ਅੰਮ੍ਰਿਤਸਰ 'ਚ ਸ਼ਰੇਆਮ ਚਲੀਆਂ ਗੋਲੀਆਂ,ਗੁੰਡਾਗਰਦੀ ਦੀ ਖ਼ੌਫ਼ਨਾਕ ਤਸਵੀਰ ਆਈ ਸਾਹਮਣੇ
Advertisement

ਅੰਮ੍ਰਿਤਸਰ 'ਚ ਸ਼ਰੇਆਮ ਚਲੀਆਂ ਗੋਲੀਆਂ,ਗੁੰਡਾਗਰਦੀ ਦੀ ਖ਼ੌਫ਼ਨਾਕ ਤਸਵੀਰ ਆਈ ਸਾਹਮਣੇ

 ਅੰਮ੍ਰਿਤਸਰ ਵਿੱਚ ਪਤਾਹਪੁਰ ਵਿੱਚ ਇੱਕ ਸ਼ਖ਼ਸ ਨੇ ਸ਼ਰੇਆਮ ਗੋਲੀਆਂ ਚਲਾਇਆ 

 ਅੰਮ੍ਰਿਤਸਰ ਵਿੱਚ ਪਤਾਹਪੁਰ ਵਿੱਚ ਇੱਕ ਸ਼ਖ਼ਸ ਨੇ ਸ਼ਰੇਆਮ ਗੋਲੀਆਂ ਚਲਾਇਆ

ਅੰਮ੍ਰਿਤਸਰ :  ਅੰਮ੍ਰਿਤਸਰ ਦੇ ਪਤਾਹਪੁਰ ਇਲਾਕੇ ਤੋਂ ਗੁੰਡਾਗਰਦੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਉਸ ਨੂੰ ਜਿਸ ਨੇ ਵੀ ਵੇਖਿਆ ਉਹ ਹੈਰਾਨ ਰਹਿ ਗਿਆ, ਇੱਕ ਸ਼ਖ਼ਸ ਸ਼ਰੇਆਮ ਬੰਦੂਕ ਦੇ ਨਾਲ ਲੋਕਾਂ 'ਤੇ ਗੋਲੀਆਂ ਦੇ ਨਾਲ ਇੱਟਾਂ ਅਤੇ ਪੱਥਰ ਸੁੱਟ ਰਿਹਾ ਸੀ, ਦੂਜੇ ਪਾਸੇ ਤੋਂ ਵੀ  ਫਾਇਰਿੰਗ ਕਰ ਰਹੇ ਸ਼ਖ਼ਸ 'ਤੇ ਇੱਟਾਂ ਅਤੇ ਪੱਥਰ ਸੁੱਟੇ ਜਾ ਰਹੇ ਸਨ, 2 ਧਿਰਾਂ ਵਿੱਚ ਲੜਾਈ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਨੇ ਬੇਖ਼ੌਫ਼ ਮੁਲਜ਼ਮਾਂ ਦੀ ਅਜਿਹੀ ਤਸਵੀਰ ਪੇਸ਼ ਕੀਤੀ ਹੈ ਜੋ ਹਰ ਇੱਕ ਸ਼ਰੀਫ਼ ਸ਼ਖ਼ਸ ਨੂੰ ਪਰੇਸ਼ਾਨ ਕਰ  ਰਹੀ ਹੈ

ਝਗੜਾ ਕਿਸ ਦੇ ਵਿੱਚ ਹੋਇਆ ?

ਅੰਮ੍ਰਿਤਸਰ ਦੇ ਪਤਾਹਪੁਰ ਦੀ ਕਾਂਗਰਸ ਕਾਉਂਸਲਰ ਗੁਰਮੀਤ ਕੌਰ ਦੇ ਪੁੱਤਰ ਕੈਪਟਨ 'ਤੇ ਗਿੰਨੀ ਨਾਂ ਦੇ ਇੱਕ ਮੁਲਜ਼ਮ ਨੇ ਹਮਲਾ ਕਰ ਦਿੱਤੀ, ਕਾਂਗਰਸ ਕਾਉਂਸਲਰ ਦੇ ਪੁੱਤਰ ਦਾ ਕਹਿਣਾ ਹੈ ਕਿ ਗਿੰਨੀ ਗੈਂਗਸਟਰ ਹੈ ਅਤੇ ਸਵੇਰੇ ਉਸ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਉਸ ਤੇ ਗੋਲੀਆਂ ਚਲਾਇਆ ਫਿਰ ਇੱਟਾਂ ਅਤੇ ਪੱਥਰ ਸੁੱਟੇ, ਕਾਉਂਸਲਰ ਦੇ ਪੁੱਤਰ ਨੇ ਗਿੰਨੀ ਖ਼ਿਲਾਫ਼ ਸਖ਼ਤ ਕਾਰਵਾਹੀ ਦੀ ਮੰਗ ਕੀਤੀ ਹੈ, ਉਧਰ ਪੁਲਿਸ ਨੇ ਇੱਕ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,ਝਗੜੇ ਦੀ ਵੀਡੀਓ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 

 

 

Trending news