ਡੋਲੀ ਵਿਦਾ ਕਰਨ ਦੀ ਤਿਆਰੀ ਸੀ,ਲਾੜੇ ਦੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ,ਲਾੜੀ ਦੇ ਰਿਸ਼ਤੇਦਾਰ 'ਤੇ ਸ਼ੱਕ,ਇਹ ਹੈ ਵਜ੍ਹਾਂ

ਜੰਡਿਆਲਾ ਵਿੱਚ ਲਵਮੈਰੀਜ ਕਰਵਾ ਕੇ ਵਾਪਸ ਪਰਤ ਰਹੇ ਫਤਿਗੜ੍ਹ ਸਾਹਿਬ ਦੇ ਰਹਿਣ ਵਾਲੇ ਲਾੜੇ ਦੇ ਪਿਤਾ 'ਤੇ ਚੱਲੀਆਂ ਗੋਲੀਆਂ

ਡੋਲੀ ਵਿਦਾ ਕਰਨ ਦੀ ਤਿਆਰੀ ਸੀ,ਲਾੜੇ ਦੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ,ਲਾੜੀ ਦੇ ਰਿਸ਼ਤੇਦਾਰ 'ਤੇ ਸ਼ੱਕ,ਇਹ ਹੈ ਵਜ੍ਹਾਂ
ਜੰਡਿਆਲਾ ਵਿੱਚ ਲਵਮੈਰੀਜ ਕਰਵਾ ਕੇ ਵਾਪਸ ਪਰਤ ਰਹੇ ਫਤਿਗੜ੍ਹ ਸਾਹਿਬ ਦੇ ਰਹਿਣ ਵਾਲੇ ਲਾੜੇ ਦੇ ਪਿਤਾ 'ਤੇ ਚੱਲੀਆਂ ਗੋਲੀਆਂ

ਤਪਿਨ ਮਲਹੋਤਰਾ/ਅੰਮ੍ਰਿਤਸਰ :  ਜੰਡਿਆਲਾ ਦੇ ਇੱਕ ਵਿਆਹ ਵਿੱਚ ਉੱਠਣੀ ਸੀ ਡੋਲੀ ਪਰ ਉੱਠ ਗਈ ਅਰਥੀ,ਵਿਆਹ ਦਾ ਜਸ਼ਨ ਬਦਲ ਗਿਆ ਮਾਤਮ ਵਿੱਚ,ਪੈਲੇਜ 'ਚ ਲਾੜਾ ਅਤੇ ਲਾੜੀ ਦਾ ਫ਼ੋਟੋ ਸ਼ੂਟ ਚੱਲ ਰਿਹਾ ਸੀ,ਲਾੜੇ ਦਾ ਪਿਤਾ ਪੈਸੇਲ ਤੋਂ ਬਾਹਰ ਗਿਆ ਤਾਂ ਮੌਕੇ ਦੀ ਤਲਾਸ਼ ਕਰ ਰਹੇ 3 ਹਮਲਾਵਰਾਂ ਨੇ ਲਾੜੇ ਦੇ ਪਿਤਾ ਦੇ ਗੋਲੀਆਂ ਚਲਾ ਦਿੱਤੀਆਂ,ਪਿਤਾ ਦੀ ਮੌਤ ਹੋ ਗਈ,ਲਾੜੇ ਦੇ ਘਰ ਵਾਲਿਆਂ ਨੇ ਲਾੜੀ ਦੇ ਰਿਸ਼ਤੇਦਾਰਾਂ 'ਤੇ ਸ਼ੱਕ ਜਤਾਇਆ ਹੈ,ਪੁਲਿਸ ਨੇ ਲਾੜੀ ਦੇ ਇੱਕ ਰਿਸ਼ਤੇਦਾਰ ਨੂੰ ਹਿਰਾਸਤ ਵਿੱਚ ਵੀ ਲਿਆ ਹੈ

ਇਸ ਵਜ੍ਹਾਂ ਨਾਲ ਲਾੜੀ ਦੇ ਰਿਸ਼ਤੇਦਾਰ ਸ਼ੱਕ ਦੇ ਘੇਰੇ ਵਿੱਚ 

ਦਰਾਸਲ ਮੁੰਡੇ ਅਤੇ ਕੁੜੀ ਦੀ ਲਵ ਮੈਰਿਜ ਸੀ,ਮੁੰਡਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ,ਕੁੜੀ ਦੇ ਰਿਸ਼ਤੇਦਾਰ ਇਸ ਵਿਆਹ ਨਾਲ ਖ਼ੁਸ਼ ਨਹੀਂ ਸੀ,ਉਹ ਨਹੀਂ ਚਾਉਂਦੇ ਸਨ ਕੀ ਇਹ ਵਿਆਹ ਹੋਵੇ,ਪਰ ਫਿਰ ਵੀ ਜਦੋਂ ਵਿਆਹ ਹੋ ਰਿਹਾ ਸੀ ਤਾਂ ਲਾੜੇ ਦੇ ਪਿਤਾ 'ਤੇ ਗੋਲੀਆਂ ਵਰ੍ਹਾਂ ਕੇ ਕਤਲ ਕਰ ਦਿੱਤਾ ਗਿਆ,ਲਾੜੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੂੰ ਲਾੜੀ ਦੇ ਉਨ੍ਹਾਂ ਰਿਸ਼ਤੇਦਾਰਾਂ ਨੇ ਹੀ ਅੰਜਾਮ ਦਿੱਤਾ ਹੈ ਜੋ ਵਿਆਹ ਤੋਂ ਖ਼ੁਸ਼ ਨਹੀਂ ਸੀ,ਪੁਲਿਸ ਮ੍ਰਿਤਕ ਪਿਤਾ ਦਾ ਪੋਸਟਮਾਰਟਮ ਕਰਵਾ ਰਹੀ ਹੈ,ਇਸ ਮਾਮਲੇ ਵਿੱਚ ਕੁੜੀ ਦੇ ਰਿਸ਼ਤੇਦਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ

ਪੁਲਿਸ ਦਾ ਬਿਆਨ  

ਲਾੜੇ ਦੇ ਘਰ ਵਾਲੇ ਭਾਵੇਂ ਲਾੜੀ ਦੇ ਘਰ ਵਾਲਿਆਂ 'ਤੇ ਇਲਜ਼ਾਮ ਲੱਗਾ ਰਹੇ ਨੇ ਪਰ ਪੁਲਿਸ ਇਸ ਕਤਲਕਾਂਡ ਦੇ ਪਿੱਛੇ ਕੋਈ ਹੋਰ ਹੀ ਥਿਉਰੀ ਦੱਸ ਰਹੀ ਹੈ,ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਲਾੜੇ ਦੇ ਪਿਤਾ ਤੋਂ ਗੱਡੀ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ