ਕੋਰੋਨਾ : 24 ਘੰਟੇ ਦੇ ਅੰਦਰ ਪੰਜਾਬ 'ਚ ਸਾਹਮਣੇ ਆਏ ਖ਼ੌਫ਼ਨਾਕ ਅੰਕੜੇ, ਰਿਕਾਰਡ 944 ਕੇਸ,19 ਮੌਤਾਂ

ਲੁਧਿਆਣਾ ਜਲੰਧਰ ਵਿੱਚ ਕੋਰੋਨਾ ਦੀ ਖ਼ੌਫਨਾਕ ਰਫ਼ਤਾਰ 

ਕੋਰੋਨਾ : 24 ਘੰਟੇ ਦੇ ਅੰਦਰ ਪੰਜਾਬ 'ਚ ਸਾਹਮਣੇ ਆਏ ਖ਼ੌਫ਼ਨਾਕ ਅੰਕੜੇ, ਰਿਕਾਰਡ 944 ਕੇਸ,19 ਮੌਤਾਂ
ਲੁਧਿਆਣਾ ਜਲੰਧਰ ਵਿੱਚ ਕੋਰੋਨਾ ਦੀ ਖ਼ੌਫਨਾਕ ਰਫ਼ਤਾਰ

ਚੰਡੀਗੜ੍ਹ : ਅਗਸਤ ਦਾ ਪਹਿਲਾਂ ਦਿਨ ਪੰਜਾਬ ਦੇ ਲਈ ਕੋਰੋਨਾ ਦੀ ਉਹ ਰਫ਼ਤਾਰ ਲੈਕੇ ਆਇਆ ਹੈ ਜੋ ਡਰਾਉਣ ਵਾਲੀ ਹੈ ਸੋਚਾ ਵਿੱਚ ਪਾਉਣ ਵਾਲੀ ਹੈ, 24 ਘੰਟੇ ਦੇ ਅੰਦਰ ਪੰਜਾਬ ਵਿੱਚ 944 ਨਵੇਂ ਮਾਮਲੇ ਸਾਹਮਣੇ ਆਏ ਨੇ, ਸਭ ਤੋਂ ਵਧ ਲੁਧਿਆਣਾ 166,ਜਲੰਧਰ 162 ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ, ਗੁਰਦਾਸਪੁਰ 89,ਬਠਿੰਡਾ 76,ਫ਼ਿਰੋਜ਼ਪੁਰ 48,ਫ਼ਾਜ਼ਿਲਕਾ 37,ਕਪੂਰਥਲਾ 35,ਬਰਨਾਲਾ 26, ਫ਼ਤਿਹਗੜ੍ਹ ਸਾਹਿਬ 21, ਪਠਾਨਕੋਟ 19,ਮੋਗਾ 16,ਮਾਨਸਾ 14

ਪੰਜਾਬ ਵਿੱਚ ਕੋਰੋਨਾ ਦੇ ਕੁੱਲ ਟੈਸਟ

ਪੰਜਾਬ ਸਰਕਾਰ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਿਕ ਹੁਣ ਤੱਕ ਸੂਬੇ ਵਿੱਚ  592392 ਕੋਰੋਨਾ ਟੈਸਟ ਹੋ ਚੁੱਕੇ ਨੇ 17063 ਤੋਂ ਵਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, 11075 ਮਰੀਜ਼ ਡਿਸਚਾਰਜ ਹੋ ਚੁੱਕੇ ਨੇ, 5583 ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ,ਪੰਜਾਬ ਵਿੱਚ ਮੌਤ ਦਾ ਅੰਕੜਾ 405 ਪਹੁੰਚ ਗਿਆ ਹੈ, ਪੰਜਾਬ ਵਿੱਚ 1 ਅਗਸਤ ਨੂੰ 19 ਲੋਕਾਂ ਦੀ ਕੋਰੋਨਾ ਨਾਲ ਮੌਤਾਂ ਹੋਇਆ ਨੇ