ਹੱਸਦੇ ਖੇਡ ਦੇ ਪਰਿਵਾਰ ਨੂੰ ਤਬਾਹ ਕਰਨ ਵਾਲੀ ਮਹਿਲਾ SI ਗਿਰਫ਼ਤਾਰ

ਸਬ ਇੰਸਪੈਕਟਰ ਸੰਦੀਪ ਕੌਰ ਖਿਲਾਫ ਵੱਡੀ ਕਾਰਵਾਹੀ 

ਹੱਸਦੇ ਖੇਡ ਦੇ ਪਰਿਵਾਰ ਨੂੰ ਤਬਾਹ ਕਰਨ ਵਾਲੀ ਮਹਿਲਾ SI ਗਿਰਫ਼ਤਾਰ
ਸਬ ਇੰਸਪੈਕਟਰ ਸੰਦੀਪ ਕੌਰ ਖਿਲਾਫ ਵੱਡੀ ਕਾਰਵਾਹੀ

ਅਨਮੋਲ ਗੁਲਾਟੀ/ਅੰਮ੍ਰਿਤਸਰ : ਅੰਮ੍ਰਿਤਸਰ ਇੱਕ ਹੱਸਦੇ ਖੇਡ  ਦੇ ਪਰਿਵਾਰ ਨੂੰ ਤਬਾਅ ਕਰਨ ਵਾਲੀ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ,ਉਨ੍ਹਾਂ ਨੂੰ ਗੁਰਦਾਸਪੁਰ ਦੇ ਹਰਗੋਬਿੰਦਪੁਰ ਪਿੰਡ ਦੀ ਇੱਕ ਕੋਠੀ ਤੋਂ ਗਿਰਫ਼ਤਾਰ ਕੀਤਾ ਗਿਆ ਹੈ, ਅੰਮ੍ਰਿਤਸਰ ਸ਼ਹਿਰੀ ਅਤੇ ਦੇਹਾਤੀ ਪੁਲਿਸ ਵੱਲੋਂ ਡਬਲ ਸੂਸਾਈਡ ਮਾਮਲੇ ਵਿੱਚ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ,ਪੰਜਾਬ ਪੁਲਿਸ ਵੱਲੋਂ ਸੰਦੀਪ ਕੌਰ ਦੀ ਗਿਰਫ਼ਤਾਰੀ ਦੇ ਲਈ ਟੀਮ ਤਿਆਰ ਕੀਤੀਆਂ ਗਈਆਂ ਸਨ, ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ 
ਕੀ ਹੈ ਪੂਰਾ ਮਾਮਲਾ

ਬਿਕਰਮਜੀਤ ਸਿੰਘ, ਜਿਸ ਨੇ ਨਿੱਜੀ ਹੋਟਲ ਵਿੱਚ ਖੁਦਕੁਸ਼ੀ ਕੀਤੀ ਸੀ। ਉਸ ਕੋਲੋਂ ਇੱਕ ਸੂਸਾਈਡ ਨੋਟ ਵੀ ਬਰਾਮਦ ਹੋਇਆ ਸੀ। ਜਿਸ ਵਿੱਚ ਉਸ ਮਹਿਲਾ SI ਦੇ ਨਾਮ ਦਾ ਜ਼ਿਕਰ ਹੈ। ਦੱਸਿਆ ਜਾ ਰਿਹਾ ਸੀ ਕਿ ਮਹਿਲਾ SI ਨਾਲ ਬਿਕਰਮਜੀਤ ਦੇ ਸੰਬੰਧ ਵੀ ਸਨ, ਤੇ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਵੀ ਹੈ।  ਅਤੇ ਇਸੇ ਰਾਸ਼ੀ ਨੂੰ ਲੈਕੇ ਇਸ ਸ਼ਖ਼ਸ ਨੂੰ ਧਮਕਾਇਆ ਜਾ ਰਿਹਾ ਸੀ। ਜਿਸ ਤੋਂ ਤੰਗ ਪਰੇਸ਼ਾਨ ਆ ਕੇ ਨਵਾਂ ਪਿੰਡ ਦੇ ਬਿਕਰਮਜੀਤ ਸਿੰਘ ਵੱਲੋਂ ਅੰਮ੍ਰਿਤਸਰ ਦੇ ਹੋਟਲ ਦੇ ਕਮਰੇ ‘ਚ ਖ਼ੁਦਕੁਸ਼ੀ ਕਰ ਲਈ ਗਈ ਸੀ। ਤੇ ਸਦਮੇ ‘ਚ ਆਕੇ ਇੱਕ ਹੀ ਦਿਨ ਬਾਅਦ  ਬਿਕਰਮਜੀਤ ਦੀ ਪਤਨੀ ਨੇ ਵੀ ਫਾਹਾ ਲੈ ਲਿਆ ਸੀ। ਦੇਖਦੇ ਹੀ ਦੇਖਦੇ ਇਸ ਪੂਰੀ ਘਟਨਾ ਨੇ ਇੱਕ ਖੁਸ਼ਹਾਲ ਪਰਿਵਾਰ ਉਜਾੜ ਦਿੱਤਾ।

ਹੁਣ ਤੱਕ ਹੋਈ ਕੀ ਕਾਰਵਾਈ  

10 ਤੋਂ ਜ਼ਿਆਦਾ ਦਿਨਾਂ ਤੋਂ   ਸੰਦੀਪ ਕੌਰ ਪੁਲਿਸ ਦੀ ਗਿਰਫ਼ਤ ‘ਚੋਂ ਬਾਹਰ ਸੀ ਜਿਸ ਨੂੰ ਹੁਣ ਫੜ ਲਿਆ ਗਿਆ ਹੈ, ਖ਼ੁਦਕੁਸ਼ੀ ਮਾਮਲੇ 'ਚ ਸਬ ਇੰਸਪੈਕਟਰ ਸੰਦੀਪ ਕੌਰ ਖਿਲਾਫ਼ ਵੱਡੀ ਤੇ ਵਿਭਾਗੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਨੇ ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ, ਦੱਸ ਦਈਏ ਕਿ ਬੀਤੇ ਰੋਜ਼ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰਿਵਾਰ ਨੂੰ ਫ਼ੋਨ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ। ਉਥੇ ਹੀ ਵਿਕਰਮਜੀਤ ਸਿੰਘ ਦੀ ਧੀ ਨੇ ਵੀ ਤਸਦੀਕ ਕੀਤੀ ਹੈ ਕਿ ਮੁਲਜ਼ਮ ਮਹਿਲਾ SI ਉਸਦੇ ਪਿਤਾ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਸੀ, ਕਿ ਉਸਦੇ ਪਿਤਾ ਨੂੰ ਝੂਠੇ ਮਾਮਲੇ ਵਿੱਚ ਫਸਾ ਦੇਵੇਗੀ। ਜ਼ੀ ਮੀਡਿਆ ਦੀ ਟੀਮ ਮਹਿਲਾ SI ਦੇ ਘਰ ਵੀ ਪਹੁੰਚੀ, ਪਰ ਉਹ ਫ਼ਰਾਰ ਹੈ।