194 ਕਿੱਲੋ ਹੈਰੋਈਨ ਦੇ ਮਾਮਲੇ ਵਿੱਚ ਮੋਸਟਵਾਂਟਿਡ ਨੇ ਕੀਤਾ ਸਰੰਡਰ
Advertisement

194 ਕਿੱਲੋ ਹੈਰੋਈਨ ਦੇ ਮਾਮਲੇ ਵਿੱਚ ਮੋਸਟਵਾਂਟਿਡ ਨੇ ਕੀਤਾ ਸਰੰਡਰ

ਅਦਾਲਤ ਨੇ MOST WANTED ਸਾਹਿਲ ਸ਼ਰਮਾ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

194 ਕਿੱਲੋ ਹੈਰੋਈਨ ਦੇ ਮਾਮਲੇ ਵਿੱਚ ਮੋਸਟਵਾਂਟਿਡ  ਨੇ ਕੀਤਾ ਸਰੰਡਰ

ਅੰਮ੍ਰਿਤਸਰ : 2020 ਦੀ (AMRITSAR)ਅੰਮ੍ਰਿਤਸਰ ਤੋਂ ਫੜੀ ਗਈ 194 ਕਿੱਲੋ ਦੀ ਸਭ ਤੋਂ ਵੱਡੀ ਹੈਰੋਈਨ ਖੇਪ ਦੀਆਂ ਪਰਤਾਂ ਨੂੰ ਖੰਗਾਲਨ ਵਿੱਚ ਲੱਗੀ STF ਦੇ ਹੱਥ ਇੱਕ ਹੋਰ ਵੱਡੀ ਕਾਮਯਾਬੀ ਲੱਗੀ ਹੈ,194 ਕਿੱਲੋ ਹੈਰੋਈਨ ਮਾਮਲੇ ਵਿੱਚ MOST WANTED ਮੁਲਜ਼ਮ ਸਾਹਿਲ ਸ਼ਰਮਾ ਨੇ ਸਰੰਡਰ ਕਰ ਦਿੱਤੀ ਹੈ, ਸਾਹਿਲ ਸ਼ਰਮਾ ਨੂੰ ਪੁਲਿਸ ਨੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ 

ਕੌਣ ਹੈ ਸਾਹਿਲ ਸ਼ਰਮਾ ?

ਸਾਹਿਲ ਸ਼ਰਮਾ ਕਾਂਗਰਸ ਦੇ ਅੰਮ੍ਰਿਤਸਰ  ਵਾਰਡ ਨੰਬਰ 52 ਤੋਂ ਕੌਂਸਲਰ ਪ੍ਰਦੀਪ ਸ਼ਰਮਾ ਦਾ ਬੇਟਾ ਹੈ, ਸਾਹਿਲ ਸ਼ਰਮਾ 'ਤੇ ਇਲਜ਼ਾਮ ਸੀ ਕੀ ਉਸ ਦੇ ਮਜੀਠਾ ਰੋਡ 'ਤੇ ਬਣੇ ਘਰ ਤੋਂ ਹੀ 194 ਕਿੱਲੋ ਹੈਰੋਈਨ ਇੱਕ ਹਫ਼ਤੇ ਪਹਿਲਾਂ ਸੁਲਤਾਨਵਿੰਡ ਦੇ ਘਰ ਟਰਾਂਸਫਰ ਕੀਤੀ ਗਈ ਸੀ, STF ਨੇ ਸਾਹਿਲ ਸ਼ਰਮਾ ਦੇ ਪਿਤਾ ਪ੍ਰਦੀਪ ਸ਼ਰਮਾ ਤੋਂ ਵੀ ਪੁੱਛ-ਗਿੱਛ ਕੀਤੀ ਸੀ, ਪੁੱਛਗਿੱਛ ਦੌਰਾਨ ਪ੍ਰਦੀਪ ਸ਼ਰਮਾ ਨੇ ਦੱਸਿਆ ਕੀ ਉਸ ਦੀ ਪਤਨੀ ਦੇ ਨਾਲ ਉਸ ਦਾ ਤਲਾਕ ਹੋ ਚੁੱਕਿਆ ਹੈ ਅਤੇ ਤਲਾਕ ਤੋਂ ਬਾਅਦ ਉਸਨੇ ਇਹ ਘਰ ਆਪਣੀ ਪਤਨੀ ਨੂੰ ਸੌਂਪ ਦਿੱਤਾ ਸੀ,ਸਿਰਫ਼ ਇੰਨਾ ਹੀ ਨਹੀਂ ਪ੍ਰਦੀਪ ਸ਼ਰਮਾ ਨੇ ਸਾਫ਼ ਕੀਤਾ ਕੀ ਉਸ ਦੇ ਬੇਟੇ ਸਾਹਿਲ ਸ਼ਰਮਾ ਨਾਲ ਪਿਛਲੇ ਲੰਮੇ ਵਕਤ ਤੋਂ ਉਸਦਾ ਕੋਈ ਸੰਪਰਕ ਨਹੀਂ ਹੋਇਆ ਹੈ 

ਕਿਵੇਂ ਫੜੀ ਗਈ ਸੀ ਡਰੱਗ ਦੀ ਖੇਪ ?

31 ਜਨਵਰੀ 2020 ਨੂੰ ਡਰੱਗ ਉੱਤੇ ਬਣੀ STF ਨੇ ਪੰਜਾਬ ਵਿੱਚ ਫੈਲ ਰਹੇ ਨਸ਼ੇ ਦੇ ਜਾਲ ਦਾ ਪਰਦਾਫ਼ਾਸ਼ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਸੀ, STF ਨੇ ਅੰਮ੍ਰਿਤਸਰ ਤੋਂ 194 ਕਿੱਲੋ ਹੈਰੋਇਨ ਦੀ ਵੱਡੀ ਖ਼ੇਪ ਬਰਾਮਦ ਕੀਤੀ ਸੀ,ਫੜੀ ਗਈ ਖੇਪ ਦੀ ਕੀਮਤ 1000 ਹਜ਼ਾਰ ਕਰੋੜ ਤੋਂ ਵੱਧ ਦੱਸੀ ਗਈ ਸੀ ,ਸੁਲਤਾਨਵਿੰਡ ਦੇ ਇੱਕ ਘਰ ਵਿੱਚ ਛਾਪੇਮਾਰੀ ਦੌਰਾਨ ਡਰੱਗ ਸਮੱਗਲਰਾਂ ਦੇ ਗਿਰੋਹ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ,ਜਿੰਨਾ ਵਿੱਚ ਇੱਕ ਅਫ਼ਗਾਨੀ ਸਮੱਗਲਰ ਦੱਸਿਆ ਗਿਆ ਸੀ,ਗਿਰੋਹ ਦੇ ਤਾਰ ਕਈ ਦੇਸ਼ਾਂ ਨਾਲ ਵੀ ਜੁੜੇ ਦਸੇ ਗਏ ਸਨ ,ਪੁਲਿਸ ਨੇ ਜਿਸ ਘਰ ਤੋਂ ਡਰੱਗ ਬਰਾਮਦ ਕੀਤੀ ਹੈ ਉਸੇ ਘਰ ਵਿੱਚ ਸਿੰਥੈਟਿਕ ਨਸ਼ੇ ਦੀ ਫੈਕਟਰੀ ਵੀ ਚੱਲ ਰਹੀ ਸੀ ਜਿਸਨੂੰ  ਸੀਲ ਕਰ ਦਿੱਤਾ ਗਿਆ ਸੀ, STF ਨੇ ਬਾਅਦ ਵਿੱਚੋਂ ਗੁਜਰਾਤ ਨੰਬਰ ਦੇ ਉਸ ਟਰੱਕ ਨੂੰ ਫੜ ਲਿਆ ਸੀ ਜਿਸ ਦੇ ਜ਼ਰੀਏ ਹੈਰੋਈਨ ਦੀ ਇੰਨੀ ਵੱਡੀ ਖੇਪ ਅੰਮ੍ਰਿਤਸਰ ਆਈ ਸੀ, STF ਮੁਤਾਬਿਕ 500 ਕਿੱਲੋ ਹੈਰੋਈਨ ਦੀ ਖੇਪ ਪਿਛਲੇ ਸਾਲ ਗੁਜਰਾਤ ਦੇ ਬੰਦਰਗਾਹ 'ਤੇ ਉੱਤਰੀ ਸੀ 300 ਕਿੱਲੋਂ ਡਰੱਗ ਨੂੰ ਗੁਜਰਾਤ ਪੁਲਿਸ ਨੇ ਫੜ੍ਹ ਲਿਆ ਸੀ ਜਦਕਿ 200 ਕਿੱਲੋ ਹੈਰੋਈਨ ਅੰਮ੍ਰਿਤਸਰ ਭੇਜੀ ਗਈ ਸੀ 

Trending news