ਦਿੱਲੀ : ਕੋਰੋਨਾ ਵਾਇਰਸ ( Coronavirus) ਦੇ ਚੱਲ ਦੇ ਹੋਏ ਲਾਕਡਾਊਨ ਦੀ ਵਜ੍ਹਾਂ ਕਰਕੇ ਜ਼ਿਆਦਾਤਰ ਲੋਕ ਘਰਾਂ ਤੋਂ ਹੀ ਕੰਮ ਕਰ ਰਹੇ ਨੇ, ਅਜਿਹੇ ਵਿੱਚ ਕੰਪਨੀਆਂ ਵੱਲੋਂ ਮਿਲਣ ਵਾਲੀ ਈ-ਮੇਲ ਦੀ ਗਿਣਤੀ ਵੀ ਵਧ ਗਈ ਹੈ,ਕੰਪਨੀਆਂ ਵੀ ਆਪਣੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀ ਪਾਲਿਸੀ ਬਦਲਾਅ ਦੀ ਜਾਣਕਾਰੀ ਈ-ਮੇਲ ਦੇ ਜ਼ਰੀਏ ਭੇਜ ਰਹੀ ਹੈ, ਅਜਿਹੇ ਵਿੱਚ ਹੁਣ ਹੈੱਕਰ ਦਾ ਧਿਆਨ ਮੁਲਾਜ਼ਮਾਂ ਦੇ ਦਫ਼ਤਰ ਦੀ ਈ-ਮੇਲ ਆਈ ਡੀ 'ਤੇ ਵੀ ਪੈ ਸਕਦਾ ਹੈ, ਹੈਕਰ ਕੰਪਨੀ ਦਾ ਈ-ਮੇਲ ਹੈੱਕ ਕਰਕੇ ਮੁਲਾਜ਼ਮਾਂ ਨੂੰ ਭੇਜ ਸਕਦੇ ਨੇ
ਇਸ ਕੰਪਨੀ ਨੇ ਕੀਤਾ ਅਲਰਟ
ਇੱਕ ਬਲਾਗ ਵਿੱਚ ਨੋਟਨਲਾਈਫਲਾਕ ਨੇ ਇਸ ਗੱਲ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਕੀ ਸਾਈਬਰ ਅਪਰਾਧ ਨਾਲ ਜੁੜੇ ਲੋਕ ਫ਼ਿਲਹਾਲ ਕੋਰੋਨਾ ਵਾਇਰਸ ਦੇ ਚੱਲਦਿਆਂ ਮੁਲਾਜ਼ਮਾਂ ਨੂੰ ਫ਼ਰਜ਼ੀ ਈ-ਮੇਲ ਭੇਜ ਕੇ ਉਨ੍ਹਾਂ ਦਾ ਸੋਸ਼ਨ ਕਰ ਰਹੇ ਨੇ,ਈ-ਮੇਲ ਨੂੰ ਦੇਖ ਕੇ ਅਜਿਹਾ ਲੱਗ ਦਾ ਹੈ ਕੀ ਕੰਪਨੀ ਦੇ ਕਿਸੇ ਸੀਨੀਅਰ ਅਧਿਕਾਰੀ ਨੇ ਈ-ਮੇਲ ਭੇਜਿਆ ਹੈ,ਪਰ ਅਜਿਹਾ ਨਹੀਂ ਹੈ, ਈ-ਮੇਲ ਵਿੱਚ ਇੱਕ ਲਿੰਕ ਦਿੱਤਾ ਜਾਂਦਾ ਹੈ, ਜਿਸ ਵਿੱਚ ਕਿਹਾ ਜਾਂਦਾ ਹੈ ਕੀ ਇਹ ਈ-ਪਾਲਿਸੀ ਦਾ ਲਿੰਕ ਹੈ, ਪਰ ਜੇਕਰ ਤੁਸੀਂ ਲਿੰਕ ਨੂੰ ਕਲਿੱਕ ਕੀਤਾ ਤਾਂ ਤੁਹਾਡੇ ਲੈਪਟਾਪ 'ਤੇ ਇੱਕ ਮਾਲਵੇਅਰ ਡਾਊਨਲੋਡ ਹੋ ਜਾਵੇਗਾ, ਇਸ ਲਈ ਅਜਿਹੇ ਕਿਸੇ ਵੀ ਲਿੰਕ ਨੂੰ ਕਲਿੱਕ ਕਰਨ ਤੋਂ ਪਹਿਲਾਂ ਆਪਣੇ ਮੈਨੇਜਰ ਜਾਂ ਫਿਰ HR ਨੂੰ ਰਿਪੋਰਟ ਜ਼ਰੂਰ ਕਰੋ
ਕਲਿੱਕ ਕਰਨ ਨਾਲ ਕੀ ਹੋਵੇਗਾ ਨੁਕਸਾਨ
ਜੇਕਰ ਮੁਲਾਜ਼ਮਾਂ ਨੇ ਧੋਖੇ ਨਾਲ ਲਿੰਕ 'ਤੇ ਕਲਿੱਕ ਕਰ ਦਿੱਤਾ ਤਾਂ ਸਾਈਬਰ ਅਪਰਾਧਿਆਂ ਦੇ ਕੋਲ ਤੁਹਾਡੇ ਲੈਪਟਾਪ ਦਾ ਸਾਰਾ ਕੰਟਰੋਲ ਚਲਾ ਜਾਵੇਗਾ, ਉਹ ਤੁਹਾਡੇ ਕੰਪਿਊਟਰ ਵਿੱਚ ਮੌਜੂਦ ਸਾਰੇ ਬਿਜ਼ਨਸ ਅਤੇ ਵਿੱਤੀ ਜਾਣਕਾਰੀਆਂ ਕੱਢ ਲਵੇਗਾ
ਗੂਗਲ ਨੇ ਕੀਤਾ ਅਲਰਟ
ਗੂਗਲ ਨੇ ਪਿਛਲੇ ਮਹੀਨੇ ਵੀ ਇਸ ਤਰ੍ਹਾਂ ਦੇ ਖ਼ਤਰੇ ਨੂੰ ਲੈਕੇ ਅਵਰਟ ਕੀਤਾ ਸੀ,ਗੂਗਲ ਨੇ ਕਿਹਾ ਸੀ ਕੀ ਅਜਿਹੇ ਫ਼ਰਜ਼ੀ ਵਾੜੇ ਈ-ਮੇਲ ਦੇ ਜ਼ਰੀਏ ਆਉਂਦੇ ਨੇ, ਅਜਿਹੇ ਵਿੱਚ ਯੂਜ਼ਰ ਨੂੰ ਚਾਹੀਦਾ ਹੈ ਕੀ ਉਹ ਆਪਣੇ ਘਰ ਦਾ ਪਤਾ ਬੈਂਕ ਡਿਟੇਲਜ਼ ਕਿਸੇ ਨਾਲ ਸ਼ੇਅਰ ਨਾ ਕਰੇ,ਈ-ਮੇਲ ਭੇਜਣ ਵਾਲੀ ਵੈੱਬਸਾਈਟ ਦੇ URL ਨੂੰ ਚੈੱਕ ਕਰੇ ਤਾਕੀ ਕਿਸੇ ਤਰ੍ਹਾਂ ਦਾ ਸ਼ੱਕ ਹੋਣ 'ਤੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇ