ਮਾਸਕ ਪਾਉਣ ਨੂੰ ਲੈਕੇ WHO ਦੀ ਗਾਈਡ ਲਾਈਨ ਵਿੱਚ ਬਦਲਾਅ,ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ
Advertisement

ਮਾਸਕ ਪਾਉਣ ਨੂੰ ਲੈਕੇ WHO ਦੀ ਗਾਈਡ ਲਾਈਨ ਵਿੱਚ ਬਦਲਾਅ,ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ

WHO ਨੇ ਕੋਰੋਨਾ ਵਾਇਰਸ ਨੂੰ ਲੈਕੇ ਜਾਰੀ ਗਾਈਡ ਲਾਈਨਾਂ

WHO ਨੇ ਕੋਰੋਨਾ ਵਾਇਰਸ ਨੂੰ ਲੈਕੇ ਜਾਰੀ ਗਾਈਡ ਲਾਈਨਾਂ

ਦਿੱਲੀ : ਵਿਸ਼ਵ ਸਿਹਤ ਸੰਗਠਨ (WHO) ਨੇ  ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਫੇਸ ਮਾਸਕ ਪਾਉਣ ਦੀ ਗਾਈਡ ਲਾਈਨਾਂ ਵਿੱਚ ਅੱਪਡੇਟ ਕੀਤਾ ਹੈ, ਲੋਕ ਭੀੜ-ਭਾੜ ਵਾਲੀ ਉਨ੍ਹਾਂ ਥਾਵਾਂ 'ਤੇ ਮਾਸਕ ਪਾਉਣ ਜਿੱਥੇ ਨਵਾਂ ਕੋਰੋਨਾ ਵਾਇਰਸ ਕਾਫ਼ੀ ਤੇਜ਼ੀ ਨਾਲ ਫ਼ੈਲ ਰਿਹਾ ਹੈ

ਕਿਉਂਕਿ ਖ਼ਤਰਨਾਕ ਵਾਇਰਸ ਫੈਲ ਦਾ ਜਾ ਰਿਹਾ ਹੈ, ਅਜਿਹੇ ਵਿੱਚ WHO ਨੇ ਵੀ ਇਸ ਗਲ ਨੂੰ ਲੈ ਕੇ ਆਪਣਾ ਨਜ਼ਰੀਆ ਬਦਲਿਆ ਹੈ, ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ, ਕਦੋਂ ਪਾਉਣਾ ਚਾਹੀਦਾ ਅਤੇ ਇਹ ਮਾਸਕ ਕਿਸ ਦਾ ਬਣਿਆ ਹੋਣਾ ਚਾਹੀਦਾ ਹੈ

WHO ਦੇ ਮੁਖੀ ਟੇਡ੍ਰੋਸ ਅਦਨੋਮ ਨੇ ਸੁਝਾਅ ਦਿੱਤਾ ਹੈ ਕਿ ਸਰਕਾਰਾਂ ਨੂੰ ਆਪਣੀ ਜਨਤਾ ਨੂੰ ਅਜਿਹੀ ਥਾਵਾਂ 'ਤੇ ਮਾਸਕ ਪਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿੱਥੇ ਵਾਇਰਸ ਦਾ ਖ਼ਤਰਾ ਜ਼ਿਆਦਾ ਹੋਵੇ ਲੋਕਾਂ ਵਿੱਚ ਆਪਸੀ ਦੂਰੀ ਰੱਖਣਾ ਮੁਸ਼ਕਲ ਹੋਵੇ,ਜਿਵੇਂ ਕਿ ਪਬਲਿਕ ਪਲੇਸ,ਦੁਕਾਨਾਂ ਜਾਂ ਫਿਰ ਅਜਿਹੀ ਥਾਵਾਂ ਜਿੱਥੇ ਭੀੜ-ਭਾੜ ਦਾ ਮਾਹੌਲ ਜ਼ਿਆਦਾ ਰਹਿੰਦਾ ਹੈ

WHO ਦੇ ਮੁਖੀ ਨੇ ਕੰਮਯੂਨਿਟੀ ਟਰਾਂਸਮਿਸ਼ਨ ਵਾਲੇ ਇਲਾਕਿਆਂ ਦੇ ਲਈ ਸਲਾਹ ਦਿੱਤੀ ਹੈ ਕਿ ਜਿਹੜੇ ਲੋਕ 60 ਸਾਲ ਜਾਂ ਫਿਰ ਉਸ ਤੋਂ ਵਧ ਉਮਰ ਦੇ ਨੇ ਜਾਂ ਅਜਿਹੇ ਲੋਕ ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਨੇ ਉਨ੍ਹਾਂ ਨੂੰ ਅਜਿਹੇ ਹਾਲਾਤਾਂ ਵਿੱਚ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ, ਜਿੱਥੇ ਲੋਕਾਂ ਦੇ ਨਾਲ ਸਰੀਰਕ ਦੂਰੀ ਬਣਾਉਣਾ ਮੁਸ਼ਕਲ ਹੋਵੇ

WHO ਨੇ ਗੈਰ-ਮੈਡੀਕਲ ਫੈਬ੍ਰਿਕ ਮਾਸਕ ਦੀ ਬਨਾਵਟ ਨੂੰ ਲੈਕੇ ਵੀ ਕਈ ਨਵੀਆਂ ਗਾਈਡ ਲਾਈਨਾਂ ਜਾਰੀ ਕੀਤੀਆਂ ਨੇ ਜਿਸ ਵਿੱਚ ਸਲਾਹ ਦਿੱਤੀ ਗਈ ਹੈ ਕਿ ਮਾਸਕ ਵਿੱਚ ਵੱਖ-ਵੱਖ ਮੈਟੀਰੀਅਲ ਦੀਆਂ ਘੱਟੋ-ਘੱਟ ਤਿੰਨ ਪਰਤਾਂ ਹੋਣੀ ਚਾਹੀਦੀਆਂ ਨੇ

ਹਾਲਾਂਕਿ WHO ਦੇ ਮੁੱਖੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮਾਸਕ ਵਾਇਰਸ ਨੂੰ ਦੂਰ ਕਰਨ ਦੇ ਲਈ ਪ੍ਰਭਾਵੀ ਰਣਨੀਤੀ ਦਾ ਸਿਰਫ਼ ਹਿੱਸਾ ਹੈ, ਲੋਕ ਇਹ ਨਾ ਸਮਝਣ ਕਿ ਇਸ ਦੇ ਪਾਉਣ ਨਾਲ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨੇ

WHO ਨੇ ਵਰਚੂਅਲ ਪ੍ਰੈਸ ਕਾਨਫ਼ਰੰਸ ਦੇ ਦੌਰਾਨ ਕਿਹਾ ਕਿ ਮਾਸਕ ਨੂੰ ਫਿਜ਼ੀਕਲ ਡਿਸਟੈਂਸਿੰਗ ਅਤੇ ਹੈਂਡ ਹਾਈਜੀਨ ਦਾ ਬਦਲ ਨਹੀਂ ਮੰਨਿਆ ਜਾ ਸਕਦਾ ਹੈ, ਸਿਰਫ਼ ਮਾਸਕ ਪਾਉਣ ਨਾਲ ਕੋਈ ਸ਼ਖ਼ਸ ਕੋਰੋਨਾ ਵਾਇਰਸ ਤੋਂ ਨਹੀਂ ਬਚ ਸਕਦਾ ਹੈ, ਹਰ ਮਾਮਲੇ ਦਾ ਪਤਾ ਲਗਾਊ, ਉਸ ਨੂੰ ਵੱਖ ਕਰੋਂ ਅਤੇ ਉਸ ਦੀ ਦੇਖ-ਭਾਲ ਕਰੋ, ਹਰ ਸੰਪਰਕ ਦਾ ਪਤਾ ਲੱਗਾ ਕੇ ਉਸ ਨੂੰ ਕੁਆਰੰਟੀਨ ਕਰੋ, ਇਹ ਹੀ ਉਹ ਤਰੀਕਾ ਹੈ ਜੋ ਅਸੀਂ ਜਾਣ ਦੇ ਹਾਂ ਕਿ ਮਹਾਂਮਾਰੀ ਦੇ ਖ਼ਿਲਾਫ਼ ਜੰਗ ਵਿੱਚ ਕੰਮ ਕਰਦਾ ਹੈ, COVID-19 ਦੇ ਖ਼ਿਲਾਫ਼ ਹਰ ਦੇਸ਼ ਦਾ ਇਹ ਸਭ ਤੋਂ ਚੰਗਾ ਬਚਾਅ ਹੈ

ਪਿਛਲੇ ਸਾਲ ਦਸੰਬਰ ਦੇ ਵਿੱਚ ਚੀਨ ਵਿੱਚ ਫੈਲੀ ਮਹਾਂਮਾਰੀ ਦੇ ਬਾਅਦ ਤੋਂ ਹੁਣ ਤੱਕ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਘੱਟੋ-ਘੱਟ 66 ਲੱਖ ਲੋਕਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ, ਅਤੇ ਹੁਣ ਤੱਕ 3,90,000 ਤੋਂ ਵਧ ਲੋਕਾਂ ਦੀ ਜਾਨ ਗਈ ਹੈ

 

 

Trending news