ਪੰਜਾਬ 'ਚ ਬਜ਼ੁਰਗ ਦੇ ਟੁਕੜੇ-ਟੁਕੜੇ ਕਰਕੇ ਬੇਰਹਮੀ ਨਾਲ ਕਤਲ,ਇੱਕ ਮਹਿਲਾ ਸਮੇਤ 4 ਗਿਰਫ਼ਤਾਰ,ਸਾਜ਼ਿਸ਼ ਦੇ ਪਿੱਛੇ ਇਹ ਹੈ ਵਜ੍ਹਾਂ

ਅੰਮ੍ਰਿਤਸਰ  ਦੇ ਰਾਮ ਤੀਰਥ ਰੋਡ ਦੇ ਬਜ਼ੁਰਗ ਜਾਗੀਰ ਸਿੰਘ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ,21 ਜਨਵਰੀ ਤੋਂ ਬਜ਼ੁਰਗ ਲਾਪਤਾ ਸੀ 

 ਪੰਜਾਬ 'ਚ ਬਜ਼ੁਰਗ ਦੇ ਟੁਕੜੇ-ਟੁਕੜੇ ਕਰਕੇ ਬੇਰਹਮੀ ਨਾਲ ਕਤਲ,ਇੱਕ ਮਹਿਲਾ ਸਮੇਤ 4 ਗਿਰਫ਼ਤਾਰ,ਸਾਜ਼ਿਸ਼ ਦੇ ਪਿੱਛੇ ਇਹ ਹੈ ਵਜ੍ਹਾਂ
ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਦੇ ਬਜ਼ੁਰਗ ਜਾਗੀਰ ਸਿੰਘ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ,21 ਜਨਵਰੀ ਤੋਂ ਬਜ਼ੁਰਗ ਲਾਪਤਾ ਸੀ

ਤਪਿਨ ਮਲਹੋਤਰਾ/ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਦੇ ਕਤਲ ਦੀ ਖ਼ਤਰਨਾਕ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਵੀ ਇਸ ਨੂੰ ਸੁਣਿਆ ਉਹ ਹੈਰਾਨ ਰਹਿ ਗਿਆ ਪਰੇਸ਼ਾਨ ਹੋ ਗਿਆ,ਰੇਲਵੇ ਤੋਂ ਰਿਟਾਇਡ ਬਜ਼ੁਰਗ ਦਾ ਬੜੀ ਹੀ ਬੇਰਹਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਸੁੱਟ ਦਿੱਤੇ ਗਏ,ਪੁਲਿਸ ਹੁਣ ਟੁਕੜਿਆਂ ਦੀ ਤਲਾਸ਼ ਕਰ ਰਹੀ ਹੈ,ਹੁਣ ਤੱਕ ਪੁਲਿਸ ਨੇ 4 ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਵਿੱਚ 1 ਮਹਿਲਾ ਵੀ ਸ਼ਾਮਲ ਹੈ, ਕਤਲ ਦੀ ਇਸ ਸਾਜ਼ਿਸ਼ ਤੋਂ ਪਰਦਾ ਵੀ ਕਾਫ਼ੀ ਹੱਦ ਤੱਕ ਉੱਠ ਗਿਆ ਹੈ 

ਇਹ ਵੀ ਪੜੋਂ  : ਪੰਜਾਬ 'ਚ ਮੰਦਰ ਦੇ ਪੁਜਾਰੀ ਅਤੇ ਧੀ 'ਤੇ ਚਲੀਆਂ ਤਾਬੜ ਤੋੜ ਗੋਲੀਆਂ,ਪੁਜਾਰੀ ਦੀ ਹਾਲਤ ਗੰਭੀਰ, ਪਰਿਵਾਰ ਦਾ ਆਇਆ ਇਹ ਬਿਆਨ
 
ਕਤਲ ਦੀ ਸਾਜਿਸ਼ ਦੇ ਪਿੱਛੇ ਇਹ ਵਜ੍ਹਾਂ

ਜਾਗੀਰ ਸਿੰਘ ਰੇਲਵੇ ਤੋਂ ਰਿਟਾਇਡ ਹੈ ਅਤੇ ਵਿਆਜ 'ਤੇ ਪੈਸੇ ਦਿੰਦਾ ਸੀ,21 ਜਨਵਰੀ ਨੂੰ ਜਾਗੀਰ ਸਿੰਘ ਘਰ ਤੋਂ ATM ਪੈਸੇ ਕਢਵਾਉਣ ਲਈ ਗਿਆ ਸੀ ਪਰ ਘਰ ਨਹੀਂ ਪਰਤਿਆਂ,ਜਦੋਂ ਘਰ ਵਾਲਿਆਂ ਨੇ ਪੁਲਿਸ ਨੂੰ ਇੱਕ ਸ਼ਖ਼ਸ ਦੇ ਸ਼ੱਕ ਹੋਣ ਬਾਰੇ ਜਾਣਕਾਰੀ ਦਿੱਤਾ ਤਾਂ ਪੁਲਿਸ ਨੇ ਅਜੇ ਨਾਂ ਦੇ ਸ਼ਖ਼ਸ ਨੂੰ ਗਿਰਫ਼ਤਾਰ ਕੀਤਾ,ਉਸ ਨੇ ਦੱਸਿਆ ਕਿ ਜਾਗੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ ਨੇ,ਪੁਲਿਸ ਨੇ ਇਸ ਮਾਮਲੇ ਚਾਰ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਇਸ ਗੱਲ ਦਾ ਪਤਾ ਲੱਗਾ ਰਹੀ ਹੈ ਕਿ ਆਖਿਰ ਜਾਗੀਰ ਸਿੰਘ ਦੇ ਇਸ ਤਰ੍ਹਾਂ ਬੇਰਹਮੀ ਨਾਲ ਕੀਤੇ ਕਤਲ ਦੇ ਪਿੱਛੇ ਕੀ ਵਜ੍ਹਾਂ ਹੈ