ਸਿਰ ਕੱਟ ਦਿੱਤਾ,ਹੱਥ-ਪੈਰ ਵੀ ਵੱਖ ਕਰ ਦਿੱਤੇ,ਦਰਦਨਾਕ ਹਾਲਤ 'ਚ ਮਿਲੀ ਪੰਜਾਬ ਦੇ ਇਸ ਸ਼ਹਿਰ ਤੋਂ ਲਾਸ਼,ਉੱਠੇ ਕਈ ਸਵਾਲ
Advertisement

ਸਿਰ ਕੱਟ ਦਿੱਤਾ,ਹੱਥ-ਪੈਰ ਵੀ ਵੱਖ ਕਰ ਦਿੱਤੇ,ਦਰਦਨਾਕ ਹਾਲਤ 'ਚ ਮਿਲੀ ਪੰਜਾਬ ਦੇ ਇਸ ਸ਼ਹਿਰ ਤੋਂ ਲਾਸ਼,ਉੱਠੇ ਕਈ ਸਵਾਲ

ਅੰਮ੍ਰਿਤਸਰ ਤੋਂ ਮਿਲੀ ਇੱਕ ਸ਼ਖ਼ਸ ਦੀ ਲਾਸ਼ ਨੇ ਕਈ ਸਵਾਲ ਖੜੇ ਕੀਤੇ 

ਅੰਮ੍ਰਿਤਸਰ ਤੋਂ ਮਿਲੀ ਇੱਕ ਸ਼ਖ਼ਸ ਦੀ ਲਾਸ਼ ਨੇ ਕਈ ਸਵਾਲ ਖੜੇ ਕੀਤੇ

ਅਨਮੋਲ ਗੁਲਾਟੀ/ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ  ਬੁਰੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ,ਲਾਸ਼ ਦਾ ਸਿਰ ਕੱਟਿਆ ਹੋਇਆ ਸੀ ਹੱਥ-ਪੈਰ ਵੱਖ ਸਨ,GRP ਵੱਲੋਂ ਲਾਸ਼ ਰੇਲਵੇ ਦੀ ਲਾਈਨਾਂ 'ਤੇ ਮਿਲੀ ਹੈ,ਇਹ ਕਤਲ ਹੈ ਜਾਂ ਫਿਰ ਖ਼ੁਦਕੁਸ਼ੀ ਹੈ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ ਪਰ ਜਿਸ ਤਰ੍ਹਾਂ ਨਾਲ ਲਾਸ਼ ਮਿਲੀ ਹੈ ਇਹ ਕਤਲ ਦੀ ਵਾਰਦਾਤ ਵੱਲ ਇਸ਼ਾਰਾ ਕਰ ਰਹੀ ਹੈ ਜਿਸ ਨੂੰ ਸੂਸਾਈਡ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੋ ਸਕਦੀ ਹੈ

ਪੁਲਿਸ ਨੂੰ ਮ੍ਰਿਤਕ ਦੇ ਕੋਲੋਂ ਇੱਕ ਵੋਟਰ ਆਈ ਕਾਰਡ ਮਿਲਿਆ ਹੈ ਜੋ ਕਿ  ਕੁਲਵੰਤ ਸਿੰਘ ਨਾਂ ਦੇ ਸ਼ਖ਼ਸ ਦਾ ਹੈ, ਇਸ 'ਤੇ ਘਰ ਦਾ ਪਤਾ ਉੱਤਰਾਖੰਡ ਦੇ ਬਾਜਪੁਰ ਜ਼ਿਲਾ ਊਧਮ ਸਿੰਘ ਨਗਰ ਦਾ ਲਿਖਿਆ ਹੋਇਆ ਹੈ,ਪੁਲਿਸ ਇਸ ਜਾਂਚ ਵਿੱਚ ਜੁਟੀ ਹੈ ਕਿ ਕਿ ਵੋਟਰ ਕਾਰਡ ਜੋ ਬਰਾਮਦ ਹੋਇਆ ਹੈ ਕੀ ਉਹ ਉਸੇ ਸ਼ਖ਼ਸ ਦਾ ਹੈ ?ਜਿਸ ਦੀ ਲਾਸ਼ ਮਿਲੀ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਜਾਂਚ ਭਟਕਾਉਣ ਦੇ ਲਈ ਵੀ ਅਜਿਹਾ ਕੀਤਾ ਗਿਆ ਹੋ ਸਕਦਾ ਹੈ,ਪੁਲਿਸ ਮੁਤਾਬਿਕ ਜਿਸ ਸ਼ਖ਼ਸ ਦੀ ਲਾਸ਼ ਮਿਲੀ ਹੈ ਉਸ ਦੇ ਚਿਹਰੇ ਦੀ ਹਾਲਤ ਬੁਰੀ ਹੈ ਫ਼ੋਟੋ ਤੋਂ ਪਛਾਣ ਕਰਨਾ ਮੁਸ਼ਕਲ ਹੈ,ਉਸ ਦੀ ਪਛਾਣ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ,ਪੁਲਿਸ ਨੇ ਲਾਸ਼ ਤੋਂ ਮਿਲੇ ਆਈ ਕਾਰਡ ਦੇ ਜ਼ਰੀਏ ਘਰ ਤੱਕ ਸੰਪਰਕ ਕਰ ਲਿਆ ਹੈ  

ਕੁਲਵੰਤ ਦੀ ਪਤਨੀ ਦਾ ਬਿਆਨ 

ਪੁਲਿਸ ਨੂੰ ਲਾਸ਼ ਦੇ ਕੋਲੋਂ ਜਿਹੜਾ ਆਈ ਕਾਰਡ ਮਿਲਿਆ ਸੀ ਉਸ ਸ਼ਖ਼ਸ ਦੀ ਪਤਨੀ ਮੁਤਾਬਿਕ ਉਹ ਉੱਤਰਾਖੰਡ ਦੇ ਪਿੰਡ ਬਾਜਪੁਰ ਵਿੱਚ ਰਹਿੰਦੇ ਨੇ ਅਤੇ ਉਸ ਦਾ ਪਤੀ 1 ਸਾਲ ਤੋਂ ਘਰ ਨਹੀਂ ਆਇਆ ਹੈ,ਪਤਨੀ ਨੇ ਦੱਸਿਆ ਉਨ੍ਹਾਂ ਦੇ ਚਾਰ ਬੱਚੇ ਨੇ,ਜਿਸ ਵਿੱਚ 2 ਦਾ ਵਿਆਹ ਹੋ ਚੁੱਕਿਆ ਹੈ 

 

 

Trending news