ਕੋਰੋਨਾ ਦੀ ਖ਼ੌਫ਼ਨਾਕ ਰਫ਼ਤਾਰ, ਪਿਛਲੇ 24 ਘੰਟੇ 'ਚ 57 ਹਜ਼ਾਰ ਤੋਂ ਜ਼ਿਆਦਾ ਕੇਸ,764 ਦੀ ਮੌਤ

ਦੇਸ ਵਿੱਚ ਕੋਰੋਨਾ ਪੋਜ਼ੀਟਿਵ ਰੇਟ 10,86 ਫ਼ੀਸਦੀ ਰਹੀ 

ਕੋਰੋਨਾ ਦੀ ਖ਼ੌਫ਼ਨਾਕ ਰਫ਼ਤਾਰ, ਪਿਛਲੇ 24 ਘੰਟੇ 'ਚ  57 ਹਜ਼ਾਰ ਤੋਂ ਜ਼ਿਆਦਾ ਕੇਸ,764 ਦੀ ਮੌਤ
ਦੇਸ ਵਿੱਚ ਕੋਰੋਨਾ ਪੋਜ਼ੀਟਿਵ ਰੇਟ 10,86 ਫ਼ੀਸਦੀ ਰਹੀ

ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ (Coronavirus) ਮਰੀਜ਼ਾਂ ਦੀ ਗਿਣਤੀ 17 ਲੱਖ ਦੇ ਕਰੀਬ ਪਹੁੰਚ ਗਈ ਹੈ, ਪਿਛਲੇ 24 ਘੰਟਿਆਂ ਦੇ ਅੰਦਰ 57,118 ਨਵੇਂ ਕੇਸ ਸਾਹਮਣੇ ਆ ਚੁੱਕੇ ਨੇ,ਦੇਸ਼ ਵਿੱਚ ਕੋਰੋਨਾ ਦੇ ਕੁੱਲ ਕੇਸ 16,95,988 ਪਹੁੰਚ ਚੁੱਕੇ ਨੇ, ਜਦਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 10,94,374 ਪਹੁੰਚ ਚੁੱਕੀ ਹੈ

ਦੇਸ਼ ਵਿੱਚ ਕੋਰੋਨਾ ਨਾਲ ਹੁਣ ਤੱਕ 36,511 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਿਛਲੇ 24 ਘੰਟੇ ਦੇ ਅੰਦਰ 764 ਮੌਤਾਂ ਹੋਇਆ, ਹਾਲਾਂਕਿ ਰਿਕਵਰੀ ਰੇਟ 64.52 ਫ਼ੀਸਦੀ ਹੋ ਗਿਆ ਹੈ

31 ਜੁਲਾਈ ਨੂੰ ਦੇਸ਼ ਭਰ ਵਿੱਚ ਹੁਣ ਤੱਕ 1,93,58,659 ਕੋਰੋਨਾ ਦੇ ਸੈਂਪਲ ਲਏ ਗਏ, ਪਿਛਲੇ 1 ਦਿਨ ਵਿੱਚ ਯਾਨੀ 31 ਜੁਲਾਈ ਨੂੰ 5,25,689 ਸੈਂਪਲਾਂ ਦੀ ਜਾਂਚ ਕੀਤੀ ਗਈ, ਇਹ ਅੰਕੜੇ ਵੀਰਵਾਰ ਤੋਂ ਘੱਟ ਸਨ,ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਦੀ ਰੇਟ 10.89 ਫ਼ੀਸਦੀ ਹੈ, ਵੀਰਵਾਰ ਨੂੰ ਪੋਜ਼ੀਟਿਵ ਰੇਟ ਵਿੱਚ ਤਕਰੀਬਨ 2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ