ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਨੇ ਨਿਗਲੀਆਂ 31 ਜਾਨਾਂ,CM ਕੈਪਟਨ ਨੇ ਜਾਂਚ ਦੇ ਦਿੱਤੇ ਹੁਕਮ

ਅੰਮ੍ਰਿਤਸਰ  10,ਤਰਨਤਾਰਨ 10 ਅਤੇ ਬਟਾਲਾ ਵਿੱਚ 4 ਲੋਕਾਂ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ

ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਨੇ ਨਿਗਲੀਆਂ 31 ਜਾਨਾਂ,CM ਕੈਪਟਨ ਨੇ ਜਾਂਚ ਦੇ ਦਿੱਤੇ ਹੁਕਮ
ਅੰਮ੍ਰਿਤਸਰ 10,ਤਰਨਤਾਰਨ 10 ਅਤੇ ਬਟਾਲਾ ਵਿੱਚ 4 ਲੋਕਾਂ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ

ਪਰਮਵੀਰ ਰਿਸ਼ੀ/ ਅੰਮ੍ਰਿਤਸਰ (Amritsar) ਦੇ ਪਿੰਡ ਮੁੱਛਵਲ ਵਿੱਚ ਜ਼ਹਿਰੀਲੀ ਸ਼ਰਾਬ (Poison Liqour) ਹੁਣ ਤੱਕ 24 ਲੋਕਾਂ ਲਈ ਕਾਲ ਬਣ ਕੇ ਆਈ ਹੈ,  ਹੁਣ ਤੱਕ 24 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ  (24 Dead) ਮੌਤ ਹੋ ਗਈ ਹੈ, ਅੰਮ੍ਰਿਤਸਰ ਵਿੱਚ 11 ਤਰਨਤਾਰਨ ਵਿੱਚ 13 ਅਤੇ ਬਟਾਲਾ ਵਿੱਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਮਾਮਲੇ ਵਿੱਚ ਵੱਡੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ, ਮ੍ਰਿਤਕਾਂ ਦੇ ਪੋਸਟਮਾਰਟਮ ਹੋਣ ਤੋਂ ਪਹਿਲਾਂ ਲਾਸ਼ਾਂ ਦਾ ਸਸਕਾਰ (Cremation) ਕਰ ਦਿੱਤਾ ਗਿਆ,ਪੀੜਤ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਇੰਨਾ ਲੋਕਾਂ ਨੇ ਪਿੰਡ ਦੀ ਇੱਕ ਮਹਿਲਾਂ ਤੋਂ ਦੇਸੀ ਸ਼ਰਾਬ ਖ਼ਰੀਦੀ ਸੀ 

       ਮੁੱਖ ਮੰਤਰੀ ਕੈਪਨਟ ਅਮਰਿੰਦਰ ਿਸਿੰਘ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਮੇੈਜੀਸਟ੍ਰੇਟਿਵ ਜਾਂਚ ਦੇ ਹੁਕਮ ਦਿੱਤੇ ਨੇ, ਡਿਵਿਜ਼ਨਲ ਕਮਿਸ਼ਨਰ ਜਲੰਧਰ ਵੱਲੋਂ ਇਹ ਜਾਂਚ ਕੀਤੀ ਜਾਵੇਗੀ

ਮ੍ਰਿਤਕਾਂ ਵਿੱਚ ਹੁਣ ਤੱਕ ਇਹ ਨਾਂ ਸਾਹਮਣੇ ਆਏ ਨੇ ਜਿੰਨਾ ਵਿੱਚ  25 ਸਾਲਾ ਕੁਲਦੀਪ ਸਿੰਘ,70 ਸਾਲਾਂ ਬਲਵਿੰਦਰ ਸਿੰਘ, 65 ਸਾਲ ਦਾ ਮੰਗਲ ਸਿੰਘ,45 ਸਾਲਾਂ ਕਸ਼ਮੀਰ ਸਿੰਘ, 35 ਸਾਲਾਂ ਹਰਪਾਲ ਸਿੰਘ, 35 ਸਾਲ ਦਾ ਬਲਦੇਵ ਸਿੰਘ,40 ਸਾਲ ਦਾ ਦਾ ਪਿੰਡ ਟਾਂਗਰਾ ਦਾ ਵਸਨੀਕ ਹੈ
 
ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਲੋਕਾਂ ਦੀ ਰਾਤ ਨੂੰ ਹੀ ਮੌਤ ਹੋ ਗਈ ਸੀ ਜਦਕਿ 21 ਲੋਕਾਂ ਦੀ ਮੌਤਾਂ ਦੀ ਖ਼ਬਰ ਸਵੇਰੇ ਸਾਹਮਣੇ ਆਈ ਹੈ

ਪੁਲਿਸ ਨੇ ਜਿਸ ਮਹਿਲਾ ਤੋਂ ਇੰਨਾ ਲੋਕਾਂ ਨੇ ਸ਼ਰਾਬ ਖ਼ਰੀਦੀ ਸੀ ਉਸ ਨੂੰ ਗਿਰਫ਼ਤਾਰ ਕਰ ਲਿਆ ਹੈ,ਬਲਵਿੰਦਰ ਕੌਰ ਖ਼ਿਲਾਫ਼ ਪੁਲਿਸ ਨੇ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ,SSP ਵਿਕਰਮਜੀਤ ਦੁੱਗਲ ਨੇ SHO ਬਿਕਰਮਜੀਤ ਸਿੰਘ ਨੂੰ  ਸਸਪੈਂਡ ਕਰ ਕਰਦੇ ਹੋਏ SP (D) ਗੌਰਵ ਤੁਰਾ ਦੀ ਅਗਵਾਈ ਵਿੱਚ  4 ਮੈਂਬਰੀ SIT ਦਾ ਗਠਨ ਕਰ ਦਿੱਤਾ ਹੈ

 ਹਾਲਾਂਕਿ ਪੀੜਤ ਪਰਿਵਾਰਾਂ ਦਾ ਇਲਜ਼ਾਮ ਹੈ ਕੀ ਪੁਲਿਸ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਹੀ ਨਹੀਂ ਕਰ ਰਹੀ ਹੈ