਨਾਲ ਅਤੇ ਭਿਵਾਨੀ ਵਿੱਚ 3-3 ਮਰੀਜ਼ਾਂ ਨੇ ਕੋਰੋਨਾ ਤੋਂ ਆਪਣੀ ਜਾਨ ਗਵਾਈ,ਚਰਖੀ ਦਾਦਰੀ ਅਤੇ ਹਿਸਾਰ ਵਿੱਚ ਵੀ ਇੱਕ-ਇੱਕ ਮੌਤ ਹੋਈ ਹੈ 

 

 

 

Trending news