ਅਬੋਹਰ ਦੇ CID ਸਬ ਇੰਸਪੈਕਟਰ ਗੁਰਵਿੰਦਰ ਦੇ ਕਤਲ ਦੀ ਗੁੱਥੀ ਸੁਲਝੀ,ਇਹ ਸੀ ਵਾਰਦਾਤ ਦੇ ਪਿੱਛੇ ਵਜ੍ਹਾਂ

ਸ਼ੱਕ ਨੇ ਸਬ ਇੰਸਪੈਕਟਰ ਗੁਰਵਿੰਦਰ ਦੀ ਜਾਨ ਲਈ 

 ਅਬੋਹਰ ਦੇ CID ਸਬ ਇੰਸਪੈਕਟਰ ਗੁਰਵਿੰਦਰ ਦੇ ਕਤਲ ਦੀ ਗੁੱਥੀ ਸੁਲਝੀ,ਇਹ ਸੀ ਵਾਰਦਾਤ ਦੇ ਪਿੱਛੇ ਵਜ੍ਹਾਂ
ਸ਼ੱਕ ਨੇ ਸਬ ਇੰਸਪੈਕਟਰ ਗੁਰਵਿੰਦਰ ਦੀ ਜਾਨ ਲਈ

ਸੁਨੀਲ ਨਾਗਪਾਲ/ਅਬੋਹਰ : ਅਬੋਹਰ ਵਿੱਚ CID ਵਿੱਚ ਤੈਨਾਤ ਸਬ ਇੰਸਪੈਕਟਰ ਗੁਰਵਿੰਦਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ, ਪੁਲਿਸ ਨੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, 2 ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ,ਜਦਕਿ 2 ਦੀ ਤਲਾਸ਼ ਜਾਰੀ ਹੈ,ਗੁਰਵਿੰਦਰ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਅਬੋਹਰ ਦੇ ਨਮਨਦੀਪ ਗੋਦਾਰਾ ਨੇ ਆਪਣੇ ਮਾਮੇ ਬਿਕਰਮਜੀਤ ਅਤੇ ਉਸ ਦੇ 2 ਦੋਸਤਾਂ ਨਾਲ ਮਿਲਕੇ ਦਿੱਤਾ ਸੀ, ਫ਼ਾਜ਼ਿਲਕਾ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ CID ਇੰਸਪੈਕਟਰ  ਗੁਰਵਿੰਦਰ ਨਮਨਦੀਪ ਦੇ ਘਰ ਕਾਫ਼ੀ ਆਉਂਦਾ ਸੀ ਨਮਨਦੀਪ ਨੂੰ ਇਹ ਪਸੰਦ ਨਹੀਂ ਸੀ, ਉਸ ਨੂੰ ਸ਼ੱਕ ਸੀ ਕਿ ਗੁਰਵਿੰਦਰ ਦਾ ਉਸ ਦੀ ਮਾਂ ਨਾਲ ਸਬੰਧ ਨੇ, ਜਿਸ ਦੀ ਵਜ੍ਹਾਂ ਕਰ ਕੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਪੂਰੀ ਪਲੈਨਿੰਗ ਤਿਆਰ ਕੀਤੀ, ਪੁਲਿਸ ਨੇ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਵੀ ਜਾਂਚ ਕਰ ਰਹੀ ਹੈ   

ਗੁਰਵਿੰਦਰ ਦਾ ਕਿਵੇਂ ਹੋਇਆ ਸੀ ਕਤਲ ?

ਅਬੋਹਰ ਵਿੱਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਗੁਰਵਿੰਦਰ ਬੁੱਧਵਾਰ ਰਾਤ  ਅਬੋਹਰ ਦੇ  ਬਸੰਤ ਨਗਰੀ ਇਲਾਕੇ ਵਿੱਚ ਆਪਣੇ ਘਰ ਦੇ ਬਾਹਰ ਰੋਡ 'ਤੇ  ਖੜਾਂ ਸੀ, ਅਚਾਨਕ ਰਾਤ 11 ਵਜੇ ਦੇ  ਕਰੀਬ ਇੱਕ ਕਾਰ ਰੁਕੀ ਅਤੇ ਸਬ ਇੰਸਪੈਕਟਰ ਗੁਰਵਿੰਦਰ 'ਤੇ ਤਿੰਨ ਗੋਲੀਆਂ ਚਲਾਇਆ,ਇੱਕ ਗੋਲੀ ਗੁਰਵਿੰਦਰ ਦੇ ਸਿਰ ਵਿੱਚ ਲੱਗੀ,ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ, ਜ਼ਖ਼ਮੀ ਹਾਲਤ ਵਿੱਚ ਗੁਰਵਿੰਦਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ 

ਪਰਿਵਾਰ ਅਤੇ ਪੁਲਿਸ ਦਾ ਕਿ ਕਹਿਣਾ ਹੈ ?

ਗੁਰਵਿੰਦਰ ਸਿੰਘ ਫਾਜ਼ਿਲਕਾ ਵਿੱਚ CID ਦੇ ਜ਼ਿਲ੍ਹਾਂ ਹੈੱਡਕੁਆਟਰ ਵਿੱਚ ਤੈਨਾਤ ਸੀ,ਉਸ ਦੇ ਰਿਸ਼ਤੇਦਾਰ ਭਗਵਾਨ ਸਿੰਘ  ਫਾਜ਼ਿਲਕਾ ਵਿੱਚ ASI ਤੈਨਾਤ ਹੈ, ਕਤਲ ਤੋਂ ਬਾਅਦ ਪਰਿਵਾਰ ਨੇ ਕਿਹਾ ਸੀ ਕਿ ਗੁਰਵਿੰਦਰ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ,ਪੂਰੇ ਮਾਮਲੇ ਨੂੰ ਵੇਖ ਦੇ ਹੋਏ ਪੁਲਿਸ ਨੂੰ ਸ਼ੱਕ ਸੀ ਕਿ ਪੂਰੀ ਪਲੈਨਿੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਹਮਲਾ ਪੁਲਿਸ ਮੁਲਾਜ਼ਮ 'ਤੇ ਹੋਇਆ ਸੀ ਇਸ ਲਈ ਪੁਲਿਸ ਨੇ ਇਸ ਚੁਨੌਤੀ ਨੂੰ ਕਬੂਲ ਦੇ ਹੋਏ  48 ਘੰਟਿਆਂ ਦੇ ਅੰਦਰ ਕਤਲ ਦੀ ਇਸ ਵਾਰਦਾਤ ਨੂੰ ਸੁਲਝਾ ਲਿਆ ਹੈ