Doctor Dolly Murder Case: ਬਹੁਚਰਚਿਤ ਡਾਕਟਰ ਡੌਲੀ ਹੱਤਿਆਕਾਂਡ ਦਾ ਦੋਸ਼ੀ ਨਾਜਾਇਜ਼ ਅਸਲੇ ਸਣੇ ਕਾਬੂ
Doctor Dolly Murder Case: ਗੁਰਦਾਸਪੁਰ ਵਿੱਚ 2013 ਵਿੱਚ ਵਾਪਰੇ ਡਾਕਟਰ ਡੌਲੀ ਹੱਤਿਆ ਕਾਂਡ ਦੇ ਦੋਸ਼ੀ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
Doctor Dolly Murder Case: ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਨਾਜਾਇਜ਼ ਪਿਸਤੌਲ, ਇੱਕ ਦੇਸੀ ਕੱਟਾ ਤੇ 6 ਕਾਰਤੂਸਾਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ 2013 ਬਹੁਚਰਚਿਤ ਰਹੇ ਗੁਰਦਾਸਪੁਰ ਦੇ ਰਹਿਣ ਵਾਲੇ ਡਾਕਟਰ ਡੌਲੀ ਹੱਤਿਆ ਕਾਂਡ ਦਾ ਮੁੱਖ ਮੁਲਜ਼ਮ ਹੈ ਅਤੇ ਅਦਾਲਤ ਵੱਲੋਂ ਇਸ ਨੂੰ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
9 ਸਾਲ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਸਾਲ ਕੁ ਪਹਿਲਾਂ ਉਹ ਜ਼ਮਾਨਤ ਉਤੇ ਬਾਹਰ ਆਇਆ ਸੀ। ਜਿਸਨੂੰ ਨਾਜਾਇਜ਼ ਅਸਲੇ ਸਮੇਤ ਸਾਥੀ ਸਣੇ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਡਾ.ਰੀਪੂਤਾਪਨ ਸਿੰਘ ਨੇ ਦੱਸਿਆ ਕਿ ਏਐਸਆਈ ਰਾਜ ਮਸੀਹ ਨੇ ਮੁੱਖਬਰ ਖਾਸ ਦੀ ਇਤਲਾਹ ਉਤੇ ਜੇਲ੍ਹ ਰੋਡ ਉਪਰ ਨਾਕੇਬੰਦੀ ਦੌਰਾਨ ਕਾਰ 'ਤੇ ਆ ਰਹੇ ਹਰੀ ਉਮ ਪੁੱਤਰ ਲੇਟ ਸੁਨੀਲ ਕੁਮਾਰ ਅਮਨ ਗਿੱਲ ਉਰਫ ਗੌਰਵ ਗਿੱਲ ਪੁੱਤਰ ਲੇਟ ਸੁਨੀਲ ਗਿੱਲ ਨੂੰ ਸਵਿਫਟ ਕਾਰ ਸਮੇਤ ਕਾਬੂ ਕਰਕੇ ਉਸ ਕੋਲੋਂ ਪਿਸਟਲ 32 ਬੋਰ ਬਿਨਾਂ ਮਾਰਕਾ ਸਮੇਤ ਮੈਗਜੀਨ ਅਤੇ 4 ਰੌਂਦ ਜਿੰਦਾ ਬਰਾਮਦ ਹੋਏ ਅਤੇ ਅਮਨ ਗਿੱਲ ਕੋਲੋਂ 315 ਬੋਰ ਦਾ ਦੇਸੀ ਕੱਟਾ ਬਿਨਾਂ ਮਾਰਕਾ ਤੇ 315 ਬੋਰ ਦੇ 2 ਜਿੰਦਾ ਰੌਂਦ ਬਰਾਮਦ ਹੋਏ।
ਦੋਵਾਂ ਖਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ ਨਾਜਾਇਜ਼ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਹਰੀ ਓਮ ਨੇ ਦੱਸ ਸਾਲ ਪਹਿਲਾਂ ਬਹੁਚਰਚਿਤ ਰਹੇ ਡਾਕਟਰ ਡੌਲੀ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਸੀ। ਗੀਤਾ ਭਵਨ ਰੋਡ ਦੇ ਰਹਿਣ ਵਾਲੇ ਇਸ ਡਾਕਟਰ ਦੀ ਲੜਕੀ ਨੂੰ ਝਾਂਸੇ ਵਿੱਚ ਲੈ ਕੇ ਇਸ ਨੇ ਰਾਤ ਨੂੰ ਉਸ ਦੇ ਘਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਡਾਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅਦਾਲਤ ਵੱਲੋਂ ਹਰਿਓਮ ਤੇ ਲੜਕੀ ਨੂੰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ : Junior Hockey Asia Cup 2023: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਦਿੱਤੀ ਵੱਡੀ ਹਾਰ
ਹਰਿ ਓਮ ਇਸ ਮਾਮਲੇ ਵਿੱਚ 9 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਇੱਕ ਸਾਲ ਪਹਿਲਾ ਹੀ ਜ਼ਮਾਨਤ ਉਤੇ ਬਾਹਰ ਆਇਆ ਸੀ ਅਤੇ ਬਾਹਰ ਆਉਂਦਿਆਂ ਹੀ ਕੁਝ ਦਿਨਾਂ ਬਾਅਦ ਫਿਰ ਤੋਂ ਨਾਜਾਇਜ਼ ਅਸਲੇ ਅਤੇ ਨਸ਼ੀਲੇ ਪਦਾਰਥਾਂ ਨਾਲ ਇੱਕ ਔਰਤ ਸਮੇਤ ਫੜਿਆ ਗਿਆ ਸੀ। ਹੁਣ ਫਿਰ ਇਸ ਕੋਲੋਂ ਨਾਜਾਇਜ਼ ਪਿਸਤੌਲ ਬਰਾਮਦ ਕੀਤੀ ਗਈ ਹੈ। ਇਸ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਹੀ ਇੱਕ ਕਤਲ ,ਦੋ ਨਾਜਾਇਜ਼ ਅਸਲੇ ਅਤੇ ਕੁੱਲ ਚਾਰ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : Governor Banwari Lal Purohit: ਕਟਾਰੂਚੱਕ ਨੂੰ ਕੈਬਨਿਟ 'ਚ ਰਹਿਣ ਦਾ ਹੱਕ ਨਹੀਂ- ਰਾਜਪਾਲ ਬਨਵਾਰੀ ਲਾਲ ਪੁਰੋਹਿਤ
ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ