ਪੰਜਾਬ ਦੇ ਸਿਹਤ ਵਿਭਾਗ ਨੇ ਡਿਸਇਨਫੈਕਸ਼ਨ ਟਨਲ 'ਤੇ ਲਗਾਈ ਰੋਕ,WHO ਨੇ ਦੱਸਿਆ ਦੀ ਇਹ ਖ਼ਤਰਾ
Advertisement

ਪੰਜਾਬ ਦੇ ਸਿਹਤ ਵਿਭਾਗ ਨੇ ਡਿਸਇਨਫੈਕਸ਼ਨ ਟਨਲ 'ਤੇ ਲਗਾਈ ਰੋਕ,WHO ਨੇ ਦੱਸਿਆ ਦੀ ਇਹ ਖ਼ਤਰਾ

 ਪੰਜਾਬ ਵਿੱਚ ਸੈਨੇਟਾਇਜ਼ ਕਰਨ ਦੇ ਲਈ ਕਈ ਟਨਲ ਬਣਾਇਆ ਗਇਆ ਸਨ

 ਪੰਜਾਬ ਵਿੱਚ ਸੈਨੇਟਾਇਜ਼ ਕਰਨ ਦੇ ਲਈ ਕਈ ਟਨਲ ਬਣਾਇਆ ਗਇਆ ਸਨ

ਬਜ਼ਮ ਵਰਮਾ/ਚੰਡੀਗੜ੍ਹ : ਕੋਰੋਨਾ ਤੋਂ ਬਚਾਅ ਦੇ ਲਈ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਪ੍ਰਸ਼ਾਸਨ ਅਤੇ ਕੁੱਝ ਨਿੱਜੀ ਜਥੇਬੰਦੀਆਂ ਵੱਲੋਂ ਸੈਨੇਟਾਇਜ਼ ਕਰਨ ਦੇ ਲਈ ਟਨਲ ਬਣਾਈ ਗਈ ਸੀ, ਇਹ ਟਨਲ ਧਾਰਮਿਕ ਥਾਵਾਂ ਦੇ ਨਾਲ ਕਿਸਾਨ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਮੰਡੀਆਂ ਵਿੱਚ ਵੀ ਲਗਾਈ ਗਈ ਸੀ ਪਰ ਇਸ ਟਨਲ ਦੇ ਖ਼ਤਰਨਾਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਸਿਹਤ ਮਹਿਕਮੇ ਨੇ ਹੁਣ ਇਨ੍ਹਾਂ ਟਨਲ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਹੈ,ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਨੇ 

ਕੀ ਹੈ ਡਿਸਇਨਫੈਕਸ਼ਨ ਟਨਲ ਨਾਲ ਖ਼ਤਰਾ ?

ਵਿਸ਼ਵ ਸਿਹਤ ਸੰਸਥਾ (WHO) ਨੇ ਇਨ੍ਹਾਂ ਡਿਸਇਨਫ਼ੈਕਸ਼ਨ ਟਨਲ 'ਤੇ ਰੋਕ ਲਗਾਉਣ ਦੀ ਸਲਾਹ ਦਿੱਤੀ ਹੈ, ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕੀ ਜਿਹੜੀ ਡਿਸਇਨਫ਼ੈਕਸ਼ਨ ਟਨਲ ਬਣਾਇਆ ਗਇਆ ਨੇ ਉਸ ਵਿੱਚ ਐਲਕੋਹਲ ਅਤੇ ਕਲੋਰੀਨ ਦਾ ਸਪਰੇਅ ਸਰੀਰ 'ਤੇ ਪਾਇਆ ਜਾਂਦਾ ਹੈ ਜੋ ਕੀ ਵਾਇਰਸ ਨੂੰ ਨਹੀਂ ਮਾਰਦਾ ਹੈ ਬਲਕਿ ਕੱਪੜਿਆਂ ਅਤੇ ਸ਼ਰੀਰ ਦੇ ਅੰਦਰੂਨੀ ਅੰਗਾਂ ਦੀ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਵਿਸ਼ਵ ਸਿਹਤ ਸੰਸਥਾ (WHO) ਮੁਤਾਬਿਕ ਹਾਈਪੋਕਲੋਰਾਇਟ ਸਲੂਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ, ਪੰਜਾਬ ਦੇ ਸਿਹਤ ਵਿਭਾਗ ਨੇ ਕਿਹਾ ਡਿਸਇਨਫੈਸ਼ਨ ਟਨਲ ਤੋਂ ਨਿਕਲਣ ਦੀ ਵਜ੍ਹਾਂ ਕਰਕੇ ਕੁੱਝ ਲੋਕ ਹੱਥ ਧੋਣ ਤੋਂ ਬੱਚ ਰਹੇ ਸਨ ਜੋ ਕੀ ਗ਼ਲਤ ਹੈ 

 ਕੋਰੋਨਾ ਤੋਂ ਬਚਾਅ ਲਈ ਗਾਈਡ ਲਾਈਨ 

1. ਬਿਮਾਰ ਆਦਮੀ ਜਿਸ ਨੂੰ ਛਿੱਕ ਜਾਂ ਫਿਰ ਕਫ਼ ਹੈ ਉਸ ਦੇ  ਸੰਪਰਕ ਵਿੱਚ ਆਉਣ ਤੋਂ ਬਚੋ ਉਸ ਨਾਲ ਦੂਰੀ ਬਣਾ ਕੇ ਰੱਖੋਂ 
2. ਆਪਣੀ ਅੱਖ,ਨੱਕ ਅਤੇ ਮੂੰਹ ਨੂੰ ਹੱਥ ਲਗਾਉਣ ਤੋਂ ਬਚੋ 
3.ਜਦੋ ਤੁਸੀਂ ਬਿਮਾਰ ਹੋਵੋ ਤਾਂ ਘਰ ਵਿੱਚ ਰਹੋ 
4.ਜਦੋ ਵੀ ਛਿੱਕ ਆਵੇ ਤਾਂ ਟਿਸ਼ੂ ਪੇਪਰ ਨਾਲ ਮੂੰਹ ਨੂੰ ਡੱਕੋ ਅਤੇ ਟਿਸ਼ੂ ਪੇਪਰ ਡਸਟਬੀਨ ਵਿੱਚ ਸੁੱਟ ਦਿਓ
5. ਘਰ ਤੋਂ ਬਾਹਰ ਨਿਕਲਣ ਵੇਲੇ ਹਮੇਸ਼ਾ ਮਾਸਕ ਪਾਕੇ ਰੱਖੋ
6 20 ਸੈਕੰਡ ਤੱਕ ਆਪਣੇ ਹੱਥ ਵਾਰ-ਵਾਰ ਧੋਵੋ 
7. ਸਮੇਂ-ਸਮੇਂ 'ਤੇ ਆਪਣੇ ਹੱਥ ਸੈਨੇਟਾਇਜ਼ ਕਰੋ 
8 ਜੇਕਰ ਤੁਹਾਨੂੰ ਬੁਖ਼ਾਰ,ਕਫ਼ ਜਾਂ ਫ਼ਿਰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੈ ਤਾਂ ਫ਼ੌਰਨ ਡਾਕਟਰ ਨਾਲ ਸੰਪਰਕ ਕਰੋ
9. ਜੇਕਰ ਤੁਹਾਨੂੰ ਲੱਗਦਾ ਹੈ ਕੀ ਤੁਸੀਂ ਕੋਰੋਨਾ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਹੋ ਤਾਂ ਫ਼ੌਰਨ ਮੈਡੀਕਲ ਜਾਂਚ ਕਰਵਾਊ
10 ਹਮੇਸ਼ਾ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰੋ 

Trending news