ਅੰਦਰੋਂ ਜੇਲ੍ਹ ਵੇਖਣ ਦੇ ਲਈ ਇੱਕ ਨੌਜਵਾਨ ਕੀਤਾ ਅਜਿਹਾ ਕੰਮ, ਪੁਲਿਸ ਦੇ ਵੀ ਹੋਸ਼ ਉੱਡ ਗਏ
Advertisement

ਅੰਦਰੋਂ ਜੇਲ੍ਹ ਵੇਖਣ ਦੇ ਲਈ ਇੱਕ ਨੌਜਵਾਨ ਕੀਤਾ ਅਜਿਹਾ ਕੰਮ, ਪੁਲਿਸ ਦੇ ਵੀ ਹੋਸ਼ ਉੱਡ ਗਏ

 ਹੁਣ ਤੱਕ ਤੁਸੀਂ ਕਿਡਨੈਪਿੰਗ ਦੇ ਬਹੁਤ ਸਾਰੇ ਮਾਮਲੇ ਟੀਵੀ ਉੱਤੇ ਵੇਖੇ ਹੋਣਗੇ ਤੇ ਅਖ਼ਬਾਰ ਵਿੱਚ ਪੜੇ ਵੀ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਕਿਡਨੈਪਿੰਗ ਦਾ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਨੂੰ ਪੜਨ ਤੋਂ ਬਾਅਦ ਤੁਸੀਂ ਆਪਣੀ ਹੱਸੀ ਨਹੀਂ ਰੋਕ ਸਕੋਗੇ

ਅੰਦਰੋਂ ਜੇਲ੍ਹ  ਵੇਖਣ ਦੇ ਲਈ ਇੱਕ ਨੌਜਵਾਨ ਕੀਤਾ ਅਜਿਹਾ ਕੰਮ, ਪੁਲਿਸ ਦੇ ਵੀ ਹੋਸ਼ ਉੱਡ ਗਏ

ਦਿੱਲੀ: ਹੁਣ ਤੱਕ ਤੁਸੀਂ ਕਿਡਨੈਪਿੰਗ ਦੇ ਬਹੁਤ ਸਾਰੇ ਮਾਮਲੇ ਟੀਵੀ ਉੱਤੇ ਵੇਖੇ ਹੋਣਗੇ ਤੇ ਅਖ਼ਬਾਰ ਵਿੱਚ ਪੜੇ ਵੀ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਕਿਡਨੈਪਿੰਗ ਦਾ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਨੂੰ ਪੜਨ ਤੋਂ ਬਾਅਦ ਤੁਸੀਂ ਆਪਣੀ ਹੱਸੀ ਨਹੀਂ ਰੋਕ ਸਕੋਗੇ  ਦਰਾਸਲ ਇੱਕ ਨੌਜਵਾਨ ਦੇ ਵੱਲੋਂ ਸਿਰਫ਼ ਆਪਣੇ ਆਪ ਨੂੰ ਜੇਲ੍ਹ ਦੇ ਅੰਦਰ ਵੇਖਣ ਦੇ ਲਈ ਹੀ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਇੱਕ 8 ਸਾਲਾ ਬੱਚੇ ਨੂੰ ਕਿਡਨੈਪ ਕਰ ਲਿਆ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕੀਤਾ ਤਾਂ ਇਸ  ਮਾਮਲੇ ਦਾ ਖ਼ੁਲਾਸਾ ਹੋਇਆ  

 ਰਿਪੋਰਟਸ ਦੇ ਮੁਤਾਬਿਕ ਰੇਲਵੇ ਪ੍ਰੋਜੈਸ਼ਨ ਫੋਰਸ ਨੇ ਰਾਗਵਿੰਦਰ ਨਾਂ ਦੇ ਇੱਕ ਨੌਜਵਾਨ ਨੂੰ ਗੁਜਰਾਤ ਤੋਂ ਗਿਰਫ਼ਤਾਰ ਕੀਤਾ ਹੈ, ਫੜੇ ਜਾਣ ਤੋਂ ਬਾਅਦ ਮੁਲਜ਼ਮ ਨੇ ਜੋ ਪੁਲਿਸ ਨੂੰ ਸਟੇਟਮੈਂਟ ਦਿੱਤੀ  ਉਸ ਨੂੰ ਸੁਣਨ ਤੋਂ ਬਾਅਦ ਪੁਲਿਸ ਵੀ ਹੈਰਾਨ ਰਹਿ ਗਈ ਦਰਾਅਸਲ ਮੁਲਜ਼ਮ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸੂਰਤ ਵਿਖੇ ਲਾਜਪੋਰ ਜੇਲ੍ਹ ਨੂੰ ਅੰਦਰ ਤੋਂ ਵੇਖਣਾ ਸੀ  ਪਰ ਗੇਟ ਤੋਂ ਹੀ ਉਸ ਨੂੰ ਪੁਲਿਸ ਮੁਲਾਜ਼ਮ ਦੇ ਵੱਲੋਂ ਭੱਜਾ ਦਿੱਤਾ ਗਿਆ ਸੀ  

ਜਾਣਕਾਰੀ ਦੇ ਮੁਤਾਬਿਕ ਰਾਗਵਿੰਦਰ ਨੇ ਜੇਲ੍ਹ ਅੰਦਰ ਵੇਖਣ ਦਾ ਪਲਾਨ ਬਣਾਇਆ ਉਸ ਪਲਾਨ ਦੇ ਤਹਿਤ ਉਸ ਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੇ 8 ਸਾਲਾਂ ਦੇ ਬੱਚੇ ਨੂੰ ਕਿਡਨੈਪ ਕਰ ਲਿਆ ਜਦ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪੁਲਿਸ ਦੀ ਗਿਰਫਤ ਵਿੱਚ ਨਹੀਂ ਆਉਂਦਾ ਤਾਂ ਉਹ ਖੁਦ ਹੀ ਬੱਚੇ ਨੂੰ ਉਸ ਦੇ ਘਰ  ਵਿਚ ਛੱਡ ਦਿੰਦਾ ਪੁਲਿਸ ਦੇ ਮੁਤਾਬਿਕ ਰਾਗਵਿੰਦਰ ਪੇਂਟਰ ਹੈ ਤੇ ਲੋਕਾਂ ਦੇ ਘਰਾਂ ਵਿੱਚ ਪੇਂਟ ਕਰਨ ਦਾ ਕੰਮ ਕਰਦਾ ਹੈ  

ਮੋਬਾਈਲ ਵੀ ਇਸ ਕਰਕੇ ਨਹੀਂ ਕੀਤਾ ਸੀ ਬੰਦ

 ਤੁਸੀਂ ਅਕਸਰ ਫ਼ਿਲਮਾਂ ਦੇ ਵਿੱਚ ਵੇਖਿਆ ਹੋਣਾ ਕਿ ਜਦੋਂ ਕੋਈ ਕਿਡਨੈਪਰ ਕਿਸੇ ਬੱਚੇ ਨੂੰ ਕਿਡਨੈਪ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਫੋਨ ਆਫ ਕਰਦਾ ਹੈ ਪਰ ਇਸ ਕੇਸ ਵਿੱਚ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਰਾਘਵੇਂਦਰ ਨੇ 8 ਸਾਲਾ ਲੜਕੇ ਨੂੰ ਕਿਡਨੈਪ ਕਰਨ ਤੋਂ ਬਾਅਦ ਆਪਣਾ ਫੋਨ ਨੰਬਰ ਬੰਦ ਨਹੀਂ ਕੀਤਾ ਅਤੇ ਪੁਲਿਸ ਨੂੰ ਦੱਸਿਆ ਕਿ ਮੈਂ ਆਪਣਾ ਮੋਬਾਇਲ ਇਸ ਕਰਕੇ ਆਫ ਨਹੀਂ ਸੀ ਕੀਤਾ ਕਿ ਪੁਲਿਸ ਉਸ ਦਾ ਨੰਬਰ ਟਰੇਸ ਕਰੇ ਅਤੇ ਫਿਰ ਉਸ ਨੂੰ ਗਿਫ਼ਤਾਰ ਕਰ ਸਕੇ

WATCH LIVE TV

Trending news