ਪੰਜਾਬ ਦੇ ਇਸ ਜਿਲ੍ਹੇ ਵਿੱਚ ਖਾਕੀ 'ਤੇ ਲੱਗੇ ਇਲਜ਼ਾਮ ! ਬਲਾਤਕਾਰ ਪੀੜਤਾ ਨੂੰ ਕਰੰਟ ਲਾਉਣ ਦੇ ਲੱਗੇ ਦੋਸ਼

ਲੜਕੀਆਂ ਅਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ ਜਾਂ ਜ਼ਬਰਦਸਤੀ ਦੇ ਮਾਮਲੇ ਅਕਸਰ ਦੇਖਣ ਸੁਣਨ ਨੂੰ ਮਿਲਦੇ ਹਨ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪੁਲੀਸ ਇਨ੍ਹਾਂ ਮਾਮਲਿਆਂ ਤੇ ਸੰਵੇਦਨਸ਼ੀਲਤਾ ਵਿਖਾਉਣ ਦੀ ਬਜਾਏ ਖੁਦ ਪੀਡ਼ਤਾ ਨੂੰ ਹੀ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦੀ ਹੈ. ਜਿਸ ਨਾਲ ਖਾਕੀ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਹਨ.

ਪੰਜਾਬ ਦੇ ਇਸ ਜਿਲ੍ਹੇ ਵਿੱਚ ਖਾਕੀ 'ਤੇ ਲੱਗੇ ਇਲਜ਼ਾਮ ! ਬਲਾਤਕਾਰ ਪੀੜਤਾ ਨੂੰ ਕਰੰਟ ਲਾਉਣ ਦੇ ਲੱਗੇ ਦੋਸ਼

ਤਪਿਨ ਮਲਹੋਤਰਾ ਅੰਮ੍ਰਿਤਸਰ : ਲੜਕੀਆਂ ਅਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ ਜਾਂ ਜ਼ਬਰਦਸਤੀ ਦੇ ਮਾਮਲੇ ਅਕਸਰ ਦੇਖਣ ਸੁਣਨ ਨੂੰ ਮਿਲਦੇ ਹਨ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪੁਲੀਸ ਇਨ੍ਹਾਂ ਮਾਮਲਿਆਂ ਤੇ ਸੰਵੇਦਨਸ਼ੀਲਤਾ ਵਿਖਾਉਣ ਦੀ ਬਜਾਏ ਖੁਦ ਪੀਡ਼ਤਾ ਨੂੰ ਹੀ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦੀ ਹੈ. ਜਿਸ ਨਾਲ ਖਾਕੀ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਹਨ.  ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਥਾਣਾ ਗੇਟ ਹਕੀਮਾਂ ਦੇ ਪੁਲਸ ਚੌਂਕੀ  ਵਿੱਚ ਤੈਨਾਤ ਸਬ ਇੰਸਪੈਕਟਰ ਦੇ ਉੱਤੇ ਕਥਿਤ ਪੀੜਤ ਤੇਰਾਂ ਸਾਲਾ ਨਾਬਾਲਿਗ ਨੂੰ ਕਰੰਟ ਲਗਾਉਣ ਦੇ ਦੋਸ਼ ਲੱਗੇ ਹਨ ਨਾਲ ਹੀ ਉਸ ਨੂੰ ਇਨਸਾਫ਼ ਦਿਵਾਉਣ ਦੇ ਲਈ ਪਹੁੰਚੀ ਮਹਿਲਾ ਪ੍ਰਧਾਨ ਬਲਰਾਜ ਕੌਰ  ਭਾਰਤ ਦੀ ਵੀ ਕੁੱਟਮਾਰ ਕੀਤੀ ਗਈ ਹੈ  

ਇਹ ਹੈ ਮਾਮਲਾ  
ਆਪਣੇ ਨਾਲ  ਹੋਈ ਕੁੱਟਮਾਰ ਬਾਰੇ ਗੱਲ ਕਰਦੀ ਮਹਿਲਾ ਪ੍ਰਧਾਨ ਰਾਜ ਕੌਰ ਨੇ ਦੱਸਿਆ ਕਿ ਉਹ ਬਲਾਤਕਾਰ ਪੀਡ਼ਤ ਲਡ਼ਕੀ ਨੂੰ ਇਨਸਾਫ ਦਿਵਾਉਣ ਸਬੰਧੀ ਥਾਣੇ ਪੁੱਜੀ ਜਿੱਥੇ ਪੁਲਿਸ ਵੱਲੋਂ ਪੀਡ਼ਤ ਲਡ਼ਕੀ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ  ਬਲਾਤਕਾਰ ਕਰਨ ਵਾਲੇ ਲੜਕੇ ਦੀ ਬਜਾਏ ਆਪਣੇ ਚਾਚੇ ਦੇ ਉੱਤੇ ਇਲਜ਼ਾਮ ਲਗਾ ਦੇਵੇ ਜਦੋਂ ਨਹੀਂ ਮੰਨੀ ਤਾਂ ਉਸ ਲੜਕੀ ਨੂੰ  ਸਬ ਇੰਸਪੈਕਟਰ ਨਵਜੋਤ ਕੌਰ ਅਤੇ ਥਾਣੇ ਦੇ ਪੰਜ ਮੁਲਾਜ਼ਮਾਂ ਵੱਲੋਂ  ਕਮਰੇ ਵਿੱਚ ਬੰਦ ਕਰਕੇ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਰੰਟ ਵੀ ਲਗਾਇਆ ਗਿਆ  ਇੰਨਾ ਹੀ ਨਹੀਂ ਪੁਲਿਸ ਨੇ ਜੋ ਲੋਕ ਉਸ ਨੂੰ ਅਸੀਂ ਛੁਡਵਾਉਣ ਗਏ ਸੀ ਸਾਡੇ ਨਾਲ ਵੀ ਕੁੱਟਮਾਰ ਕੀਤੀ ਹੈ  

ਪੁਲਿਸ ਨੇ ਦਿੱਤੀ ਸਫ਼ਾਈ 
ਉੱਥੇ ਹੀ ਇਸ ਘਟਨਾ ਬਾਰੇ ਮੌਕੇ ਤੇ ਪਹੁੰਚੇ ਏਸੀਪੀ ਪ੍ਰਵੇਸ਼ ਚੋਪਡ਼ਾ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਲੈ ਲਈ ਗਈ ਹੈ ਤੇ ਜਲਦ ਹੀ ਇਸ ਤੇ ਬਣਦੀ ਕਾਰਵਾਈ ਕੀਤੀ ਜਾਏਗੀ  ਉੱਥੇ ਹੀ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਦੇ ਵੱਲੋਂ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ  

 ਹੁਣ ਪਰਿਵਾਰ ਦੇ ਵੱਲੋਂ ਅਤੇ ਮਹਿਲਾ ਪ੍ਰਧਾਨ ਦੇ ਵੱਲੋਂ ਲੜਕੀ ਨੂੰ ਇਨਸਾਫ ਦਿਵਾਉਣ ਦੀ ਗੁਹਾਰ ਲਗਾਈ ਗਈ ਹੈ

WATCH LIVE TV