84 ਨਸਲਕੁਸ਼ੀ ਮਾਮਲੇ 'ਚ SC ਨੇ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ,ਮੈਡੀਕਲ ਰਿਪੋਰਟ ਵੀ ਖ਼ਾਰਿਜ
Advertisement

84 ਨਸਲਕੁਸ਼ੀ ਮਾਮਲੇ 'ਚ SC ਨੇ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ,ਮੈਡੀਕਲ ਰਿਪੋਰਟ ਵੀ ਖ਼ਾਰਿਜ

84 ਨਸਲਕੁਸ਼ੀ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ

84 ਨਸਲਕੁਸ਼ੀ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ

ਸੁਮਿਤ ਕੁਮਾਰ/ਦਿੱਲੀ :  ਸੁਪਰੀਮ ਕੋਰਟ (Supream Court)ਨੇ 84 ਸਿੱਖ ਨਸਲਕੁਸ਼ੀ ਮਾਮਲੇ ਵਿੱਚ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਸ.ਏ ਬੋਬੜੇ ਨੇ ਜ਼ਮਾਨਤ ਦੇ ਲਈ ਪੇਸ਼ ਕੀਤੀ ਗਈ ਮੈਡੀਕਲ ਰਿਪੋਰਟ ਨੂੰ ਵੀ ਖ਼ਾਰਿਜ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕੀ ਮੈਡੀਕਲ ਰਿਪੋਰਟ ਵਿੱਚ ਸੱਜਣ ਕੁਮਾਰ ਦੇ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਡਾਕਟਰਾਂ ਵੱਲੋਂ ਕੋਈ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ, ਹਾਲਾਂਕਿ ਸੱਜਣ ਕੁਮਾਰ ਦੇ ਵਕੀਲ ਵਿਕਾਸ ਸਿੰਘ ਨੇ ਇਸ ਦਾ ਵਿਰੋਧ ਕੀਤਾ ਉਨ੍ਹਾਂ ਕਿਹਾ ਕੀ ਸੱਜਣ ਕੁਮਾਰ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ ਜੇਕਰ ਅਜਿਹਾ ਹੋਇਆ ਤਾਂ ਉਮਰ ਕੈਦ ਦੀ ਸਜ਼ਾ  ਉਨ੍ਹਾਂ ਦੇ ਲਈ ਮੌਤ ਦੀ ਸਜ਼ਾ ਬਣ ਜਾਵੇਗੀ 

ਕਿਸ ਜੁਰਮ ਵਿੱਚ ਸੱਜਣ ਕੁਮਾਰ ਜੇਲ੍ਹ ਵਿੱਚ ?

ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ 17 ਦਸੰਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਉਮਰ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਅਦਾਲਤ ਨੇ ਸੱਜਣ ਕੁਮਾਰ ਨੂੰ ਇੱਕ ਮਹੀਨੇ ਦੇ ਅੰਦਰ ਸਰੰਡਰ ਕਰਨ ਦਾ ਵੀ ਸਮਾਂ ਦਿੱਤਾ ਸੀ,ਹਾਲਾਂਕਿ ਸਰੰਡਰ ਦਾ ਸਮਾਂ ਪੂਰਾ ਤੋਂ ਕੁੱਝ ਦਿਨ ਪਹਿਲਾਂ ਸੱਜਣ ਕੁਮਾਰ ਨੇ ਅਦਾਲਤ ਤੋਂ ਹੋਰ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸੱਜਣ ਕੁਮਾਰ ਨੂੰ ਮੁਹਲਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ,ਦਰਾਸਲ ਸੱਜਣ ਕੁਮਾਰ ਨੂੰ ਅਦਾਲਤ ਨੇ 1-2 ਨਵੰਬਰ 1984 ਨੂੰ ਦਿੱਲੀ ਛਾਉਣੀ  ਦੇ ਰਾਜ ਨਗਰ ਪਾਰਟ - 1 ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਅਤੇ ਰਾਜ ਨਗਰ ਪਾਰਟ - 2 ਵਿੱਚ ਇੱਕ ਗੁਰਦੁਆਰੇ ਨੂੰ ਅੱਗ ਲਗਾਉਣ ਦੇ ਇਲਜ਼ਾਮ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, 31 ਅਕਤੂਬਰ 1984 ਨੂੰ  ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਅੰਗ ਰੱਖਿਅਕਾਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦਿੱਲੀ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਇਸ ਵਿੱਚ ਸੱਜਣ ਕੁਮਾਰ ਦੀਆਂ ਭੂਮਿਕਾ ਨੂੰ ਲੈਕੇ ਸਵਾਲ ਉੱਠੇ ਸਨ 

84 ਨਸਲਕੁਸ਼ੀ ਕਈ ਹੋਰ ਆਗੂਆਂ ਦਾ ਵੀ ਨਾਂ

ਸੱਜਣ ਕੁਮਾਰ ਤੋਂ ਇਲਾਵਾ ਕਾਂਗਰਸ ਦੇ ਕਈ ਹੋਰ ਆਗੂਆਂ ਦਾ ਨਾਂ ਵੀ 1984 ਨਸਲਕੁਸ਼ੀ ਵਿੱਚ ਆਇਆ ਸੀ,ਉਨ੍ਹਾਂ ਵਿੱਚੋਂ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ,ਕਮਲ ਨਾਥ, HKL ਭਗਤ, ਧਰਮ ਦਾਸ ਸ਼ਾਸਤਰੀ ਦੇ ਨਾਂ ਸ਼ਾਮਲ ਸਨ, HKL ਭਗਤ ਅਤੇ ਧਰਮ ਦਾਸ ਸ਼ਾਸਤਰੀ ਦੀ ਤਾਂ ਮੌਤ ਹੋ ਗਈ ਹੈ,ਪਰ ਜਗਦੀਸ਼ ਟਾਇਟਲਰ ਖ਼ਿਲਾਫ਼ ਕਈ ਮਾਮਲਿਆਂ ਵਿੱਚ ਲਗਾਤਾਰ ਸੁਣਵਾਈ ਚੱਲ ਰਹੀ ਹੈ, ਉਧਰ ਕੇਂਦਰ ਸਰਕਾਰ ਨੇ 84 ਨਸਲਕੁਸ਼ੀ ਨੂੰ ਲੈਕੇ  SIT ਦਾ ਵੀ ਗਠਨ ਕੀਤਾ ਸੀ,SIT ਦੀ ਰਿਪੋਰਟ 'ਤੇ ਸੁਪਰੀਮ ਕੋਰਟ ਨੇ ਢੀਂਗਰਾ ਕਮੇਟੀ ਦਾ ਵੀ ਗਠਨ ਕੀਤਾ ਸੀ,ਸੁਪਰੀਮ ਕੋਰਟ ਨੇ ਹੁਣ ਢੀਂਗਰਾ ਕਮੇਟੀ ਦੀ ਰਿਪੋਰਟ 'ਤੇ ਸਰਕਾਰ ਨੂੰ ਕਾਰਵਾਹੀ ਕਰਨ ਲਈ ਕੁੱਝ ਦਿਨ ਪਹਿਲਾਂ ਹੀ ਹੁਕਮ ਦਿੱਤੇ ਸਨ

 

 

Trending news