ਅਜੀਬੋ ਗਰੀਬ ! ਪਾਸਪੋਰਟ 'ਤੇ ਫੋਟੋ ਕਿਸੇ ਹੋਰ ਦੀ ਪਤਾ ਕਿਸੇ ਹੋਰ ਦਾ, ਲੈਣ ਵਾਲੇ ਹੋਏ ਹੈਰਾਨ
Advertisement

ਅਜੀਬੋ ਗਰੀਬ ! ਪਾਸਪੋਰਟ 'ਤੇ ਫੋਟੋ ਕਿਸੇ ਹੋਰ ਦੀ ਪਤਾ ਕਿਸੇ ਹੋਰ ਦਾ, ਲੈਣ ਵਾਲੇ ਹੋਏ ਹੈਰਾਨ

ਇਥੇ ਪਾਸਪੋਰਟ ਕਿਸੇ ਦੇ ਘਰ ਤਾਂ ਪਹੁੰਚਿਆ ਪਰ ਉਸ 'ਤੇ ਨਾਮ ਕਿਸੇ ਹੋਰ ਦਾ ਸੀ ਤੇ ਫੋਟੋ ਕਿਸੇ ਹੋਰ ਦੀ ਸੀ। 

ਫਾਈਲ ਫੋਟੋ

ਪਰਮਵੀਰ ਰਿਸ਼ੀ/ ਅੰਮ੍ਰਿਤਸਰ: ਅੰਮ੍ਰਿਤਸਰ 'ਚ ਪਾਸਪੋਰਟ ਦਫਤਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ, ਇਥੇ ਪਾਸਪੋਰਟ ਕਿਸੇ ਦੇ ਘਰ ਤਾਂ ਪਹੁੰਚਿਆ ਪਰ ਉਸ 'ਤੇ ਨਾਮ ਕਿਸੇ ਹੋਰ ਦਾ ਸੀ ਤੇ ਫੋਟੋ ਕਿਸੇ ਹੋਰ ਦੀ ਸੀ। 

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਵਤਾਰ ਐਵੀਨਿਊ 'ਚ ਰਹਿਣ ਵਾਲੇ ਅੰਜੁਮ ਰਤਨ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ 'ਚ ਇੱਕ ਪਾਸਪੋਰਟ ਆਇਆ, ਜੋ ਪੂਰੀ ਤਰਾਂ ਨਾਲ ਫਰਜ਼ੀ ਹੈ। ਉਹਨਾਂ ਕਿਹਾ ਕਿ ਜੇ ਨੈਸ਼ਨਲ ਆਈ ਦੀ ਪਾਸਪੋਰਟ ਫਰਜ਼ੀ ਨਹੀਂ ਬਣ ਸਕਦਾ ਤਾਂ ਫਿਰ ਇੰਟਰਨੈਸ਼ਨਲ ਪਾਸਪੋਰਟ ਕਿਵੇਂ ਫਰਜ਼ੀ ਬਣ  ਗਿਆ, ਨਾ ਹੀ ਉਹਨਾਂ ਦੇ ਸਾਈਨ ਹੋਏ ਨੇ ਤੇ ਤਾਂ ਹੀ ਜਿਸ ਦੀ ਫੋਟੋ ਲੱਗੀ ਹੈ ਉਸ ਨੂੰ ਉਹ ਜਾਣਦੇ ਹਨ। ਉਹਨਾਂ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ ਕੀਤੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। 

ਉਧਰ ਪਾਸਪੋਰਟ ਅਫਸਰ ਮਨੀਸ਼ ਕਪੂਰ ਖੁਦ ਹੈਰਾਨ ਹਨ ਕਿ ਆਖਿਰਕਾਰ ਇਨ੍ਹੀ ਵੱਡੀ ਗ਼ਲਤੀ ਕਿਵੇਂ ਹੋ ਗਈ। ਉਹਨਾਂ ਦਲੀਲ ਕੀਤੀ ਕਿ ਇਸ 'ਚ ਪਾਸਪੋਰਟ ਦਫਤਰ ਦੀ ਕੋਈ ਗਲਤੀ ਨਹੀਂ ਹੈ, ਇਸ ਬਾਰੇ ਮੁਕੰਮਲ ਜਾਂਚ ਕੀਤੀ ਜਾਵੇਗੀ। 

Watch Live Tv-

Trending news