ਪੰਜਾਬ 'ਚ ਸੁਰੱਖਿਅਤ ਨਹੀਂ ਹਨ ਬੱਚੀਆਂ !, ਹੁਸ਼ਿਆਰਪੁਰ ਤੋਂ ਬਾਅਦ ਹੁਣ ਇਸ ਜਗ੍ਹਾ 4 ਸਾਲਾ ਬੱਚੀ ਦਾ 'ਰੇਪ'

ਜਿਸ 'ਚ ਮੋਹਰ ਲਗਾ ਰਹੀਆਂ ਨੇ ਆਏ ਦਿਨ ਵਾਪਰ ਰਹੀਆਂ ਇਹ ਘਟਨਾਵਾਂ

ਪੰਜਾਬ 'ਚ ਸੁਰੱਖਿਅਤ ਨਹੀਂ ਹਨ ਬੱਚੀਆਂ !, ਹੁਸ਼ਿਆਰਪੁਰ ਤੋਂ ਬਾਅਦ ਹੁਣ ਇਸ ਜਗ੍ਹਾ 4 ਸਾਲਾ ਬੱਚੀ ਦਾ 'ਰੇਪ'
ਫਾਈਲ ਫੋਟੋ

ਦਵੇਂਦਰ ਸ਼ਰਮਾ/ਬਰਨਾਲਾ: ਪੰਜਾਬ 'ਚ ਆਏ ਦਿਨ ਜਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਇੰਝ ਜਾਪ ਰਿਹਾ ਹੈ ਕਿ ਸੂਬੇ ਅੰਦਰ ਬੱਚੀਆਂ ਸੁਰੱਖਿਅਤ ਨਹੀਂ ਹਨ, ਜਿਸ 'ਚ ਮੋਹਰ ਲਗਾ ਰਹੀਆਂ ਨੇ ਆਏ ਦਿਨ ਵਾਪਰ ਰਹੀਆਂ ਇਹ ਘਟਨਾਵਾਂ। 

ਪਿਛਲੇ ਕਰੀਬ 1 ਹਫਤੇ 'ਚ ਪੰਜਾਬ ਅੰਦਰ ਜਬਰ-ਜਨਾਹ ਦੀਆਂ 3 ਤੋਂ 4 ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਅੱਜ ਇੱਕ ਹੋਰ ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿਥੇ 4 ਸਾਲ ਦੀ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਆਂਢ 'ਚ ਰਹਿਣ ਵਾਲੇ 17 ਸਾਲਾ ਲੜਕੇ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੈ। 

ਉਧਰ ਜਦੋਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਦਾ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਹੈ। ਬਰਨਾਲਾ ਪੁਲਿਸ ਦੇ ਡੀ.ਐੱਸ.ਪੀ  ਲਖਬੀਰ ਸਿੰਘ ਨੇ ਦੱਸਿਆ ਕਿ ਬੱਚੇ ਖੇਡਦੇ-ਖੇਡਦੇ ਲੜਕੇ ਦੇ ਘਰ ਆ ਗਏ ਅਤੇ ਲੜਕੇ ਨੇ ਘਰ 'ਚ ਇਕੱਲੇ ਹੋਣ ਦਾ ਫਾਇਦਾ ਚੁੱਕੇ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। 

ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।  ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

ਹੁਸ਼ਿਆਰਪੁਰ ਵਿੱਚ 6 ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ 

23 ਅਕਤੂਬਰ ਨੂੰ ਹੀ  ਹੁਸ਼ਿਆਰਪੁਰ ਵਿੱਚ 6 ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ ਸੀ। 

ਲੁਧਿਆਣਾ 'ਚ 15 ਸਾਲਾ ਲੜਕੀ ਨਾਲ ਜਬਰ-ਜਨਾਹ

ਬੀਤੇ ਦਿਨ ਲੁਧਿਆਣਾ 'ਚ 15 ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੀ ਦੀ ਮਾਂ ਗੋਦਾਮ ਵਿੱਚ ਕੰਮ ਕਰਦੀ ਸੀ ਤਬੀਅਤ ਖ਼ਰਾਬ ਹੋਣ ਦੀ ਵਜ੍ਹਾਂ ਕਰਕੇ ਉਸ ਨੇ ਕੁੜੀ ਨੂੰ ਕੰਮ ਕਰ ਲਈ ਭੇਜਿਆ ਤਾਂ ਗੋਦਾਮ ਦੇ ਮਾਲਿਕ ਨੇ ਧੋਖੇ ਨਾਲ ਉਸ ਨਾਲ ਰੇਪ ਕੀਤਾ,ਪੁਲਿਸ ਨੇ ਮੁਲਜ਼ਮ ਗੋਦਾਮ ਦੇ ਮਾਲਿਕ ਨੂੰ ਗਿਰਫ਼ਤਾਰ ਕਰ ਲਿਆ ਹੈ। 

Watch Live TV-