ਮੌਤ ਦੀ ਵਾਸ਼ਿੰਗ ਮਸ਼ੀਨ !
Advertisement

ਮੌਤ ਦੀ ਵਾਸ਼ਿੰਗ ਮਸ਼ੀਨ !

ਲਿਫ਼ਾਫੇ ਵਿੱਚ ਲਪੇਟ ਕੇ ਲਾਸ਼ ਨੂੰ ਵਾਸ਼ਿੰਗ ਮਸ਼ੀਨ ਵਿੱਚ ਪਾਇਆ ਸੀ,ਘਰ ਦੇ ਮਾਲਿਕ ਵਿਆਹ 'ਤੇ ਗਏ ਸਨ   

ਮੌਤ ਦੀ ਵਾਸ਼ਿੰਗ ਮਸ਼ੀਨ !

ਅੰਮ੍ਰਿਤਸਰ : ਅੰਮ੍ਰਿਤਸਰ ਦੇ ਛਾਹਰਟਾ ਵਿੱਚ ਹਰ ਕੋਈ ਹੈਰਾਨ ਹੈ, ਪਰੇਸ਼ਾਨ ਹੈ,ਇੱਕ ਅਜੀਬ ਜੀ ਵਾਰਦਾਤ ਨੇ ਸਭ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ,ਛਾਹਰਟਾ ਦਾ ਇੱਕ ਘਰ ਚਰਚਾ ਦਾ ਕੇਂਦਰ ਬਣ ਰਿਹਾ ਹੈ,ਇਸ ਘਰ ਤੋਂ ਜੋ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਵੀ ਉਸਨੂੰ  ਸੁਣਿਆ ਉਸਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ, ਮਨ ਵਿੱਚ ਕਈ ਸਵਾਲ ਉੱਠਣ ਲੱਗੇ,ਉਸ ਮਾਂ ਬਾਰੇ ਉਸ ਪਿਓ ਬਾਰੇ,ਮਾਂ ਦੀ ਮਮਤਾ ਬਾਰੇ,ਮਾਂ ਦੀ 

ਬੇਦਰਦੀ ਬਾਰੇ, ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹੁਣ ਤੱਕ ਕਿਸੇ ਕੋਲ ਨਹੀਂ ਹੈ 

ਮੌਤ ਦੀ ਵਾਸ਼ਿੰਗ ਮਸ਼ੀਨ 

ਅੰਮ੍ਰਿਤਸਰ ਦੇ ਛਾਹਰਟਾ ਵਿੱਚ ਗਿਆਨ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਇਕ ਦਿਨ ਉਹ ਆਪਣੇ ਪੂਰੇ ਪਰਿਵਾਰ ਨਾਲ ਕਿਸੇ ਦੇ ਵਿਆਹ 'ਤੇ ਗਿਆ ਹੋਇਆ ਸੀ, ਵਿਆਹ ਦੀਆਂ ਰੌਣਕਾਂ ਵੇਖਕੇ ਜਦੋਂ ਪਰਿਵਾਰ ਰਾਤ ਨੂੰ ਘਰ ਆਇਆ ਤਾਂ ਥਕੇ ਹੋਣ ਦੀ ਵਜ੍ਹਾ ਕਰਕੇ ਸਭ ਸੋਹ ਗਏ, ਪਰ ਸਵੇਰੇ ਜਦੋਂ ਘਰ ਦੀ ਮਹਿਲਾ ਉੱਠੀ ਤਾਂ ਘਰ ਦੇ ਰੁਜ਼ਾਨਾ ਦੇ ਰੁਝੇਵੇ ਸ਼ੁਰੂ ਹੋ ਗਏ, ਸਵੇਰੇ ਮਹਿਲਾਂ ਨੇ ਕਪੜੇ ਧੋਣ ਲਈ ਵਾਸ਼ਿੰਗ 

ਮਸ਼ੀਨ ਚਲਾਈ, ਪਰ ਵਾਸ਼ਿੰਗ ਮਸ਼ੀਨ ਨਹੀਂ ਚੱਲੀ,ਮਹਿਲਾ ਪਰੇਸ਼ਾਨ ਹੋ ਗਈ,ਉਸਨੂੰ ਲੱਗਿਆ ਕਿ ਸ਼ਾਇਦ ਕੱਪੜੇ ਵੱਧ ਹੋਣ ਦੀ ਵਜਹਾ ਕਰਕੇ ਮਸ਼ੀਨ ਨਹੀਂ ਚੱਲ ਰਹੀ ਸੀ, ਮਸ਼ੀਨ ਦਾ ਢੱਕਣ ਖੋਲ੍ਹਿਆ  ਮਸ਼ੀਨ ਅੰਦਰ ਪਏ ਕੱਪੜਿਆਂ ਵਿੱਚ ਇੱਕ ਕਾਲਾ ਲਿਫ਼ਾਫਾ ਪਿਆ ਸੀ,ਇਸ ਕਾਲੇ ਲਿਫ਼ਾਫੇ ਨੂੰ ਜਦੋਂ ਮਹਿਲਾ ਨੇ ਖੋਲ੍ਹਿਆਂ ਤਾਂ ਉਸਦੇ ਹੋਸ਼ ਉਡ ਗਏ, ਲਿਫ਼ਾਫੇ ਵਿੱਚ ਇੱਕ ਭਰੂਣ ਦੀ ਲਾਸ਼ ਪਈ ਸੀ

ਲਾਸ਼ ਨੂੰ ਲੈਕੇ ਸਵਾਲ 

ਵਾਸ਼ਿੰਗ ਮਸ਼ੀਨ ਤੋਂ ਮਿਲੇ ਭਰੂਣ ਨੂੰ ਲੈਕੇ ਕਈ ਸਵਾਲ ਉੱਠ ਰਹੇ ਨੇ ਆਖ਼ਿਰ ਕਿਸਨੇ ਭਰੂਣ ਦੀ ਲਾਸ਼ ਨੂੰ ਮਸ਼ੀਨ ਵਿੱਚ ਪਾਇਆ ? ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੇ  ਆਖ਼ਿਰ ਗਿਆਨ ਸਿੰਘ ਦੇ ਪਰਿਵਾਰ ਨੂੰ ਹੀ ਕਿਉਂ ਚੁਣਿਆ ਗਿਆ ?ਕਿਸੇ ਨੇ ਸਬੂਤ ਮਿਟਾਉਣ ਲਈ ਅਜਿਹੀ ਹਰਕਤ ਕੀਤੀ ਹੈ ? ਕੀ ਪਰਿਵਾਰ ਨਾਲ ਕਿਸੇ ਦੀ ਦੁਸ਼ਮਣੀ ਸੀ ? 

Trending news