ਪੰਜਾਬ ਦੇ ਇੱਕ ਸ਼ਖ਼ਸ ਨੂੰ ਗੂਗਲ ਸਰਚ 'ਤੇ ਇਹ ਗ਼ਲਤੀ ਪੈ ਗਈ ਭਾਰੀ, ਮਿੰਟਾਂ 'ਚ ਐਕਾਉਂਟ ਖ਼ਾਲੀ,ਤੁਸੀਂ ਵੀ ਹੋ ਸਕਦੇ ਸ਼ਿਕਾਰ
Advertisement

ਪੰਜਾਬ ਦੇ ਇੱਕ ਸ਼ਖ਼ਸ ਨੂੰ ਗੂਗਲ ਸਰਚ 'ਤੇ ਇਹ ਗ਼ਲਤੀ ਪੈ ਗਈ ਭਾਰੀ, ਮਿੰਟਾਂ 'ਚ ਐਕਾਉਂਟ ਖ਼ਾਲੀ,ਤੁਸੀਂ ਵੀ ਹੋ ਸਕਦੇ ਸ਼ਿਕਾਰ

ਆਨਲਾਈਨ ਚੀਜ਼ਾਂ ਦੇ ਲਈ ਸਾਂਨੂੰ ਆਫੀਸ਼ੀਅਲ ਵੈੱਬਸਾਈਟ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਿੱਧਾ ਗੂਗਲ ਉੱਤੇ ਸਰਚ ਕਰਨ 'ਤੇ ਸਾਨੂੰ ਕਈ ਵਾਰ ਵੱਡਾ ਨੁਕਸਾਨ  ਝੱਲਣਾ ਪੈ ਸਕਦਾ ਹੈ, ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦਾ ਜਿੱਥੇ ਬੱਸ ਟਿਕਟ ਦੀ ਆਨਲਾਈਨ ਬੁਕਿੰਗ ਦੇ ਲਈ ਗੂਗਲ ਸਰਚ ਤੋਂ ਨੰਬਰ ਲੱਭਣਾ  CRPF ਕਰਮਚਾਰੀ ਨੂੰ ਮਹਿੰਗਾ ਪੈ ਗਿਆ

ਗੂਗਲ ਸਰਚ ਤੋਂ ਨੰਬਰ ਲੱਭਣਾ  CRPF ਕਰਮਚਾਰੀ ਨੂੰ ਮਹਿੰਗਾ ਪੈ ਗਿਆ

ਚੰਡੀਗੜ੍ਹ : ਅੱਜਕੱਲ੍ਹ ਅਸੀਂ ਹਰ ਕੰਮ ਆਨਲਾਈਨ ਕਰਨਾ ਪਸੰਦ ਕਰਦੇ ਹਾਂ ਖਾਣਾ ਆਰਡਰ ਕਰਨ ਤੋਂ ਲੈ ਕੇ ਆਉਣ ਜਾਣ ਦੇ ਲਈ ਟਿਕਟ ਬੁੱਕ ਕਰਨ ਤੱਕ, ਇਨ੍ਹਾਂ ਸਭ  ਆਨਲਾਈਨ ਚੀਜ਼ਾਂ ਦੇ ਲਈ ਸਾਂਨੂੰ ਆਫੀਸ਼ੀਅਲ ਵੈੱਬਸਾਈਟ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਿੱਧਾ ਗੂਗਲ ਉੱਤੇ ਸਰਚ ਕਰਨ 'ਤੇ ਸਾਨੂੰ ਕਈ ਵਾਰ ਵੱਡਾ ਨੁਕਸਾਨ  ਝੱਲਣਾ ਪੈ ਸਕਦਾ ਹੈ, ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦਾ ਜਿੱਥੇ ਬੱਸ ਟਿਕਟ ਦੀ ਆਨਲਾਈਨ ਬੁਕਿੰਗ ਦੇ ਲਈ ਗੂਗਲ ਸਰਚ ਤੋਂ ਨੰਬਰ ਲੱਭਣਾ  CRPF ਕਰਮਚਾਰੀ ਨੂੰ ਮਹਿੰਗਾ ਪੈ ਗਿਆ, ਉਨ੍ਹਾਂ ਨੂੰ ਜੋ ਨੰਬਰ ਮਿਲਿਆ ਉਹ ਠੱਗ ਦਾ ਸੀ. ਉਨ੍ਹਾਂ ਨੇ ਟਿਕਟ ਬੁਕਿੰਗ ਦੇ ਬਹਾਨੇ ਉਸ ਦੇ ਬੈਂਕ  ਖਾਤੇ ਦਾ ਨੰਬਰ ਅਤੇ OTP ਲੈ ਕੇ ਕਰੀਬ 40,000  ਰੁਪਏ ਠੱਗ ਲਏ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਦੇ ਸਾਈਬਰ ਸੈੱਲ ਨੇ ਜਾਂਚ ਕੀਤੀ ਅਤੇ ਪਤਾ ਚੱਲਿਆ ਕਿ 7 ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ.

ਇਸ ਤਰ੍ਹਾਂ ਮਾਰੀ ਠੱਗੀ

CRPF ਮੁਲਾਜ਼ਮ ਦਿਨੇਸ਼ ਡਾਗਵਾਲ ਨੇ ਬੱਸ ਟਿਕਟ ਬੁੱਕ ਕਰਨੀ ਸੀ ਇਸ ਕਰਕੇ ਉਨ੍ਹਾਂ ਨੇ ਗੂਗਲ 'ਤੇ ਸਰਚ ਕੀਤਾ ਤਾਂ ਉੱਥੇ ਉਨ੍ਹਾਂ ਨੂੰ ਮੋਬਾਈਲ ਨੰਬਰ 9152840346 ਮਿਲਿਆ, ਬੱਸ ਟਿਕਟ ਬੁੱਕ ਕਰਾਉਣ ਦੇ ਲਈ ਉਨ੍ਹਾਂ ਨੇ ਨੰਬਰ 'ਤੇ ਫੋਨ ਕੀਤਾ ਅਤੇ ਫਿਰ  ਉਸੇ ਨੰਬਰ ਤੋਂ ਕਾਲ ਆਈ  ਉਨ੍ਹਾਂ ਨੇ  ਆਨਲਾਈਨ ਬੁਕਿੰਗ ਕਰ ਦਿੱਤੀ ਅਤੇ ਫਿਰ ਉਨ੍ਹਾਂ ਦੇ ਮੋਬਾਈਲ ਉੱਤੇ ਆਏ OTP ਨੂੰ ਮੰਗਾ ਲਿਆ ਇਸ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਅਕਾਊਂਟ ਦਾ ਨੰਬਰ ਵੀ ਲੈ ਲਿਆ ਜਿਸ ਵਿਅਕਤੀ ਨੇ ਉਨ੍ਹਾਂ ਦੇ ਬੈਂਕ ਦੋ ਵੱਖ ਵੱਖ ਟਰਾਂਜੈਕਸ਼ਨਸ ਦੇ ਜ਼ਰੀਏ 40,000 ਰੁਪਏ ਕਢਵਾ ਲਏ ਇਸ ਦਾ ਪਤਾ ਉਨ੍ਹਾਂ ਨੂੰ ਉਦੋਂ ਚੱਲਿਆ ਜਦੋਂ ਨਾਂ ਦੇ ਮੋਬਾਈਲ ਅਤੇ ਖਾਤੇ ਚੋਂ ਪੈਸੇ ਕੱਢਣ ਦੇ ਮੈਸੇਜ ਆਉਣ ਲੱਗੇ  

ਵੱਖ ਵੱਖ ਸੂਬਿਆਂ ਦੇ ਨਿਕਲੇ ਠੱਗ  

ਭਾਸਕਰ 'ਚ ਛਪੀ ਖ਼ਬਰ ਮੁਤਾਬਿਕ ਸ਼ਿਕਾਇਤ ਮਿਲਣ 'ਤੇ ਮਾਮਲੇ ਦੀ ਜਾਂਚ ਸਾਈਬਰ ਸੈੱਲ ਨੂੰ ਸੌਂਪੀ ਗਈ ਸੀ ਜਿਸ ਵਿੱਚ ਪਤਾ ਚੱਲਿਆ ਸੀ ਆਰ ਪੀ ਐੱਫ ਮੁਲਾਜ਼ਮ ਤੋਂ ਠੱਗੀ ਕਰਨ ਵਾਲਾ ਗਿਰੋਹ ਮੁਲਜ਼ਮ ਬਿਹਾਰ ਬੰਗਾਲ, ਝਾਰਖੰਡ ਅਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ ਪੁਲਿਸ ਨੇ ਮਹਾਰਾਸ਼ਟਰ ਦੇ ਅਮਰਾਵਤੀ ਦੇ ਸ਼ੰਕਰ  ਗ਼ਜ਼ਲਾਂ ਪੱਛਮ ਮਿਦਨਾਪੁਰ ਵੈਸਟ ਬੰਗਾਲ ਦੇ ਮਸੂਦਾ ਬੀਬੀ ਜਾਮਤਾੜਾ ਝਾਰਖੰਡ ਦੇ ਪਿੰਡ ਹੀਰਾਪੁਰ ਦੇ ਅਬਦੁਲ ਅੰਸਾਰੀ ਵੈਸਟ ਬੰਗਾਲ ਦੇ ਜਾਧਵਪੁਰ ਡਿਵੀਜ਼ਨ ਪ੍ਰਸ਼ਾਂਤ ਸ਼ਾਹ ਬਿਹਾਰ ਦੇ ਨਾਲੰਦਾ ਜਲਾਲਪੁਰ ਨਗਰ ਨਾਈ  ਦੀ ਸੰਗੀਤਾ ਦੇਵੀ ਧੰਨਬਾਦ ਝਾਰਖੰਡ ਦੇ ਬੱਬਲੂ ਕਿ ਸੁੱਕ ਅਤੇ ਦਾਰਜੀਲਿੰਗ ਵੈਸਟ ਬੰਗਾਲ ਦੇ ਨੌਵੇਂ ਤਾਂ ਜਿਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ

ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ 

 ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਝਾਰਖੰਡ ਚ ਜਾਮਤਾੜਾ ਤੋਂ ਹੈ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ IPC ਦੀ ਧਾਰਾ 420, 120B ਅਤੇ IT ਐਕਟ ਦੀ ਧਾਰਾ 66(C) ਅਤੇ 66(D) ਦੇ ਤਹਿਤ ਕੇਸ ਦਰਜ ਕਰ ਲਿਆ  ਹੈ

WATCH LIVE TV

Trending news