5ਵੇਂ ਦਿਨ ਪੰਜਾਬ 'ਚ ਪੋਜ਼ੀਟਿਵ ਮਰੀਜ਼ਾਂ ਦਾ ਸੈਂਕੜਾ,ਸੰਗਰੂਰ 52 ਮਰੀਜ਼ਾਂ ਨਾਲ ਬਣਿਆ HOTSPOT,ਕੁੱਲ ਅੰਕੜਾ 1232

 ਸੰਗਰੂਰ ਵਿੱਚ ਇੱਕ ਦਿਨ ਵਿੱਚ 52 ਕੋਰੋਨਾ ਪੋਜ਼ੀਟਿਵ 

5ਵੇਂ ਦਿਨ ਪੰਜਾਬ 'ਚ ਪੋਜ਼ੀਟਿਵ ਮਰੀਜ਼ਾਂ ਦਾ ਸੈਂਕੜਾ,ਸੰਗਰੂਰ 52 ਮਰੀਜ਼ਾਂ ਨਾਲ ਬਣਿਆ HOTSPOT,ਕੁੱਲ ਅੰਕੜਾ 1232
ਸੰਗਰੂਰ ਵਿੱਚ ਇੱਕ ਦਿਨ ਵਿੱਚ 52 ਕੋਰੋਨਾ ਪੋਜ਼ੀਟਿਵ

ਚੰਡੀਗੜ੍ਹ :  ਸੰਗਰੂਰ ਜ਼ਿਲ੍ਹਾਂ ਪੰਜਾਬ ਦਾ ਨਵਾਂ Hotspot ਹੌਟ-ਸਪੌਟ ਜ਼ਿਲ੍ਹਾਂ ਬਣ ਗਿਆ ਹੈ, ਇੱਕ ਦਿਨ ਵਿੱਚ ਇੱਥੇ ਕੋਰੋਨਾ ਪੋਜ਼ੀਟਿਵ ਦੇ ਰਿਕਾਰਡ 52 ਮਾਮਲੇ ਦਰਜ ਕੀਤੇ ਗਏ,ਸਿਰਫ਼ ਇਨ੍ਹਾਂ ਨਹੀਂ ਲਗਾਤਾਰ ਪੰਜਵੇਂ ਦਿਨ ਪੰਜਾਬ ਵਿੱਚ 100 ਤੋਂ ਵਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ, 4 ਮਈ ਨੂੰ ਸੂਬੇ ਵਿੱਚ ਕੁੱਲ 132 ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਸਾਹਮਣੇ ਆਏ ਸਨ, ਜਿਸ ਤੋਂ ਬਾਅਦ  ਕੋਰੋਨਾ ਮਰੀਜ਼ਾਂ ਦਾ ਅੰਕੜਾ 1232 ਪਹੁੰਚ ਗਿਆ ਹੈ,ਸੋਮਵਾਰ ਨੂੰ ਦੂਜੇ ਨੰਬਰ 'ਤੇ ਪੰਜਾਬ ਵਿੱਚ  ਕੋਰੋਨਾ ਪੋਜ਼ੀਟਿਵ ਦੇ ਮਾਮਲੇ ਵਿੱਚ ਤਰਨਤਾਰਨ ਜ਼ਿਲ੍ਹਾਂ ਰਿਹਾ ਇੱਥੇ 26 ਮਾਮਲੇ ਦਰਜ ਕੀਤੇ ਗਏ,ਇਸ ਤੋਂ ਇਲਾਵਾ ਬਰਨਾਲਾ 15,ਫ਼ਿਰੋਜ਼ਪੁਰ 13,ਫ਼ਰੀਦਕੋਟ 12,ਗੁਰਦਾਸਪੁਰ 6,ਹੌਟ-ਸਪੌਟ ਜਲੰਧਰ 4,ਪਠਾਨਕੋਟ 2,ਮਾਨਸਾ ਤੋਂ 1 ਪੋਜ਼ੀਟਿਵ ਮਰੀਜ਼ ਸਾਹਮਣੇ ਆਇਆ  

ਪੰਜਾਬ ਵਿੱਚ ਜ਼ਿਲ੍ਹਾਂ ਪੱਧਰ 'ਤੇ ਕੋਰੋਨਾ ਮਰੀਜ਼

4 ਮਈ ਨੂੰ ਅੰਮ੍ਰਿਤਸਰ ਤੋਂ ਵੱਡੀ ਰਾਹਤ ਦੀ ਖ਼ਬਰ ਆਈ ਇੱਥੇ ਇੱਕ ਵੀ ਕੋਰੋਨਾ ਪੋਜ਼ੀਟਿਵ ਦਾ ਨਵਾਂ ਮਾਮਲਾ ਸਾਹਮਣੇ ਆਇਆ,ਪਰ ਕੋਰੋਨਾ ਪੋਜ਼ੀਟਿਵ ਦੀ ਲਿਸਟ ਵਿੱਚ ਹੁਣ ਵੀ ਅੰਮ੍ਰਿਤਸਰ ਜ਼ਿਲ੍ਹਾਂ 218 ਪੋਜ਼ੀਟਿਵ ਮਰੀਜ਼ਾਂ ਨਾਲ ਨੰਬਰ 1 'ਤੇ ਹੈ, 128 ਮਰੀਜ਼ਾਂ ਨਾਲ ਜਲੰਧਰ ਦੂਜੇ ਨੰਬਰ 'ਤੇ ਹੈ,ਲੁਧਿਆਣਾ 110 ਪੋਜ਼ੀਟਿਵ ਮਰੀਜ਼ਾਂ ਨਾਲ ਤੀਜੇ ਨੰਬਰ ਹੈ,ਮੁਹਾਲੀ ਵਿੱਚ 95,ਪਟਿਆਲਾ 86,ਫਿਰੋਜ਼ਪੁਰ 42,ਪਠਾਨਕੋਟ 27,ਨਵਾਂ ਸ਼ਹਿਰ 85,ਤਰਨਤਾਰਨ 40,ਮਾਨਸਾ 17,ਕਪੂਰਥਲਾ 13,ਹੁਸ਼ਿਆਰਪੁਰ 88,ਫ਼ਤਿਹਗੜ੍ਹ ਸਾਹਿਬ 16,ਫ਼ਰੀਦਕੋਟ 18,ਸੰਗਰੂਰ 63,ਮੋਗਾ 28,ਰੋਪੜ 14,ਗੁਰਦਾਸਪੁਰ 36,ਮੁਕਤਸਰ 50, ਫਾਜ਼ਿਲਕਾ 4,ਬਰਨਾਲਾ 19,ਬਠਿੰਡਾ 36

ਪੰਜਾਬ ਵਿੱਚ ਕਿੰਨੇ ਟੈਸਟ ਹੋਏ ?

ਪੰਜਾਬ ਵਿੱਚ ਹੁਣ ਤੱਕ 28545 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ, ਜਿਨ੍ਹਾਂ ਵਿੱਚੋਂ 1232 ਲੋਕਾਂ ਦੀ ਰਿਪੋਰਟ  ਪੋਜ਼ੀਟਿਵ ਆਇਆ ਹੈ,21295 ਦੀ ਰਿਪੋਰਟ ਨੈਗੇਟਿਵ ਆਈ ਹੈ,6018  ਮਰੀਜ਼ਾਂ ਦੀ ਟੈਸਟ ਰਿਪੋਰਟ ਦਾ ਇੰਤਜ਼ਾਰ ਹੈ, ਸਿਰਫ਼ 128 ਮਰੀਜ਼ ਹੀ ਹੁਣ ਤੱਕ ਠੀਕ ਹੋ ਸਕੇ ਨੇ,1081 ਮਰੀਜ਼ਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ,ਸੂਬੇ ਵਿੱਚ ਹੁਣ ਤੱਕ ਕੋਰੋਨਾ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ