ਕੋਰੋਨਾ: ਲੁਧਿਆਣਾ,ਸੰਗਰੂਰ 'ਚ ਵਧੀ ਰਫ਼ਤਾਰ,ਪੰਜਾਬ 'ਚ ਇੱਕ ਦਿਨ ਅੰਦਰ 258 ਕੇਸ,ਹਰਿਆਣਾ 495
Advertisement

ਕੋਰੋਨਾ: ਲੁਧਿਆਣਾ,ਸੰਗਰੂਰ 'ਚ ਵਧੀ ਰਫ਼ਤਾਰ,ਪੰਜਾਬ 'ਚ ਇੱਕ ਦਿਨ ਅੰਦਰ 258 ਕੇਸ,ਹਰਿਆਣਾ 495

ਭਾਰਤ 'ਚ 5 ਦਿਨਾਂ ਦੇ ਅੰਦਰ 1 ਲੱਖ ਕੇਸ 

ਭਾਰਤ 'ਚ 5 ਦਿਨਾਂ ਦੇ ਅੰਦਰ 1 ਲੱਖ ਕੇਸ

ਚੰਡੀਗੜ੍ਹ : ਭਾਰਤ ਵਿੱਚ ਕੋਰੋਨਾ ਹੁਣ 5 ਦਿਨਾਂ ਦੇ ਅੰਦਰ 1 ਲੱਖ ਦਾ ਅੰਕੜਾ ਪਾਰ ਕਰ ਰਿਹਾ ਹੈ ਤਾਂ ਪੰਜਾਬ ਅਤੇ ਹਰਿਆਣਾ ਵਿੱਚ ਜਿਸ ਤਰ੍ਹਾਂ ਨਾਲ ਕੋਰੋਨਾ ਦੀ ਰਫ਼ਤਾਰ ਵਧੀ ਹੈ ਉਹ ਡਰਾਉਣ ਵਾਲੀ ਹੈ, ਹਾਲਾਂਕਿ ਰਾਹਤ ਦੀ ਗੱਲ ਇਹ ਕਿ ਭਾਰਤ ਵਿੱਚ ਜਿਸ ਤਰ੍ਹਾਂ ਨਾਲ ਕੁੱਲ ਰਿਕਵਰੀ ਰੇਟ ਚੰਗੀ ਉਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਵਿੱਚ ਵੀ ਰਿਕਵਰੀ ਰੇਟ 70 ਫ਼ੀਸਦੀ ਤੋਂ ਪਾਰ ਹੈ,ਪਰ 7 ਜੁਲਾਈ ਨੂੰ ਪੰਜਾਬ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਮਰੀਜ਼ਾਂ ਦੀ ਰਫ਼ਤਾਰ ਵਿੱਚ ਜ਼ਬਰਦਸਤ ਵਾਧਾ ਹੋਇਆ, ਇੱਕ ਦਿਨ ਦੇ ਅੰਦਰ 258 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ  ਆਏ,ਪੰਜਾਬ ਦੇ 22 ਦੇ 22 ਜ਼ਿਲ੍ਹਿਆਂ ਤੋਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ, ਸਭ ਤੋਂ ਵਧ ਹੌਟ ਸਪੋਟ(HOTSPOT) ਲੁਧਿਆਣਾ ਵਿੱਚ 78 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ, ਦੂਜੇ ਨੰਬਰ 'ਤੇ ਸੰਗਰੂਰ ਅਤੇ ਪਟਿਆਲਾ ਰਿਹਾ ਜਿੱਥੋ  43-43 ਕੋਰੋਨਾ ਦੇ ਕੇਸ ਸਾਹਮਣੇ ਆਏ, ਪਰ ਕੋਰੋਨਾ ਨੂੰ ਲੈਕੇ ਸਭ ਤੋਂ ਵੱਡੀ ਚਿੰਤਾ ਦਾ ਅੰਕੜਾ ਸੰਗਰੂਰ ਤੋਂ ਸਾਹਮਣੇ ਆ ਰਿਹਾ ਹੈ,ਇਸ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੇ ਮਾਮਲੇ ਪਿਛਲੇ 8 ਦਿਨਾਂ ਤੋਂ ਲਗਾਤਾਰ ਵਧ ਰਹੇ,ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਤੋਂ 26,ਜਲੰਧਰ 16 ਅਤੇ ਮੋਗਾ ਤੋਂ 14 ਕੋਰੋਨਾ ਦੇ ਕੇਸ ਸਾਹਮਣੇ ਆਏ,ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਕੁੱਲ ਅੰਕੜਾ 6749 ਪਹੁੰਚ ਚੁੱਕਾ ਹੈ, 4554 ਮਰੀਜ਼ ਰਿਕਵਰ ਹੋ ਚੁੱਕੇ ਨੇ ਜਦਕਿ 2020 ਕੇਸ ਹੁਣ ਵੀ ਐਕਟਿਵ ਨੇ 175 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ

ਹਰਿਆਣਾ ਵਿੱਚ ਫਿਰ ਅੰਕੜਾ 400 ਤੋਂ ਪਾਰ

ਹਰਿਆਣਾ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਮਰੀਜ਼ਾਂ ਦਾ ਅੰਕੜਾ 400 ਤੋਂ ਪਾਰ ਦਰਜ ਕੀਤਾ ਗਿਆ, 7 ਜੁਲਾਈ ਨੂੰ ਸੂਬੇ ਵਿੱਚ 495 ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਸਾਹਮਣੇ ਆਏ,ਸਭ ਤੋਂ ਵਧ ਗੁਰੂ ਗਰਾਮ 'ਚ 125,ਫ਼ਰੀਦਾਬਾਦ 122,ਭਿਵਾਨੀ 45,ਝੱਝਰ 28,ਮਹਿੰਦਰਗੜ੍ਹ 25,ਪਾਣੀਪਤ ਅਤੇ ਕੁਰੂਕਸ਼ੇਤਰ 21-21 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ,ਸੂਬੇ ਵਿੱਚ 7 ਜੁਲਾਈ ਨੂੰ 310 ਮਰੀਜ਼ ਰਿਕਵਰ ਵੀ ਹੋ ਗਏ ਨੇ,ਜਦਕਿ 3 ਲੋਕਾਂ ਦੀ ਇਲਾਜ ਦੌਰਾਨ ਮੌਤ ਤੋਂ ਬਾਅਦ ਸੂਬੇ ਵਿੱਚ ਮੌਤ ਦਾ ਅੰਕੜਾ 279 ਪਹੁੰਚ ਗਿਆ ਹੈ,ਹਰਿਆਣਾ ਵਿੱਚ ਕੁੱਲ 17,999 ਕੋਰੋਨਾ ਪੋਜ਼ੀਟਿਵ ਦੇ ਕੇਸ ਸਾਹਮਣੇ ਆ ਚੁੱਕੇ ਨੇ ਜਿੰਨ੍ਹਾਂ ਵਿੱਚੋ 13,645 ਲੋਕ ਰਿਕਵਰ ਹੋ ਚੁੱਕੇ ਨੇ

 

 

Trending news