ਹੁਣ ਤੱਕ 2 ਕਰੋੜ ਤੋਂ ਪਾਰ ਦਾ ਕੋਰੋਨਾ ਟੈਸਟ,24 ਘੰਟੇ 'ਚ ਫਿਰ ਆਏ ਡਰਾਉਣ ਵਾਲੇ ਅੰਕੜੇ

 24 ਘੰਟੇ ਦੇ ਅੰਦਰ  52,972 ਪੋਜ਼ੀਟਿਵ ਮਾਮਲੇ ਸਾਹਮਣੇ ਆਏ 

ਹੁਣ ਤੱਕ 2 ਕਰੋੜ ਤੋਂ ਪਾਰ ਦਾ ਕੋਰੋਨਾ ਟੈਸਟ,24 ਘੰਟੇ 'ਚ ਫਿਰ ਆਏ ਡਰਾਉਣ ਵਾਲੇ ਅੰਕੜੇ
24 ਘੰਟੇ ਦੇ ਅੰਦਰ 52,972 ਪੋਜ਼ੀਟਿਵ ਮਾਮਲੇ ਸਾਹਮਣੇ ਆਏ

ਦਿੱਲੀ : ਪੰਜਾਬ ਵਿੱਚ ਕੋਰੋਨਾ ਟੈਸਟ ਦੀ ਰਫ਼ਤਾਰ ਜਿਸ ਤੇਜ਼ੀ ਨਾਲ ਵਧ ਰਹੀ ਹੈ ਉਸੇ ਤੇਜ਼ੀ ਨਾਲ ਕੋਰੋਨਾ ਦੇ ਡਰਾਉਣ ਵਾਲੇ ਅੰਕੜੇ ਵੀ ਸਾਹਮਣੇ ਆ ਰਹੇ ਨੇ, ਭਾਰਤ ਵਿੱਚ ਕੋਵਿਡ-19 ਟੈਸਟ ਦਾ ਅੰਕੜਾ 2 ਕਰੋੜ ਨੂੰ ਪਾਰ ਕਰ ਗਿਆ ਹੈ, ICMR ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿੱਚ 2,02,02,858 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ

24 ਘੰਟੇ ਦੇ ਅੰਦਰ ਕੋਰੋਨਾ ਅੰਕੜਿਆਂ ਨੇ ਵਧਾਈ ਪਰੇਸ਼ਾਨੀ

24 ਘੰਟੇ ਦੇ ਅੰਦਰ ਭਾਰਤ ਵਿੱਚ ਮੁੜ ਤੋਂ 50 ਹਜ਼ਾਰ ਤੋਂ ਵਧ ਕੇਸ ਦਰਜ ਕੀਤੇ ਗਏ ਨੇ, ਦੇਸ਼ ਵਿੱਚ  52,972 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ,ਦੇਸ਼ ਵਿੱਚ  ਕੋਰੋਨਾ ਦਾ ਅੰਕੜਾ 18 ਲੱਖ ਨੂੰ ਪਾਰ ਕਰ ਦੇ ਹੋਏ 18,03,696 ਪਹੁੰਚ ਗਿਆ ਹੈ,ਭਾਰਤ ਵਿੱਚ ਐਕਟਿਵ ਕੇਸ 5,79,357   ਨੇ ਜਦਕਿ 11,86,203 ਮਰੀਜ਼ ਠੀਕ ਹੋਕੇ ਘਰ ਜਾ ਚੁੱਕੇ ਨੇ  

ਮੌਤ ਦਾ ਅੰਕੜਾ 

24 ਘੰਟੇ ਦੇ ਅੰਦਰ ਭਾਰਤ ਵਿੱਚ 771 ਕੋਰੋਨਾ ਮਰੀਜ਼  ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਜਦਕਿ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਿਕ ਹੁਣ ਤੱਕ ਦੇਸ਼ ਵਿੱਚ ਮੌਤ ਦਾ ਕੁੱਲ ਅੰਕੜਾ  38,135 ਦਰਜ ਕੀਤਾ ਜਾ ਚੁੱਕਿਆ ਹੈ

 

 

 

 

LIVE TV