ਪਿਤਾ,ਮਾਂ ਤੇ ਭੈਣ ਨੂੰ ਘਰ 'ਚ ਦਫ਼ਨ ਕੀਤਾ,ਕੰਕਾਲ ਕੱਢ ਕੇ ਰਸੋਈ 'ਚ ਮਾਂ ਦੀ ਖੋਪੜੀ ਸਜਾਈ, ਪੰਜਾਬ ਦੀ ਸਭ ਤੋਂ ਖ਼ੌਫਨਾਕ ਵਾਰਦਾਤ
Advertisement

ਪਿਤਾ,ਮਾਂ ਤੇ ਭੈਣ ਨੂੰ ਘਰ 'ਚ ਦਫ਼ਨ ਕੀਤਾ,ਕੰਕਾਲ ਕੱਢ ਕੇ ਰਸੋਈ 'ਚ ਮਾਂ ਦੀ ਖੋਪੜੀ ਸਜਾਈ, ਪੰਜਾਬ ਦੀ ਸਭ ਤੋਂ ਖ਼ੌਫਨਾਕ ਵਾਰਦਾਤ

ਅਬੋਹਰ ਤੋਂ ਆਈ ਖ਼ੋਫਨਾਕ ਵਾਰਦਾਤ ਨੂੰ ਜਿਸ ਨੇ ਵੀ ਸੁਣਿਆ ਉਹ ਹੈਰਾਨ ਰਹਿ ਗਿਆ 

ਅਬੋਹਰ ਤੋਂ ਆਈ ਖ਼ੋਫਨਾਕ ਵਾਰਦਾਤ ਨੂੰ ਜਿਸ ਨੇ ਵੀ ਸੁਣਿਆ ਉਹ ਹੈਰਾਨ ਰਹਿ ਗਿਆ

ਅਬੋਹਰ : ਪੰਜਾਬ ਵਿੱਚ ਇੱਕ ਸਨਸਨੀਖ਼ੇਜ਼ ਵਾਰਦਾਤ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਪੈਰਾ ਹੇਠੋ ਜ਼ਮੀਨ ਖਿਸਕ ਜਾਵੇਗੀ, ਵਾਰਦਾਤ ਕਈ ਵਰਿਆਂ ਪਹਿਲੇ ਹੋਈ ਹੈ ਪਰ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਘਰ ਵਿੱਚ ਅੱਗ ਲੱਗੀ ਅਤੇ ਫਾਇਰਬ੍ਰਿਗੇਡ ਪਹੁੰਚੀ, ਅੱਗ ਬੁਝਾਉਣ ਤੋਂ ਬਾਅਦ  ਫਾਇਰ ਬ੍ਰਿਗੇਡ ਦੇ ਅਧਿਕਾਰੀ ਅੰਦਰ ਜਾਂਦੇ ਨੇ ਤਾਂ  ਰਸੋਈ ਚੋਂ ਇਨਸਾਨੀ ਖੋਪੜੀ ਮਿਲੀਆਂ, ਪਰ ਇਹ ਖੋਪੜੀਆਂ ਕਿਵੇਂ ਰੋਸੀਈ ਵਿੱਚ ਪਹੁੰਚਿਆਂ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ

 ਘਰ ਵਿੱਚ ਤਿੰਨ ਲਾਸ਼ਾ ਦਫਨਾਇਆ ਗਈਆਂ 
 
ਜਿਸ ਘਰ ਵਿੱਚ ਅੱਗ ਲੱਗੀ ਸੀ ਉਸ ਘਰ ਵਿੱਚ ਰਾਜਿੰਦਰ ਭਾਟੀਆ ਨਾਂ ਦਾ ਸਖ਼ਸ ਰਹਿੰਦਾ ਹੈ ਜੋ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਹੈ, ਘਰ ਖੰਡਰ ਸੀ, ਉਸਦੇ ਘਰ ਦੀ ਕਈ ਸਾਲਾ ਤੋਂ ਸਫ਼ਾਈ ਹੀ ਨਹੀਂ ਹੋਈ ਹੈ,ਕੋਈ ਆਉਂਦਾ ਜਾਂਦਾ ਨਹੀਂ ਸੀ,  ਜਿਸ ਕਾਰਨ ਘਰ ਜੰਗਲਨੁਮਾ ਬਣ ਗਿਆ,ਘਰ ਦੇ ਮਾਲਿਕ ਰਾਜਿੰਦਰ ਭਾਟੀਆ ਨਾਲ ਗੱਲ ਕੀਤੀ ਗਈ ਤਾਂ ਸੁਣਨ ਵਾਲਿਆਂ ਦੇ ਹੋਸ਼ ਉੱਡ ਗਏ।  ਉਸਨੇ ਦੱਸਿਆ ਕਿ ਮਾਪਿਆਂ ਅਤੇ ਆਪਣੀ ਭੈਣ ਨਾਲ ਉਹ ਇਸ ਘਰ ਵਿੱਚ ਰਹਿੰਦਾ ਸੀ ।  ਮਾਂ ਦੀ ਮੌਤ ਹੋਈ ਤਾਂ ਉਸਨੇ ਮਾਂ ਦੀ ਮ੍ਰਿਤਕ ਦੇਹ ਨੂੰ ਘਰ ਅੰਦਰ ਹੀ ਦਫਨਾ ਦਿੱਤਾ।  ਉਸਦੇ ਕੁਝ ਸਮਾਂ ਬਾਅਦ ਪਿਤਾ ਦਾ ਵੀ ਦੇਹਾਂਤ ਹੋ ਗਿਆ ਅਤੇ ਉਸਨੇ ਜਿਸ ਥਾਂ 'ਤੇ ਮਾਂ ਨੂੰ ਦਫਨਾਇਆ ਸੀ, ਉੱਥੇ ਹੀ ਮਿੱਟੀ ਪੁੱਟ ਕੇ ਪਿਤਾ ਨੂੰ ਦਫਨਾ ਦਿੱਤਾ। ਮਾਂ ਦੇ ਪਿੰਜਰ ਤੋਂ ਖੋਪੜੀ ਕੱਢ ਕੇ ਉਸਨੇ ਰਸੋਈ ਵਿੱਚ ਰੱਖ ਲਈ ਅਤੇ ਬਾਕੀ ਅਸਥੀਆਂ ਥੈਲੇ ਵਿੱਚ ਭਰ ਕੇ ਰੱਖ ਦਿੱਤੀਆਂ। ਇੱਥੇ ਹੀ ਬਸ ਨਹੀਂ, ਕੁਝ ਸਮਾਂ ਬਾਅਦ ਉਸ ਦੀ ਭੈਣ ਦੀ ਵੀ ਮੌਤ ਹੋ ਗਈ ਤਾਂ ਉਸਨੇ ਪਿਤਾ ਦਾ ਪਿੰਜਰ ਬਾਹਰ ਕੱਢਿਆ ਅਤੇ ਉਸ ਥਾਂ ਭੈਣ ਨੂੰ ਦਫਨਾ ਦਿੱਤਾ,  ਜੋ ਕਿ ਹਾਲੇ ਵੀ ਜ਼ਮੀਨ ਅੰਦਰ ਹੀ ਦਫਨ ਹੈ, ਪੁਲਿਸ ਨੂੰ ਇਹ ਪਤਾ ਲਗਾਉਣਾ ਹੈ ਕਿ ਇਹ ਮੌਤਾਂ ਕੁਦਰਤੀ ਸਨ ਜਾਂ ਫਿਰ ਇਸ ਦੇ ਪਿੱਛੇ ਕੋਈ ਸਾਜਿਸ਼ ਹੈ, ਜੇਕਰ ਕੁਦਰਤੀ ਸਨ ਤਾਂ ਹੀ ਇੱਕ ਸ਼ਖ਼ਸ ਆਖਿਰ ਕਿਵੇਂ ਘਰ ਵਿੱਚ ਲਾਸ਼ਾਂ ਨੂੰ ਦਫਨ ਕਰ ਸਕਦਾ ਹੈ

ਪ੍ਰਸ਼ਾਸਨ ਕਰ ਰਿਹਾ ਹੈ ਜਾਂਚ

ਅਮਰ ਉਜਾਲਾ ਵਿੱਚ ਛਪੀ ਖ਼ਬਰ ਦੇ ਮੁਤਾਬਿਕ ਮੌਕੇ 'ਤੇ ਨਿਗਮ ਵਿਭਾਗ ਦੀ ਟੀਮ ਵੀ ਪੁੱਜੀ। ਨਿਗਮ ਕਰਮਚਾਰੀਆਂ ਨੇ ਦੱਸਿਆ ਕਿ ਉਸਦੇ ਘਰ ਵਿੱਚ ਪੁਰਾਣੀਆਂ ਤੋਂ ਪੁਰਾਣੀਆਂ ਚੀਜਾਂ ਕਬਾੜ ਬਣ ਚੁੱਕੀਆਂ ਨੇ।  ਰਸੋਈ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ ਸਜਾਈਆਂ ਹੋਈਆਂ ਹਨ।  ਨਿਗਮ ਕਰਮਚਾਰੀਆਂ ਨੇ ਪੂਰੇ ਘਟਨਾਕਰਮ ਦੀ ਰਿਪੋਰਟ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੂੰ  ਦੇ ਦਿੱਤੀ ਹੈ। ਫਿਲਹਾਲ ਤਮਾਮ ਪਹਿਲੂਆਂ ਦੀ ਘੋਖ ਪੜਤਾਲ ਜਾਰੀ ਰੱਖਦਿਆਂ ਪੁਲਿਸ ਜਾਂਚ ਚ ਜੁੱਟੀ ਹੋਈ ਹੈ ਉਧਰ ਨਗਰ ਨਿਗਮ ਵਲੋਂ ਉਸਦੇ ਘਰ ਦੀ ਸਫਾਈ ਕਰਵਾਉਣ ਅਤੇ ਜ਼ਮੀਨ ਨੂੰ ਖੰਗਾਲਣ ਦੀ ਤਿਆਰੀ ਹੈ। ਨਿਗਮ ਅਧਿਕਾਰੀਆਂ ਦਾ ਕਹਿਣੈ ਕਿ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਿਕ ਇਗਲੀ ਕਿਸੇ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਏਗਾ।

 

 

Trending news